24-30 ਜੂਨ ਦੇ ਹਫ਼ਤੇ ਦੀ ਅਨੁਸੂਚੀ
24-30 ਜੂਨ
ਗੀਤ 1 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 25 ਪੈਰੇ 17-21, ਸਫ਼ਾ 259 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 8-10 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
10 ਮਿੰਟ: “ਇਕ ਵਿਸ਼ੇ ʼਤੇ ਗੱਲਬਾਤ ਕਰੋ, ਪਰ ਦੋਵੇਂ ਰਸਾਲੇ ਦਿਓ।” ਭਾਸ਼ਣ। ਸਫ਼ਾ 4 ʼਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਅਸੀਂ ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਰਸਾਲਿਆਂ ਨੂੰ ਵਰਤ ਕੇ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ।
10 ਮਿੰਟ: ਸਾਡਾ ਕੰਮ ਬੇਕਾਰ ਨਹੀਂ ਹੈ। (1 ਕੁਰਿੰ. 15:58; ਇਬ. 6:10) ਚਰਚਾ। ਬਹੁਤ ਸਾਲਾਂ ਤੋਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਪਬਲੀਸ਼ਰਾਂ ਨੂੰ ਪਹਿਲਾਂ ਤੋਂ ਇਹ ਦੱਸਣ ਲਈ ਤਿਆਰ ਕਰੋ ਕਿ ਮੰਡਲੀ ਬਣਨ ਦੇ ਸ਼ੁਰੂਆਤੀ ਦਿਨਾਂ ਵਿਚ ਪ੍ਰਚਾਰ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ। ਉਸ ਵੇਲੇ ਮੰਡਲੀ ਵਿਚ ਕਿੰਨੇ ਲੋਕ ਸਨ? ਪ੍ਰਚਾਰ ਕਰਨ ਲਈ ਮੰਡਲੀ ਕੋਲ ਕਿੰਨਾ ਕੁ ਇਲਾਕਾ ਸੀ? ਰਾਜ ਦੇ ਸੰਦੇਸ਼ ਪ੍ਰਤੀ ਲੋਕਾਂ ਦਾ ਕੀ ਰਵੱਈਆ ਸੀ? ਤੁਹਾਨੂੰ ਕਿਸ ਤਰ੍ਹਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ? ਸਮੇਂ ਦੇ ਬੀਤਣ ਨਾਲ ਇਸ ਇਲਾਕੇ ਵਿਚ ਰਾਜ ਦਾ ਕੰਮ ਕਿੰਨਾ ਕੁ ਵਧਿਆ ਹੈ?
10 ਮਿੰਟ: ਜੁਲਾਈ ਤੇ ਅਗਸਤ ਲਈ ਸਾਹਿੱਤ ਪੇਸ਼ਕਸ਼। ਚਰਚਾ। ਥੋੜ੍ਹੇ ਸ਼ਬਦਾਂ ਵਿਚ ਬਰੋਸ਼ਰਾਂ ਵਿਚਲੀ ਜਾਣਕਾਰੀ ਬਾਰੇ ਦੱਸੋ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਉਨ੍ਹਾਂ ਵਿੱਚੋਂ ਦੋ ਬਰੋਸ਼ਰ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਸਫ਼ਾ 4 ʼਤੇ ਦਿੱਤੀ ਪੇਸ਼ਕਾਰੀ ਵਰਤ ਕੇ ਇਕ ਪ੍ਰਦਰਸ਼ਨ ਦਿਖਾਓ ਕਿ ਖ਼ੁਸ਼ ਖ਼ਬਰੀ ਬਰੋਸ਼ਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ਜਾਂ ਮਾਰਚ 2013 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਪੇਸ਼ਕਾਰੀਆਂ ਵਿੱਚੋਂ ਕੋਈ ਇਕ ਵਰਤ ਕੇ ਪ੍ਰਦਰਸ਼ਨ ਦਿਖਾਓ।
ਗੀਤ 54 ਅਤੇ ਪ੍ਰਾਰਥਨਾ