11-17 ਮਈ ਦੇ ਹਫ਼ਤੇ ਦੀ ਅਨੁਸੂਚੀ
11-17 ਮਈ
ਗੀਤ 52 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 2 ਪੈਰੇ 1-11 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 4-8 (8 ਮਿੰਟ)
ਨੰ. 1: 2 ਸਮੂਏਲ 6:14-23 (3 ਮਿੰਟ ਜਾਂ ਘੱਟ)
ਨੰ. 2: ਮਰਨ ਤੋਂ ਬਾਅਦ ਕੀ ਹੁੰਦਾ ਹੈ?—igw ਸਫ਼ਾ 18 ਪੈਰੇ 1-3 (5 ਮਿੰਟ)
ਨੰ. 3: ਬੇਲਸ਼ੱਸਰ—ਵਿਸ਼ਾ: ਨਿਮਰ ਬਣੋ ਤੇ ਬੁਰੇ ਅੰਜਾਮ ਤੋਂ ਬਚੋ—ਦਾਨੀ. 5:1-30 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਹਰ ਤਰ੍ਹਾਂ ਦੇ ਲੋਕਾਂ ਦੀ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰੋ।—1 ਤਿਮੋ. 2:3, 4.
10 ਮਿੰਟ: ਹਰ ਤਰ੍ਹਾਂ ਦੇ ਲੋਕਾਂ ਦੀ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ ਵਿਚ ਮਦਦ ਕਰੋ। “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। (ਪਹਿਰਾਬੁਰਜ, 15 ਨਵੰਬਰ 2013, ਸਫ਼ੇ 11-12 ਪੈਰਾ 8 ਦੇਖੋ।) 1 ਤਿਮੋਥਿਉਸ 2:3, 4 ਅਤੇ 1 ਕੁਰਿੰਥੀਆਂ 9:19-23 ਪੜ੍ਹੋ ਅਤੇ ਇਨ੍ਹਾਂ ʼਤੇ ਚਰਚਾ ਕਰੋ। ਥੋੜ੍ਹੇ ਸ਼ਬਦਾਂ ਵਿਚ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਹੋਰ ਭਾਸ਼ਾ ਬੋਲਣ ਵਾਲੇ ਨੂੰ ਗਵਾਹੀ ਦਿਓ।” ਚਰਚਾ। ਲੇਖ ਦੀ ਚਰਚਾ ਕਰਨ ਤੋਂ ਬਾਅਦ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਘਰ-ਘਰ ਪ੍ਰਚਾਰ ਕਰਦਿਆਂ ਕਿਸੇ ਨਾਲ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ (ਹਿੰਦੀ) ਪੁਸਤਿਕਾ ਵਰਤ ਕੇ ਗੱਲ ਕਰਦਾ ਹੈ।
ਗੀਤ 15 ਅਤੇ ਪ੍ਰਾਰਥਨਾ