7-13 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
7-13 ਦਸੰਬਰ
ਗੀਤ 3 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 11 ਪੈਰੇ 1-9 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 10-14 (8 ਮਿੰਟ)
ਨੰ. 1: 2 ਇਤਹਾਸ 13:13-22 (3 ਮਿੰਟ ਜਾਂ ਘੱਟ)
ਨੰ. 2: ਇਪਾਫ੍ਰੋਦੀਤੁਸ—ਵਿਸ਼ਾ: ਭਰੋਸੇਯੋਗ ਭਰਾਵਾਂ ਦਾ ਆਦਰ ਕਰੋ—ਫ਼ਿਲਿ. 2:25-30; 4:18 (5 ਮਿੰਟ)
ਨੰ. 3: ਪਾਪ ਕੀ ਹੈ?—td 26ੳ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”—ਰਸੂ. 14:22.
10 ਮਿੰਟ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ਰਸੂਲਾਂ ਦੇ ਕੰਮ 14:21, 22 ਅਤੇ 1 ਪਤਰਸ 4:12-14 ਪੜ੍ਹੋ ਅਤੇ ਚਰਚਾ ਕਰੋ। (ਪਹਿਰਾਬੁਰਜ, 15 ਸਤੰਬਰ 2014, ਸਫ਼ਾ 13 ਪੈਰੇ 3-6 ਦੇਖੋ।) ਥੋੜ੍ਹੇ ਸ਼ਬਦਾਂ ਵਿਚ ਇਸ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਸਮਝਾਓ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
10 ਮਿੰਟ: ਤੁਹਾਨੂੰ ਕਿਵੇਂ ਜਵਾਬ ਦੇਣਾ ਚਾਹੀਦਾ? (ਕੁਲੁ. 4:6) ਸੇਵਾ ਸਕੂਲ (ਹਿੰਦੀ) ਸਫ਼ਾ 69 ਪੈਰੇ 1-3 ʼਤੇ ਆਧਾਰਿਤ ਭਾਸ਼ਣ। ਦੋ ਅਲੱਗ-ਅਲੱਗ ਪ੍ਰਦਰਸ਼ਨ ਦਿਖਾਓ। ਪਹਿਲੇ ਵਿਚ ਦਿਖਾਓ ਕਿ ਪ੍ਰਚਾਰਕ ਘਰ-ਮਾਲਕ ਦੀਆਂ ਗੁੱਸੇ ਨਾਲ ਕਹੀਆਂ ਗੱਲਾਂ ਦਾ ਜਵਾਬ ਰੁੱਖੇ ਢੰਗ ਨਾਲ ਦਿੰਦਾ ਹੈ ਜਿਸ ਕਰਕੇ ਘਰ-ਮਾਲਕ ਗੱਲ ਨਹੀਂ ਸੁਣਦਾ। ਦੂਸਰੇ ਵਿਚ ਦਿਖਾਓ ਕਿ ਪ੍ਰਚਾਰਕ ਘਰ-ਮਾਲਕ ਦੀਆਂ ਗੁੱਸੇ ਨਾਲ ਕਹੀਆਂ ਗੱਲਾਂ ਸੁਣ ਕੇ ਥੋੜ੍ਹਾ ਰੁਕਦਾ ਹੈ, ਫਿਰ ਨਰਮਾਈ ਨਾਲ ਜਵਾਬ ਦਿੰਦਾ ਹੈ ਤੇ ਘਰ-ਮਾਲਕ ਉਸ ਦੀ ਗੱਲ ਸੁਣਦਾ ਹੈ।
10 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਹਬੱਕੂਕ।” ਸਵਾਲ-ਜਵਾਬ।
ਗੀਤ 14 ਅਤੇ ਪ੍ਰਾਰਥਨਾ