20-26 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
20-26 ਅਪ੍ਰੈਲ
ਗੀਤ 54 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 23-25 (8 ਮਿੰਟ)
ਨੰ. 1: 1 ਸਮੂਏਲ 23:13-23 (3 ਮਿੰਟ ਜਾਂ ਘੱਟ)
ਨੰ. 2: ਬਾਈਬਲ ਵਿਚ ਭਵਿੱਖ ਬਾਰੇ ਕਿਹੜੇ ਵਾਅਦੇ ਕੀਤੇ ਗਏ ਹਨ?—igw ਸਫ਼ਾ 16 ਪੈਰੇ 1-3 (5 ਮਿੰਟ)
ਨੰ. 3: ਬਾਰੂਕ—ਵਿਸ਼ਾ: ਬਿਨਾਂ ਸੁਆਰਥ ਯਹੋਵਾਹ ਦੀ ਸੇਵਾ ਕਰੋ—ਯਿਰ. 32:9-16; 36:1-32; 43:4-7; 45:1-5 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ।—ਅਫ਼. 5:15, 16.
15 ਮਿੰਟ: “ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਵਰਤ ਕੇ ਗਵਾਹੀ ਕਿਵੇਂ ਦੇਈਏ?” ਚਰਚਾ। ਅੱਗੇ ਦੱਸੇ ਅਨੁਸਾਰ ਪ੍ਰਦਰਸ਼ਨ ਦਿਖਾਓ: ਦੋ ਪਬਲੀਸ਼ਰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਕੋਲ ਖੜ੍ਹੇ ਹਨ। ਇਕ ਪਬਲੀਸ਼ਰ ਕੋਲੋਂ ਲੰਘ ਰਹੇ ਵਿਅਕਤੀ ਵੱਲ ਦੇਖ ਕੇ ਮੁਸਕਰਾਉਂਦਾ ਹੈ। ਫਿਰ ਦੂਸਰਾ ਪਬਲੀਸ਼ਰ ਕੋਲੋਂ ਲੰਘ ਰਹੇ ਇਕ ਹੋਰ ਵਿਅਕਤੀ ਵੱਲ ਦੇਖ ਕੇ ਮੁਸਕਰਾਉਂਦਾ ਹੈ ਤੇ ਜਦੋਂ ਉਹ ਨੇੜੇ ਆਉਂਦਾ ਹੈ, ਤਾਂ ਪਬਲੀਸ਼ਰ ਉਸ ਨੂੰ ਸਵਾਲ ਪੁੱਛਦਾ ਹੈ ਜਿਸ ਨਾਲ ਵਧੀਆ ਗੱਲਬਾਤ ਸ਼ੁਰੂ ਹੁੰਦੀ ਹੈ। ਅਸੀਂ ਉਦੋਂ ਵੀ ਇਹ ਤਰੀਕਾ ਕਿਵੇਂ ਅਜ਼ਮਾ ਸਕਦੇ ਹਾਂ, ਜਦੋਂ ਅਸੀਂ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਵਰਤ ਕੇ ਗਵਾਹੀ ਨਹੀਂ ਦੇ ਰਹੇ ਹੁੰਦੇ?
15 ਮਿੰਟ: ਮੈਮੋਰੀਅਲ ʼਤੇ ਆਏ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਵਾਪਸ ਜਾ ਕੇ ਮਿਲੋ। ਭਾਸ਼ਣ। ਮੈਮੋਰੀਅਲ ʼਤੇ ਆਏ ਲੋਕਾਂ ਦੀ ਗਿਣਤੀ ਦੱਸੋ ਅਤੇ ਉਸ ਵੇਲੇ ਹੋਏ ਤਜਰਬੇ ਸੁਣਾਓ। ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੈਮੋਰੀਅਲ ʼਤੇ ਆਏ ਲੋਕਾਂ ਨੂੰ ਵਾਪਸ ਜਾ ਕੇ ਮਿਲਣ ਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖਣ। ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲਦੇ ਹੋ ਜੋ ਮੈਮੋਰੀਅਲ ʼਤੇ ਆਏ ਸਨ, ਪਰ ਹਰ ਹਫ਼ਤੇ ਮੀਟਿੰਗਾਂ ਵਿਚ ਨਹੀਂ ਆਉਂਦੇ, ਤਾਂ ਉਨ੍ਹਾਂ ਨਾਲ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਇਸ ਸੰਬੰਧ ਵਿਚ ਇਕ ਪ੍ਰਦਰਸ਼ਨ ਦਿਖਾਓ।
ਗੀਤ 28 ਅਤੇ ਪ੍ਰਾਰਥਨਾ