ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜਨਵਰੀ ਸਫ਼ੇ 4-5
  • 15-21 ਜਨਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 15-21 ਜਨਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜਨਵਰੀ ਸਫ਼ੇ 4-5

15-21 ਜਨਵਰੀ

ਅੱਯੂਬ 36-37

ਗੀਤ 147 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਵਾਅਦੇ ʼਤੇ ਤੁਸੀਂ ਕਿਉਂ ਭਰੋਸਾ ਕਰ ਸਕਦੇ ਹੋ?

(10 ਮਿੰਟ)

ਯਹੋਵਾਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ (ਅੱਯੂ 36:26; wp16.1 13 ਪੈਰੇ 1-2)

ਯਹੋਵਾਹ ਕੋਲ ਜੀਵਨ ਨੂੰ ਕਾਇਮ ਰੱਖਣ ਲਈ ਬੁੱਧ ਤੇ ਤਾਕਤ ਹੈ (ਅੱਯੂ 36:27, 28; w20.05 22 ਪੈਰਾ 6)

ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਹਾਸਲ ਕਰ ਸਕਦੇ ਹਾਂ (ਅੱਯੂ 36:4, 22; ਯੂਹੰ 17:3)


ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਵਾਅਦੇ ʼਤੇ ਮਜ਼ਬੂਤ ਨਿਹਚਾ ਹੋਣ ਕਰਕੇ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ। ​—ਇਬ 6:19; w22.10 28 ਪੈਰਾ 16.

ਬਾਗ਼ ਵਰਗੀ ਸੋਹਣੀ ਧਰਤੀ ʼਤੇ ਲੋਕ ਖ਼ੁਸ਼ੀਆਂ ਮਨਾਉਂਦੇ ਹੋਏ। ਬੱਚੇ ਸ਼ੇਰ ਨਾਲ ਖੇਡਦੇ ਹੋਏ, ਇਕ ਔਰਤ ਨੇ ਇਕ ਟੋਕਰੀ ਫੜੀ ਹੈ ਜਿਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਹਨ ਅਤੇ ਦੋ ਜੋੜੇ ਬਾਗ਼ ਵਿਚ ਕੰਮ ਕਰਦੇ ਤੇ ਫਿਰ ਆਰਾਮ ਕਰਦੇ ਹੋਏ।

2. ਹੀਰੇ-ਮੋਤੀ

(10 ਮਿੰਟ)

  • ਅੱਯੂ 37:20​—ਬਾਈਬਲ ਵਿਚ ਜ਼ਿਕਰ ਕੀਤੀਆਂ ਥਾਵਾਂ ʼਤੇ ਅਕਸਰ ਕੋਈ ਖ਼ਬਰ ਅਤੇ ਜਾਣਕਾਰੀ ਕਿਵੇਂ ਪਹੁੰਚਾਈ ਜਾਂਦੀ ਸੀ? (it-1 492)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਅੱਯੂ 36:1-21 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 3 ਨੁਕਤਾ 3)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 2 ਨੁਕਤਾ 5)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਭਾਸ਼ਣ। ijwfq 57 ਪੈਰੇ 5-15​—ਵਿਸ਼ਾ: ਯਹੂਦੀਆਂ ਦੇ ਕਤਲੇਆਮ ਦੌਰਾਨ ਯਹੋਵਾਹ ਦੇ ਗਵਾਹਾਂ ʼਤੇ ਵੀ ਜ਼ੁਲਮ ਕਿਉਂ ਕੀਤੇ ਗਏ? (th ਪਾਠ 18)

ਸਾਡੀ ਮਸੀਹੀ ਜ਼ਿੰਦਗੀ

ਗੀਤ 49

7. ਇਲਾਜ ਜਾਂ ਓਪਰੇਸ਼ਨ ਵਰਗੇ ਹਾਲਾਤਾਂ ਲਈ ਪਹਿਲਾਂ ਤੋਂ ਹੀ ਤਿਆਰ ਰਹੋ

(15 ਮਿੰਟ) ਚਰਚਾ। ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ।

ਯਹੋਵਾਹ ਦੇ ਸੰਗਠਨ ਨੇ ਸਾਨੂੰ ਬਹੁਤ ਸਾਰੇ ਔਜ਼ਾਰ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਖ਼ੂਨ ਬਾਰੇ ਪਰਮੇਸ਼ੁਰ ਦਾ ਕਾਨੂੰਨ ਮੰਨ ਸਕਦੇ ਹਾਂ। (ਰਸੂ 15:28, 29) ਕੀ ਤੁਸੀਂ ਇਨ੍ਹਾਂ ਔਜ਼ਾਰਾਂ ਦੀ ਵਧੀਆ ਤਰੀਕੇ ਨਾਲ ਵਰਤੋ ਕਰ ਰਹੇ ਹੋ?

ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ (ਡੀ. ਪੀ. ਏ.)a ਅਤੇ ਸ਼ਨਾਖਤੀ ਕਾਰਡ (ic): ਇਨ੍ਹਾਂ ਕਾਰਡਾਂ ਵਿਚ ਖ਼ੂਨ ਦੇ ਇਸਤੇਮਾਲ ਬਾਰੇ ਮਰੀਜ਼ ਦੀ ਇੱਛਾ ਦੱਸੀ ਹੁੰਦੀ ਹੈ। ਬਪਤਿਸਮਾ-ਪ੍ਰਾਪਤ ਪ੍ਰਚਾਰਕ ਸਾਹਿੱਤ ਸੰਭਾਲਣ ਵਾਲੇ ਭਰਾ ਤੋਂ ਆਪਣੇ ਲਈ ਡੀ. ਪੀ. ਏ. ਕਾਰਡ ਲੈ ਸਕਦੇ ਹਨ। ਨਾਲੇ ਜੇ ਉਨ੍ਹਾਂ ਦੇ ਬੱਚੇ ਛੋਟੇ ਹਨ, ਤਾਂ ਉਹ ਉਨ੍ਹਾਂ ਲਈ ਸ਼ਨਾਖਤੀ ਕਾਰਡ ਲੈ ਸਕਦੇ ਹਨ। ਸਾਨੂੰ ਇਹ ਕਾਰਡ ਹਮੇਸ਼ਾ ਆਪਣੇ ਨਾਲ ਰੱਖਣੇ ਚਾਹੀਦੇ ਹਨ। ਜੇ ਤੁਸੀਂ ਹਾਲੇ ਤਕ ਇਹ ਕਾਰਡ ਨਹੀਂ ਭਰਿਆ ਜਾਂ ਇਸ ਵਿਚ ਦੱਸੀ ਜਾਣਕਾਰੀ ਵਿਚ ਕੁਝ ਫੇਰ-ਬਦਲ ਕਰਨ ਦੀ ਲੋੜ ਹੈ, ਤਾਂ ਢਿੱਲ-ਮੱਠ ਕੀਤੇ ਬਿਨਾਂ ਇਸ ਨੂੰ ਭਰੋ।

ਗਰਭਵਤੀ ਮਾਵਾਂ ਲਈ ਜਾਣਕਾਰੀ (S-401) ਅਤੇ ਓਪਰੇਸ਼ਨ ਜਾਂ ਕੀਮੋਥੈਰੇਪੀ ਕਰਾਉਣ ਵਾਲਿਆਂ ਲਈ ਜਾਣਕਾਰੀ (S-407): ਇਨ੍ਹਾਂ ਦਸਤਾਵੇਜ਼ਾਂ ਵਿਚ ਅਜਿਹੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਅਸੀਂ ਇਲਾਜ ਕਰਾਉਣ ਲਈ ਚੰਗੀ ਤਰ੍ਹਾਂ ਤਿਆਰ ਹੁੰਦੇ ਹਾਂ ਅਤੇ ਸਹੀ ਫ਼ੈਸਲੇ ਕਰ ਸਕਦੇ ਹਾਂ, ਉਦੋਂ ਵੀ ਜਦੋਂ ਖ਼ੂਨ ਨਾਲ ਜੁੜਿਆ ਕੋਈ ਮਸਲਾ ਖੜ੍ਹਾ ਹੁੰਦਾ ਹੈ। ਗਰਭਵਤੀ ਹੋਣ ਤੇ ਜਾਂ ਓਪਰੇਸ਼ਨ ਜਾਂ ਕੀਮੋਥੈਰੇਪੀ ਕਰਾਉਣ ਦੇ ਹਾਲਾਤ ਖੜ੍ਹੇ ਹੋਣ ਤੇ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਕਾਪੀ ਮੰਗੋ।

ਹਸਪਤਾਲ ਸੰਪਰਕ ਕਮੇਟੀ (HLC): ਇਸ ਕਮੇਟੀ ਵਿਚ ਸੇਵਾ ਕਰਨ ਵਾਲੇ ਬਜ਼ੁਰਗਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਖ਼ੂਨ ਸੰਬੰਧਿਤ ਮਾਮਲਿਆਂ ਬਾਰੇ ਡਾਕਟਰਾਂ ਅਤੇ ਭੈਣਾਂ-ਭਰਾਵਾਂ ਨੂੰ ਜਾਣਕਾਰੀ ਦੇਣ। ਇਹ ਭਰਾ ਤੁਹਾਡੇ ਡਾਕਟਰ ਨਾਲ ਇਲਾਜ ਦੇ ਉਨ੍ਹਾਂ ਤਰੀਕਿਆਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਵਿਚ ਖ਼ੂਨ ਚੜ੍ਹਾਉਣ ਦੀ ਲੋੜ ਹੀ ਨਹੀਂ ਪੈਂਦੀ। ਜੇ ਲੋੜ ਪੈਂਦੀ ਹੈ, ਤਾਂ ਇਹ ਭਰਾ ਉਨ੍ਹਾਂ ਡਾਕਟਰਾਂ ਨੂੰ ਲੱਭਣ ਵਿਚ ਵੀ ਤੁਹਾਡੀ ਮਦਦ ਕਰ ਸਕਦੇ ਹਨ ਜੋ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਦੇ ਤੁਹਾਡੇ ਫ਼ੈਸਲੇ ਦਾ ਆਦਰ ਕਰਦੇ ਹਨ। ਇਹ ਭਰਾ ਸਾਡੀ ਮਦਦ ਕਰਨ ਲਈ ਹਰ ਪਲ ਤਿਆਰ ਰਹਿੰਦੇ ਹਨ, ਫਿਰ ਚਾਹੇ ਦਿਨ ਹੋਵੇ ਜਾਂ ਰਾਤ। ਜੇ ਤੁਹਾਨੂੰ ਹਸਪਤਾਲ ਵਿਚ ਦਾਖ਼ਲ ਹੋਣ, ਕੋਈ ਓਪਰੇਸ਼ਨ ਜਾਂ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ, ਜਿਵੇਂ ਕਿ ਕੈਂਸਰ ਦਾ ਇਲਾਜ, ਤਾਂ ਹਸਪਤਾਲ ਸੰਪਰਕ ਕਮੇਟੀ ਦੇ ਭਰਾਵਾਂ ਨਾਲ ਜਲਦੀ ਤੋਂ ਜਲਦੀ ਸੰਪਰਕ ਕਰੋ। ਇੱਦਾਂ ਉਦੋਂ ਵੀ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਖ਼ੂਨ ਨਾਲ ਜੁੜਿਆ ਕੋਈ ਮਸਲਾ ਖੜ੍ਹਾ ਨਹੀਂ ਹੋਵੇਗਾ। ਗਰਭਵਤੀ ਮਾਵਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਇਸ ਕਮੇਟੀ ਵਿਚ ਸੇਵਾ ਕਰਨ ਵਾਲੇ ਕਿਸੇ ਭਰਾ ਦਾ ਪਤਾ ਅਤੇ ਫ਼ੋਨ ਨੰਬਰ ਲੈਣ ਲਈ ਆਪਣੀ ਮੰਡਲੀ ਦੇ ਕਿਸੇ ਬਜ਼ੁਰਗ ਦੀ ਮਦਦ ਲਵੋ।

ਹਸਪਤਾਲ ਸੰਪਰਕ ਕਮੇਟੀ ਕਿਵੇਂ ਸਾਡੀ ਮਦਦ ਕਰਦੀ ਹੈ? ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਕੋਈ ਇਲਾਜ ਜਾਂ ਓਪਰੇਸ਼ਨ ਕਰਵਾਉਣ ਦੀ ਲੋੜ ਪੈਣ ਤੇ ਹਸਪਤਾਲ ਸੰਪਰਕ ਕਮੇਟੀ ਦੇ ਭਰਾ ਕਿਵੇਂ ਤੁਹਾਡੀ ਮਦਦ ਕਰ ਸਕਦੇ ਹਨ?

ਕੀ ਤੁਸੀਂ ਤਿਆਰ ਹੋ?

ਜੇ ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਕੋਈ ਮਸਲਾ ਖੜ੍ਹਾ ਹੋਵੇ, ਤਾਂ

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 47

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 86 ਅਤੇ ਪ੍ਰਾਰਥਨਾ

a ਆਮ ਤੌਰ ਤੇ ਇਸ ਨੂੰ ‘ਨੋ ਬਲੱਡ ਕਾਰਡ’ ਵੀ ਕਿਹਾ ਜਾਂਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ