2-8 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
2-8 ਦਸੰਬਰ
ਗੀਤ 42 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 14-16 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਪਤਰਸ 1-5–2 ਪਤਰਸ 1-3 (10 ਮਿੰਟ)
ਨੰ. 1: 1 ਪਤਰਸ 2:18–3:7 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦਾ ਦੋਸਤ ਅਬਰਾਹਾਮ—my ਕਹਾਣੀ 13 (5 ਮਿੰਟ)
ਨੰ. 3: ਸਾਨੂੰ ਇਸ ਗੱਲ ਦਾ ਯਕੀਨ ਕਿਉਂ ਹੈ ਕਿ ਯਿਸੂ ਹੀ ਮਸੀਹ ਹੈ—ਲੂਕਾ 24:44; ਗਲਾ. 4:4 (5 ਮਿੰਟ)
□ ਸੇਵਾ ਸਭਾ:
5 ਮਿੰਟ: ਦਸੰਬਰ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਨਵੰਬਰ-ਦਸੰਬਰ ਦਾ ਜਾਗਰੂਕ ਬਣੋ! ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਮੁੱਖ ਪੰਨੇ ਦਾ ਵਿਸ਼ਾ ਵਰਤਦਿਆਂ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਦਿਖਾਓ ਕਿ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਇਕ ਭਾਸ਼ਣ ਦੇ ਜ਼ਰੀਏ, ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਇਨ੍ਹਾਂ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਚਰਚਾ ਕਰੋ: “ਸਾਡੇ ਤੇ ਦੂਜਿਆਂ ਦੇ ਲਾਭ ਲਈ ਵੈੱਬਸਾਈਟ” (km 12/12), “ਸਿਖਾਉਣ ਵੇਲੇ ਵੀਡੀਓ ਵਰਤੋ” ਅਤੇ “ਇਹ ਲੇਖ ਕਿਸ ਨੂੰ ਪਸੰਦ ਆਵੇਗਾ?” (km 5/13)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ।
10 ਮਿੰਟ: ਮੰਡਲੀ ਦੀਆਂ ਲੋੜਾਂ।
ਗੀਤ 12 ਅਤੇ ਪ੍ਰਾਰਥਨਾ