ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 40-41
ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ
ਯਹੋਵਾਹ ਵੱਲੋਂ ਬਚਾਏ ਜਾਣ ਤੋਂ ਪਹਿਲਾਂ ਯੂਸੁਫ਼ ਨੂੰ ਲਗਭਗ 13 ਸਾਲ ਗ਼ੁਲਾਮ ਅਤੇ ਕੈਦੀ ਵਜੋਂ ਅਜ਼ਮਾਇਸ਼ਾਂ ਸਹਿਣੀਆਂ ਪਈਆਂ। ਪਰ ਆਪਣੇ ਮਨ ਵਿਚ ਕੁੜੱਤਣ ਭਰਨ ਦੀ ਬਜਾਇ ਯੂਸੁਫ਼ ਨੇ ਇਸ ਤਜਰਬੇ ਤੋਂ ਚੰਗੀਆਂ ਗੱਲਾਂ ਸਿੱਖੀਆਂ। (ਜ਼ਬੂ 105:17-19) ਉਹ ਜਾਣਦਾ ਸੀ ਕਿ ਯਹੋਵਾਹ ਨੇ ਕਦੇ ਵੀ ਉਸ ਨੂੰ ਛੱਡਿਆ ਨਹੀਂ ਸੀ। ਪਰ ਯੂਸੁਫ਼ ਨੇ ਆਪਣੇ ਹਾਲਾਤਾਂ ਅਨੁਸਾਰ ਕੀ ਕੀਤਾ?
ਉਹ ਮਿਹਨਤੀ ਅਤੇ ਭਰੋਸੇਯੋਗ ਬਣਿਆ। ਇਸ ਲਈ ਯਹੋਵਾਹ ਨੇ ਉਸ ਦੇ ਕੰਮਾਂ ʼਤੇ ਬਰਕਤ ਪਾਈ।—ਉਤ 39:21, 22
ਆਪਣੇ ਨਾਲ ਬੁਰਾ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਬਜਾਇ ਉਸ ਨੇ ਦੂਜਿਆਂ ਵਿਚ ਦਿਲਚਸਪੀ ਲਈ।—ਉਤ 40:5-7
ਯੂਸੁਫ਼ ਦੇ ਤਜਰਬੇ ਤੋਂ ਮੈਨੂੰ ਮੁਸ਼ਕਲਾਂ ਸਹਿਣ ਵਿਚ ਕਿਵੇਂ ਮਦਦ ਮਿਲਦੀ ਹੈ?
ਜਦ ਤਕ ਯਹੋਵਾਹ ਮੈਨੂੰ ਆਰਮਾਗੇਡਨ ਵਿੱਚੋਂ ਬਚਾ ਨਹੀਂ ਲੈਂਦਾ, ਉਦੋਂ ਤਕ ਮੈਂ ਆਪਣੇ ਹਾਲਾਤਾਂ ਅਨੁਸਾਰ ਕੀ ਕਰ ਸਕਦਾ ਹਾਂ?