ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਜੁਲਾਈ ਸਫ਼ਾ 5
  • “ਕਦੇ ਚਿੰਤਾ ਨਾ ਕਰੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਕਦੇ ਚਿੰਤਾ ਨਾ ਕਰੋ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦੇ ਖ਼ਾਸ ਵਿਸ਼ੇ
    ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ
  • ਜਲਦੀ ਹੀ ਦੁਨੀਆਂ ਵਿੱਚੋਂ ਗ਼ਰੀਬੀ ਦਾ ਖ਼ਾਤਮਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਗ਼ਰੀਬਾਂ ਨੂੰ ਉਮੀਦ ਦਿਓ
    ਸਾਡੀ ਰਾਜ ਸੇਵਕਾਈ—2007
  • ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਜੁਲਾਈ ਸਫ਼ਾ 5
ਇਕ ਗ਼ਰੀਬ ਪਰਿਵਾਰ ਦੇ ਛੇ ਮੈਂਬਰ ਗ਼ਰੀਬ ਇਲਾਕੇ ਵਿੱਚੋਂ ਲੰਘਦਿਆਂ ਪਰਮੇਸ਼ੁਰ ਦੀ ਭਗਤੀ ਕਰਨ ਲਈ ਜਾਂਦੇ ਹੋਏ।

ਸਾਡੀ ਮਸੀਹੀ ਜ਼ਿੰਦਗੀ

“ਕਦੇ ਚਿੰਤਾ ਨਾ ਕਰੋ”

ਪੁਰਾਣੇ ਸਮੇਂ ਵਿਚ ਯਹੋਵਾਹ ਨੇ ਗ਼ਰੀਬ ਇਜ਼ਰਾਈਲੀਆਂ ਦੀ ਮਦਦ ਕੀਤੀ। ਅੱਜ ਉਹ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਸੇਵਕਾਂ ਦੀ ਮਦਦ ਕਰਦਾ ਹੈ ਜੋ ਗ਼ਰੀਬ ਹਨ?

  • ਉਸ ਨੇ ਉਨ੍ਹਾਂ ਸਿਖਾਇਆ ਕਿ ਉਹ ਪੈਸੇ ਪਿੱਛੇ ਨਾ ਭੱਜਣ। —ਲੂਕਾ 12:15; 1 ਤਿਮੋ 6:6-8

  • ਉਸ ਨੇ ਉਨ੍ਹਾਂ ਨੂੰ ਇੱਜ਼ਤ ਨਾਲ ਜੀਉਣਾ ਸਿਖਾਇਆ।—ਅੱਯੂ 34:19

  • ਉਸ ਨੇ ਉਨ੍ਹਾਂ ਨੂੰ ਮਿਹਨਤ ਕਰਨੀ ਅਤੇ ਬੁਰੀਆਂ ਆਦਤਾਂ ਤੋਂ ਬਚ ਕੇ ਰਹਿਣਾ ਸਿਖਾਇਆ।—ਕਹਾ 14:23; 20:1; 2 ਕੁਰਿੰ 7:1

  • ਉਸ ਨੇ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦਾ ਇਕ ਪਰਿਵਾਰ ਦਿੱਤਾ ਜੋ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ।—ਯੂਹੰ 13:35; 1 ਯੂਹੰ 3:17, 18

  • ਉਸ ਨੇ ਉਨ੍ਹਾਂ ਨੂੰ ਉਮੀਦ ਦਿੱਤੀ ਹੈ ਕਿ ਭਵਿੱਖ ਵਿਚ ਉਨ੍ਹਾਂ ਨੂੰ ਗ਼ਰੀਬੀ ਤੋਂ ਛੁਟਕਾਰਾ ਮਿਲੇਗਾ।—ਜ਼ਬੂ 9:18; ਯਸਾ 65:21-23

ਭਾਵੇਂ ਸਾਡੇ ਹਾਲਾਤ ਜਿੰਨੇ ਮਰਜ਼ੀ ਖ਼ਰਾਬ ਹੋਣ, ਪਰ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। (ਯਸਾ 30:15) ਜਦੋਂ ਤਕ ਅਸੀਂ ਯਹੋਵਾਹ ਦੇ ਰਾਜ ਨੂੰ ਪਹਿਲੀ ਥਾਂ ਦੇਵਾਂਗੇ, ਉਦੋਂ ਤਕ ਉਹ ਸਾਡੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਦਾ ਰਹੇਗਾ।—ਮੱਤੀ 6:31-33.

ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਗ਼ਰੀਬੀ ਦੇ ਬਾਵਜੂਦ—ਕਾਂਗੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ‘ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਗ਼ਰੀਬੀ ਦੇ ਬਾਵਜੂਦ—ਕਾਂਗੋ’ ਵੀਡੀਓ ਦਾ ਇਕ ਸੀਨ। ਭੈਣਾਂ-ਭਰਾਵਾਂ ਦੀ ਇਕ ਵੱਡੀ ਭੀੜ ਵੱਡੇ ਸੰਮੇਲਨ ’ਤੇ ਜਾਂਦੀ ਹੋਈ। ਬਹੁਤ ਜਣਿਆਂ ਨੇ ਕੁਰਸੀਆਂ ਤੇ ਆਪਣਾ ਸਾਮਾਨ ਚੁੱਕਿਆ ਹੋਇਆ ਹੈ।

    ਵੱਡੇ ਸੰਮੇਲਨ ਵਾਲੇ ਇਲਾਕੇ ਵਿਚ ਰਹਿਣ ਵਾਲੇ ਭੈਣ-ਭਰਾ ਦੂਰੋਂ ਆਏ ਭੈਣਾਂ-ਭਰਾਵਾਂ ਲਈ ਕੀ-ਕੀ ਕਰਦੇ ਹਨ?

  • ‘ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਗ਼ਰੀਬੀ ਦੇ ਬਾਵਜੂਦ—ਕਾਂਗੋ’ ਵੀਡੀਓ ਦਾ ਇਕ ਸੀਨ। ਇਕ ਭਰਾ ਦੂਰੋਂ ਆਉਣ ਵਾਲੇ ਭੈਣਾਂ-ਭਰਾਵਾਂ ਲਈ ਕਮਰਾ ਤਿਆਰ ਕਰਦਾ ਹੋਇਆ।

    ਇਸ ਵੀਡੀਓ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਗ਼ਰੀਬ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖਦਾ ਹੈ?

  • ‘ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਗ਼ਰੀਬੀ ਦੇ ਬਾਵਜੂਦ—ਕਾਂਗੋ’ ਵੀਡੀਓ ਦਾ ਇਕ ਸੀਨ। ਵੱਡੇ ਸੰਮੇਲਨ ’ਤੇ ਜਾਣ ਲਈ ਭਰਾ ਤਿਆਰ ਹੁੰਦੇ ਹੋਏ।

    ਭਾਵੇਂ ਅਸੀਂ ਗ਼ਰੀਬ ਹਾਂ ਜਾਂ ਅਮੀਰ, ਫਿਰ ਵੀ ਅਸੀਂ ਯਹੋਵਾਹ ਵਾਂਗ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ