ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
31 ਅਗਸਤ 2009 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 6 ਜੁਲਾਈ ਤੋਂ 31 ਅਗਸਤ 2009 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਮਾਪਿਆਂ ਨੂੰ ‘ਫਿਟਕਾਰਨ’ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ ਜਾਂਦੀ ਸੀ? (ਲੇਵੀ. 20:9) [w-PJ 04 5/15 ਸਫ਼ਾ 24 ਪੈਰਾ 6]
2. ਕਿਉਂਕਿ ਸਾਰੇ ਇਸਰਾਏਲੀ ਆਦਮੀਆਂ ਨੂੰ ਪਤੀਰੀ ਰੋਟੀ ਦੇ ਤਿਉਹਾਰ ʼਤੇ ਹਾਜ਼ਰ ਹੋਣ ਦਾ ਹੁਕਮ ਸੀ, ਤਾਂ ਫਿਰ ਜੌਆਂ ਦੀ ਫ਼ਸਲ ਦੇ ਪਹਿਲੇ ਫਲ ਦੀ ਵਾਢੀ ਕੌਣ ਕਰਦਾ ਸੀ? (ਲੇਵੀ. 23:5, 11) [w-PJ 07 7/15 ਸਫ਼ਾ 26 ਪੈਰਾ 3]
3. ਲੇਵੀਆਂ ਵਿਚ ਜ਼ਿਕਰ ਕੀਤੇ ਗਏ ਆਨੰਦ ਦੇ ਵਰ੍ਹੇ ਦਾ ਅੱਜ ਸਾਡੇ ਲਈ ਕੀ ਮਤਲਬ ਹੈ? (ਲੇਵੀ. 25:10, 11) [w-PJ 04 7/15 ਸਫ਼ੇ 26-27]
4. ਕੀ ਗਿਣਤੀ 2:2 ਵਿਚ ਜ਼ਿਕਰ ਕੀਤੇ ਗਏ “ਨਿਸ਼ਾਨਾਂ” ਜਾਂ ਝੰਡਿਆਂ ਦਾ ਇਸਰਾਏਲ ਵਿਚ ਭਗਤੀ ਨਾਲ ਕੋਈ ਸੰਬੰਧ ਸੀ? [w-PJ 02 9/15 ਸਫ਼ਾ 21 ਪੈਰਾ 4]
5. ਪਰਮੇਸ਼ੁਰ ਦੀ ਸੇਵਾ ਵਿਚ ਅੱਜ ਆਪਣਾ ਪੂਰਾ ਸਮਾਂ ਲਾਉਣ ਵਾਲੇ ਭੈਣਾਂ-ਭਰਾਵਾਂ ਦਾ ਰਵੱਈਆ ਕਿਵੇਂ ਪ੍ਰਾਚੀਨ ਇਸਰਾਏਲ ਦੇ ਨਜ਼ੀਰਾਂ ਵਰਗਾ ਹੈ? (ਗਿਣ. 6:3, 5, 6) [w-PJ 04 8/1 ਸਫ਼ੇ 24-25]
6. ਲੇਵੀਆਂ ਦੀ ਰੀਟਾਇਰਮੈਂਟ ਦਾ ਕਿਹੜਾ ਸਿਧਾਂਤ ਅੱਜ ਯਹੋਵਾਹ ਦੇ ਲੋਕਾਂ ਤੇ ਲਾਗੂ ਕੀਤਾ ਜਾ ਸਕਦਾ ਹੈ? (ਗਿਣ. 8:25, 26) [w-PJ 04 8/1 ਸਫ਼ਾ 25 ਪੈਰਾ 1]
7. ਇਸਰਾਏਲੀ ਕਿੱਦਾਂ “ਹਾਬੜ” ਗਏ ਸਨ ਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਗਿਣ. 11:4) [w-PJ 01 6/15 ਸਫ਼ੇ 14-15]
8. ਸਿਰਫ਼ ਮਿਰਯਮ ਨੂੰ ਕੋੜ੍ਹ ਕਿਉਂ ਹੋਇਆ ਸੀ ਤੇ ਇਸ ਤੋਂ ਕਿਹੜਾ ਜ਼ਰੂਰੀ ਸਬਕ ਸਿੱਖਿਆ ਜਾ ਸਕਦਾ ਹੈ? (ਗਿਣ. 12:9-11) [w-PJ 04 8/1 ਸਫ਼ਾ 26 ਪੈਰਾ 2]
9. ਯਹੋਸ਼ੁਆ ਤੇ ਕਾਲੇਬ ਦਾ ਕਨਾਨੀ ਲੋਕਾਂ ਨੂੰ “ਇੱਕ ਬੁਰਕੀ ਹੀ” ਕਹਿਣ ਦਾ ਕੀ ਮਤਲਬ ਸੀ? (ਗਿਣ. 14:9) [w-PJ 06 10/1 ਸਫ਼ਾ 16 ਪੈਰਾ 5]
10. ਗਿਣਤੀ 21:5 ਤੋਂ ਸਾਨੂੰ ਕੀ ਚੇਤਾਵਨੀ ਮਿਲਦੀ ਹੈ? [w-PJ 99 8/15 ਸਫ਼ੇ 26-27]