ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਲੈਣ ਵਾਲਿਆਂ ਨੂੰ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ। ਜੇ ਉਨ੍ਹਾਂ ਕੋਲ ਇਹ ਟ੍ਰੈਕਟ ਪਹਿਲਾਂ ਹੀ ਹੈ, ਤਾਂ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਜੇ ਵਿਅਕਤੀ ਦੇ ਬੱਚੇ ਹਨ, ਤਾਂ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜਨਵਰੀ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
◼ ਹੁਣ ਤੋਂ ਸਾਨੂੰ ਸਾਲਾਨਾ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ ਸਾਡੀ ਰਾਜ ਸੇਵਕਾਈ ਵਿਚ ਅੰਤਰ-ਪੱਤਰ ਵਜੋਂ ਨਹੀਂ ਮਿਲੇਗਾ। ਇਸ ਦੀ ਬਜਾਇ, ਹਰ ਕਲੀਸਿਯਾ ਨੂੰ ਸਾਲਾਨਾ ਪ੍ਰੋਗ੍ਰਾਮ ਦੀਆਂ ਸਿਰਫ਼ ਦੋ ਕਾਪੀਆਂ ਭੇਜੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਇਕ ਕਾਪੀ ਕਿੰਗਡਮ ਹਾਲ ਦੇ ਨੋਟਿਸ ਬੋਰਡ ʼਤੇ ਲਾਈ ਜਾਵੇਗੀ। ਦੂਸਰੀ ਕਾਪੀ ਸਕੂਲ ਨਿਗਾਹਬਾਨ ਆਪਣੇ ਕੋਲ ਰੱਖੇਗਾ ਜਿਸ ਤੋਂ ਉਹ ਭੈਣਾਂ-ਭਰਾਵਾਂ ਨੂੰ ਟਾਕਾਂ ਦੇਵੇਗਾ। ਪਬਲੀਸ਼ਰਾਂ ਨੂੰ ਸਾਡੀ ਰਾਜ ਸੇਵਕਾਈ ਦੀ ਆਪੋ-ਆਪਣੀ ਕਾਪੀ ਮਿਲਦੀ ਰਹੇਗੀ ਜਿਸ ਵਿਚ ਕਲੀਸਿਯਾ ਦੀ ਬਾਈਬਲ ਸਟੱਡੀ, ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਤੇ ਸੇਵਾ ਸਭਾ ਦਾ ਪ੍ਰੋਗ੍ਰਾਮ ਦਿੱਤਾ ਜਾਂਦਾ ਹੈ।
◼ 4 ਜਨਵਰੀ 2010 ਦੇ ਹਫ਼ਤੇ ਤੋਂ ਅਸੀਂ ਕਲੀਸਿਯਾ ਦੀ ਬਾਈਬਲ ਸਟੱਡੀ ਦੌਰਾਨ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦਾ ਅਧਿਐਨ ਕਰਾਂਗੇ। ਜਿਨ੍ਹਾਂ ਕਲੀਸਿਯਾਵਾਂ ਨੂੰ ਇਹ ਕਿਤਾਬਾਂ ਚਾਹੀਦੀਆਂ ਹਨ, ਉਹ ਆਪਣੇ ਅਗਲੇ ਸਾਹਿੱਤ ਆਰਡਰ ਵਿਚ ਇਹ ਕਿਤਾਬਾਂ ਮੰਗਵਾ ਸਕਦੀਆਂ ਹਨ।
◼ ਭੈਣ-ਭਰਾਵਾਂ ਨੂੰ ਬੈਥਲ ਸੇਵਾ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਨੇਕ ਨਾਮ ਹੈ। ਉਨ੍ਹਾਂ ਨੇ ਘੱਟੋ-ਘੱਟ ਇਕ ਸਾਲ ਤੋਂ ਬਪਤਿਸਮਾ ਲਿਆ ਹੋਵੇ। ਇਸ ਸਮੇਂ ਉਨ੍ਹਾਂ ਵਲੰਟੀਅਰਾਂ ਦੀ ਖ਼ਾਸ ਲੋੜ ਹੈ ਜਿਨ੍ਹਾਂ ਨੂੰ ਭਾਰਤ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਅਨੁਵਾਦਕਾਂ ਵਜੋਂ ਸਿਖਲਾਈ ਦਿੱਤੀ ਜਾ ਸਕਦੀ ਹੈ। ਅਰਜ਼ੀਆਂ ਬ੍ਰਾਂਚ ਆਫ਼ਿਸ ਤੋਂ ਜਾਂ ਜ਼ਿਲ੍ਹਾ ਸੰਮੇਲਨ ਦੌਰਾਨ ਹੁੰਦੀ ਬੈਥਲ ਮੀਟਿੰਗ ਵਿਚ ਲਈਆਂ ਜਾ ਸਕਦੀਆਂ ਹਨ।