ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜਨਵਰੀ ਸਫ਼ੇ 3-16
  • 8-14 ਜਨਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 8-14 ਜਨਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜਨਵਰੀ ਸਫ਼ੇ 3-16

8-14 ਜਨਵਰੀ

ਅੱਯੂਬ 34-35

ਗੀਤ 30 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਜਦੋਂ ਇੱਦਾਂ ਲੱਗੇ ਕਿ ਚੰਗੇ ਲੋਕਾਂ ਨਾਲ ਹੀ ਮਾੜਾ ਹੁੰਦਾ ਹੈ

(10 ਮਿੰਟ)

ਯਾਦ ਰੱਖੋ ਕਿ ਯਹੋਵਾਹ ਕਦੇ ਵੀ ਬੇਇਨਸਾਫ਼ੀ ਨਹੀਂ ਕਰਦਾ (ਅੱਯੂ 34:10; wp19.1 8 ਪੈਰਾ 2)

ਚਾਹੇ ਕਿ ਲੱਗ ਸਕਦਾ ਹੈ ਕਿ ਦੁਸ਼ਟਾਂ ਨੂੰ ਉਨ੍ਹਾਂ ਦੇ ਕੰਮਾਂ ਦੀ ਸਜ਼ਾ ਨਹੀਂ ਮਿਲਦੀ, ਪਰ ਉਹ ਯਹੋਵਾਹ ਤੋਂ ਲੁਕੇ ਨਹੀਂ ਰਹਿ ਸਕਦੇ (ਅੱਯੂ 34:21-26; w17.04 10 ਪੈਰਾ 5)

ਬੇਇਨਸਾਫ਼ੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣਾ (ਅੱਯੂ 35:9, 10; ਮੱਤੀ 28:19, 20; w21.05 7 ਪੈਰੇ 19-20)

ਇਕ ਜੋੜਾ ਇਕ ਆਦਮੀ ਤੇ ਉਸ ਦੇ ਮੁੰਡੇ ਨੂੰ ਗਵਾਹੀ ਦਿੰਦਾ ਹੋਇਆ ਜੋ ਆਲੀਸ਼ਾਨ ਉੱਚੀਆਂ ਇਮਾਰਤਾਂ ਨੇੜੇ ਇਕ ਝੌਂਪੜ-ਪੱਟੀ ਵਿਚ ਰਹਿੰਦੇ ਹਨ।

2. ਹੀਰੇ-ਮੋਤੀ

(10 ਮਿੰਟ)

  • ਅੱਯੂ 35:7​—ਜਦੋਂ ਅਲੀਹੂ ਨੇ ਅੱਯੂਬ ਨੂੰ ਪੁੱਛਿਆ: “[ਪਰਮੇਸ਼ੁਰ] ਤੇਰੇ ਹੱਥੋਂ ਕੀ ਲੈਂਦਾ ਹੈ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (w17.04 29 ਪੈਰਾ 3)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਅੱਯੂ 35:1-16 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 10 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਇਕ ਵਿਅਕਤੀ ਜਿਸ ਦੇ ਬੱਚੇ ਛੋਟੇ ਹਨ ਉਸ ਨੂੰ ਦੱਸੋ ਕਿ ਉਹ jw.org/pa ʼਤੇ ਮਾਪਿਆਂ ਲਈ ਦਿੱਤੀ ਵਧੀਆ ਜਾਣਕਾਰੀ ਕਿਵੇਂ ਲੱਭ ਸਕਦਾ ਹੈ। (lmd ਪਾਠ 1 ਨੁਕਤਾ 4)

6. ਚੇਲੇ ਬਣਾਉਣੇ

(5 ਮਿੰਟ) lff ਪਾਠ 13 ਨੁਕਤਾ 5 (lmd ਪਾਠ 11 ਨੁਕਤਾ 3)

ਸਾਡੀ ਮਸੀਹੀ ਜ਼ਿੰਦਗੀ

ਗੀਤ 58

7. ਕੀ ਤੁਸੀਂ ਮੌਕਾ ਮਿਲਣ ਤੇ ‘ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ’ ਕਰਨਾ ਚਾਹੁੰਦੇ ਹੋ?

(15 ਮਿੰਟ) ਚਰਚਾ।

ਇਕ ਭੈਣ ਬੱਸ ਵਿਚ ਇਕ ਔਰਤ ਨੂੰ ਆਪਣੇ ਫ਼ੋਨ ਤੋਂ ਗਵਾਹੀ ਦਿੰਦੀ ਹੋਈ।

ਪੌਲੁਸ ਨੇ ਤਿਮੋਥਿਉਸ ਨੂੰ ਗੁਜ਼ਾਰਸ਼ ਕੀਤੀ: ‘ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ; ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਇਹ ਕੰਮ ਕਰ।’ (2 ਤਿਮੋ 4:2, ਫੁਟਨੋਟ) ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਇਹ ਕੰਮ ਕਰ” ਕੀਤਾ ਗਿਆ ਹੈ, ਉਸ ਦੀ ਵਰਤੋਂ ਕਈ ਵਾਰ ਕਿਸੇ ਅਜਿਹੇ ਫ਼ੌਜੀ ਜਾਂ ਗਾਰਡ ਨੂੰ ਦਰਸਾਉਣ ਲਈ ਕੀਤੀ ਜਾਂਦੀ ਸੀ ਜੋ ਹਮੇਸ਼ਾ ਲੜਾਈ ਲਈ ਤਿਆਰ ਰਹਿੰਦਾ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਲੋਕਾਂ ਨੂੰ ਗਵਾਹੀ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਜਦੋਂ ਵੀ ਸਾਨੂੰ ਕਿਸੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਉਸ ਨੂੰ ਗਵਾਹੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।

ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ! ਇਸ ਕਰਕੇ ਅਸੀਂ ਉਸ ਦੇ ਖ਼ੂਬਸੂਰਤ ਗੁਣਾਂ ਬਾਰੇ ਦੂਜਿਆਂ ਨੂੰ ਦੱਸਣ ਲਈ ਪ੍ਰੇਰਿਤ ਹੁੰਦੇ ਹਾਂ।

ਜ਼ਬੂਰ 71:8 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

ਤੁਹਾਨੂੰ ਦੂਜਿਆਂ ਨੂੰ ਯਹੋਵਾਹ ਬਾਰੇ ਕਿਹੜੀਆਂ ਗੱਲਾਂ ਦੱਸਣੀਆਂ ਚੰਗੀਆਂ ਲੱਗਦੀਆਂ ਹਨ?

ਲੋਕਾਂ ਲਈ ਪਿਆਰ ਹੋਣ ਕਰਕੇ ਵੀ ਅਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਪ੍ਰੇਰਿਤ ਹੁੰਦੇ ਹਾਂ।

ਸੈਂਕੜੇ ਲੋਕਾਂ ਨੂੰ ਸੱਚਾਈ ਕਿਵੇਂ ਮਿਲੀ? ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਮੌਕਾ ਮਿਲਣ ਤੇ ਗਵਾਹੀ ਦੇਣ ਨਾਲ ਕਿਵੇਂ ਸੈਂਕੜੇ ਲੋਕਾਂ ਨੂੰ ਸੱਚਾਈ ਮਿਲੀ?

  • ਸੱਚਾਈ ਸਿੱਖ ਕੇ ਉਨ੍ਹਾਂ ਲੋਕਾਂ ਨੂੰ ਕੀ ਫ਼ਾਇਦਾ ਹੋਇਆ ਜੋ ਪਹਿਲਾਂ ਚਰਚ ਜਾਂਦੇ ਸਨ?

  • ਲੋਕਾਂ ਲਈ ਪਿਆਰ ਸਾਨੂੰ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਕਿਵੇਂ ਪ੍ਰੇਰਿਤ ਕਰਦਾ ਹੈ?

  • ਤੁਹਾਨੂੰ ਕਿਉਂ ਲੱਗਦਾ ਹੈ ਕਿ ਦੂਜਿਆਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰਨ ਲਈ ਮੌਕਾ ਮਿਲਣ ਤੇ ਗਵਾਹੀ ਦੇਣੀ ਇਕ ਵਧੀਆ ਤਰੀਕਾ ਹੈ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 46

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 51 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ