13-19 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
13-19 ਅਕਤੂਬਰ
ਗੀਤ 21 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 14 ਪੈਰੇ 10-16 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 4-6 (10 ਮਿੰਟ)
ਨੰ. 1: ਬਿਵਸਥਾ ਸਾਰ 4:29-43 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਯਾਨੀ ਪਿਤਾ, ਇੱਕੋ ਹੀ ਸ਼ਖ਼ਸ, ਅੱਤ ਮਹਾਨ ਹੈ—td 19ੳ (5 ਮਿੰਟ)
ਨੰ. 3: ਆਦਮੀ-ਆਦਮੀ ਤੇ ਔਰਤ-ਔਰਤ ਵਿਚਕਾਰ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ? (5 ਮਿੰਟ)
ਸੇਵਾ ਸਭਾ:
5 ਮਿੰਟ: ਜੋਸ਼ ਨਾਲ ਪ੍ਰਚਾਰ ਕਰਨ ਦਾ ਕੀ ਮਤਲਬ ਹੈ? 2 ਤਿਮੋਥਿਉਸ 4:2 ʼਤੇ ਜ਼ੋਰ ਦਿੰਦਿਆਂ ਇਕ ਭਾਸ਼ਣ ਦਿਓ। ਪਹਿਰਾਬੁਰਜ, 15 ਮਾਰਚ 2012, ਸਫ਼ੇ 16-17, ਪੈਰੇ 7-9 ਉੱਤੇ ਦਿੱਤੀ ਜਾਣਕਾਰੀ ਵਰਤੋ।
10 ਮਿੰਟ: ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ? ਬਜ਼ੁਰਗ ਦੁਆਰਾ ਪਹਿਰਾਬੁਰਜ, 15 ਮਾਰਚ 2012, ਸਫ਼ੇ 15-16, ਪੈਰੇ 3-6 ਅਤੇ ਸਫ਼ੇ 17-18, ਪੈਰੇ 14-18 ʼਤੇ ਆਧਾਰਿਤ ਭਾਸ਼ਣ। ਇਸ ਗੱਲ ʼਤੇ ਜ਼ੋਰ ਦਿਓ ਕਿ ਹਰ ਮੌਕੇ ਤੇ ਗਵਾਹੀ ਦੇਣ ਵਿਚ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਲੜੀਵਾਰ ਲੇਖ “ਹੋਰ ਵਧੀਆ ਪ੍ਰਚਾਰਕ ਬਣੋ” ਸਾਡੀ ਕਿਵੇਂ ਮਦਦ ਕਰ ਸਕਦੇ ਹਨ।
15 ਮਿੰਟ: “ਰਾਜ ਦਾ ਸੰਦੇਸ਼ ਫੈਲਾਉਣ ਲਈ ਹਰ ਮੌਕੇ ਦਾ ਫ਼ਾਇਦਾ ਉਠਾਓ!” ਸਵਾਲ-ਜਵਾਬ। ਪੈਰਾ 3 ʼਤੇ ਚਰਚਾ ਕਰਦਿਆਂ ਭੈਣਾਂ-ਭਰਾਵਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਮੌਕਾ ਮਿਲਣ ਤੇ ਕਿਵੇਂ ਗਵਾਹੀ ਦਿੱਤੀ ਸੀ। ਅਖ਼ੀਰ ਵਿਚ “ਇਸ ਮਹੀਨੇ ਧਿਆਨ ਦਿਓ” ਵਿਚ ਦਿੱਤੀ ਆਇਤ ʼਤੇ ਜ਼ੋਰ ਦਿਓ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 215-217 ਉੱਤੇ ਦਿੱਤੀ ਜਾਣਕਾਰੀ ਪੜ੍ਹ ਕੇ ਆਉਣ ਜਿਸ ਬਾਰੇ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਚਰਚਾ ਕੀਤੀ ਜਾਵੇਗੀ।
ਗੀਤ 17 ਅਤੇ ਪ੍ਰਾਰਥਨਾ