ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜੁਲਾਈ ਸਫ਼ੇ 10-16
  • 5-11 ਅਗਸਤ 2024

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 5-11 ਅਗਸਤ 2024
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜੁਲਾਈ ਸਫ਼ੇ 10-16

5-11 ਅਗਸਤ

ਜ਼ਬੂਰ 70-72

ਗੀਤ 59 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਅਗਲੀ ਪੀੜ੍ਹੀ” ਨੂੰ ਪਰਮੇਸ਼ੁਰ ਦੀ ਤਾਕਤ ਬਾਰੇ ਦੱਸੋ

(10 ਮਿੰਟ)

ਦਾਊਦ ਨੇ ਆਪਣੀ ਜਵਾਨੀ ਦੌਰਾਨ ਦੇਖਿਆ ਕਿ ਯਹੋਵਾਹ ਨੇ ਉਸ ਦੀ ਕਿਵੇਂ ਰਾਖੀ ਕੀਤੀ ਸੀ (ਜ਼ਬੂ 71:5; w99 9/1 18 ਪੈਰਾ 17)

ਦਾਊਦ ਨੇ ਆਪਣੇ ਬੁਢਾਪੇ ਦੌਰਾਨ ਵੀ ਦੇਖਿਆ ਕਿ ਯਹੋਵਾਹ ਨੇ ਉਸ ਦੀ ਕਿਵੇਂ ਮਦਦ ਕੀਤੀ ਸੀ (ਜ਼ਬੂ 71:9; g04 10/8 23 ਪੈਰਾ 3)

ਦਾਊਦ ਨੇ ਨੌਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ (ਜ਼ਬੂ 71:17, 18; w14 1/15 23 ਪੈਰੇ 4-5)

ਪਿਛਲੇ ਹਫ਼ਤੇ “ਪਰਿਵਾਰਕ ਸਟੱਡੀ ਲਈ ਕੁਝ ਅਸੂਲ” ਨਾਂ ਦੇ ਭਾਗ ਵਿਚ ਦਿਖਾਇਆ ਗਿਆ ਪਰਿਵਾਰ। ਉਨ੍ਹਾਂ ਨੇ ਇਕ ਬਜ਼ੁਰਗ ਜੋੜੇ ਨੂੰ ਆਪਣੇ ਘਰ ਬੁਲਾਇਆ ਹੈ। ਉਹ ਜੋੜਾ ਉਨ੍ਹਾਂ ਨੂੰ ਆਪਣੀਆਂ ਫੋਟੋਆਂ ਦਿਖਾ ਰਿਹਾ ਹੈ ਤੇ ਆਪਣੇ ਤਜਰਬੇ ਸੁਣਾ ਰਿਹਾ ਹੈ। ਉਹ ਪਰਿਵਾਰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਹੈ।

ਖ਼ੁਦ ਨੂੰ ਪੁੱਛੋ, ‘ਆਪਣੀ ਪਰਿਵਾਰਕ ਸਟੱਡੀ ਦੌਰਾਨ ਮੈਂ ਆਪਣੀ ਮੰਡਲੀ ਦੇ ਕਿਹੜੇ ਭੈਣ-ਭਰਾ ਦੀ ਇੰਟਰਵਿਊ ਲੈਣੀ ਚਾਹੁੰਦਾ ਹਾਂ ਜੋ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 72:8​—ਯਹੋਵਾਹ ਨੇ ਉਤਪਤ 15:18 ਵਿਚ ਅਬਰਾਹਾਮ ਨਾਲ ਜਿਹੜਾ ਵਾਅਦਾ ਕੀਤਾ ਸੀ, ਉਹ ਸੁਲੇਮਾਨ ਦੇ ਰਾਜ ਦੌਰਾਨ ਕਿਵੇਂ ਪੂਰਾ ਹੋਇਆ? (it-1 768)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਜ਼ਬੂ 71:1-24 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਜਦੋਂ ਕੋਈ ਵਿਅਕਤੀ ਬਹਿਸ ਕਰਨੀ ਸ਼ੁਰੂ ਕਰ ਦੇਵੇ, ਤਾਂ ਪਿਆਰ ਨਾਲ ਗੱਲ ਖ਼ਤਮ ਕਰੋ। (lmd ਪਾਠ 4 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਜਾਰੀ ਰੱਖੋ ਜੋ ਬਾਈਬਲ ਸਟੱਡੀ ਕਰਨ ਤੋਂ ਹਿਚਕਿਚਾ ਰਿਹਾ ਹੈ ਜਾਂ ਉਸ ਨੂੰ ਬਾਈਬਲ ਦੀ ਕੋਈ ਸਿੱਖਿਆ ਮੰਨਣੀ ਔਖੀ ਲੱਗ ਰਹੀ ਹੈ। (lmd ਪਾਠ 8 ਨੁਕਤਾ 4)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਭਾਸ਼ਣ। ijwfq 49​—ਵਿਸ਼ਾ: ਯਹੋਵਾਹ ਦੇ ਗਵਾਹਾਂ ਨੇ ਆਪਣੇ ਕੁਝ ਵਿਸ਼ਵਾਸਾਂ ਵਿਚ ਬਦਲਾਅ ਕਿਉਂ ਕੀਤਾ ਹੈ? (th ਪਾਠ 17)

ਸਾਡੀ ਮਸੀਹੀ ਜ਼ਿੰਦਗੀ

ਗੀਤ 76

7. ਪਰਿਵਾਰਕ ਸਟੱਡੀ ਕਿਵੇਂ ਕਰੀਏ?

(15 ਮਿੰਟ) ਚਰਚਾ।

ਜਿਹੜਾ ਪਰਿਵਾਰ ਪਹਿਲਾਂ ਦਿਖਾਇਆ ਗਿਆ ਸੀ, ਉਹ ਖੜ੍ਹਾ ਹੋ ਕੇ ਰਾਜ ਦੇ ਗੀਤ ਦੀ ਪ੍ਰੈਕਟਿਸ ਕਰ ਰਿਹਾ ਹੈ।
ਉਹੀ ਪਰਿਵਾਰ JW ਬ੍ਰਾਡਕਾਸਟਿੰਗ ਦੇਖ ਰਿਹਾ ਹੈ।
ਪਰਿਵਾਰਕ ਸਟੱਡੀ ਦੇ ਪ੍ਰੈਕਟਿਸ ਸੈਸ਼ਨ ਦੌਰਾਨ ਇਕ ਧੀ ਆਪਣੀ ਮੰਮੀ ਨੂੰ ਜਵਾਬ ਦੇ ਰਹੀ ਹੈ।

ਪਰਿਵਾਰਕ ਸਟੱਡੀ ਦੀ ਸ਼ਾਮ ਮਸੀਹੀ ਪਰਿਵਾਰਾਂ ਲਈ ਅਹਿਮ ਸਮਾਂ ਹੁੰਦਾ ਹੈ। ਇਸ ਦੌਰਾਨ ਬੱਚਿਆਂ ਨੂੰ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ” ਦਿੱਤੀ ਜਾਂਦੀ ਹੈ। (ਅਫ਼ 6:4) ਭਾਵੇਂ ਕਿ ਬਾਈਬਲ ਦੀਆਂ ਸੱਚਾਈਆਂ ਸਿੱਖਣ ਵਿਚ ਮਿਹਨਤ ਕਰਨੀ ਪੈਂਦੀ ਹੈ, ਪਰ ਇੱਦਾਂ ਕਰਨ ਨਾਲ ਬੱਚਿਆਂ ਨੂੰ ਖ਼ੁਸ਼ੀ ਮਿਲ ਸਕਦੀ ਹੈ, ਖ਼ਾਸ ਕਰਕੇ ਜੇ ਉਹ ਆਪਣੇ ਵਿਚ ਹੋਰ ਜਾਣਨ ਦੀ ਭੁੱਖ ਪੈਦਾ ਕਰਨ। (ਯੂਹੰ 6:27; 1 ਪਤ 2:2) “ਪਰਿਵਾਰਕ ਸਟੱਡੀ ਲਈ ਸੁਝਾਅ” ਨਾਂ ਦੀ ਡੱਬੀ ਵਿਚ ਦਿੱਤੇ ਸੁਝਾਵਾਂ ਦੀ ਮਦਦ ਨਾਲ ਮਾਪੇ ਪਰਿਵਾਰਕ ਸਟੱਡੀ ਦੌਰਾਨ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਦੇ ਹਨ ਅਤੇ ਇਸ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹਨ। ਇਸ ਡੱਬੀ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  • ਤੁਸੀਂ ਇਨ੍ਹਾਂ ਵਿੱਚੋਂ ਕਿਹੜੇ ਸੁਝਾਅ ਲਾਗੂ ਕਰਨੇ ਚਾਹੋਗੇ?

  • ਇਨ੍ਹਾਂ ਸੁਝਾਵਾਂ ਤੋਂ ਇਲਾਵਾ ਕੀ ਤੁਸੀਂ ਕੁਝ ਹੋਰ ਵੀ ਕੀਤਾ ਹੈ ਜੋ ਫ਼ਾਇਦੇਮੰਦ ਰਿਹਾ?

ਪਰਿਵਾਰਕ ਸਟੱਡੀ ਲਈ ਸੁਝਾਅ

ਬਾਈਬਲ:

  • ਹਫ਼ਤੇ ਦੌਰਾਨ ਹੋਣ ਵਾਲੀ ਸਭਾ ਦੇ ਸ਼ਡਿਉਲ ਵਿਚ ਦਿੱਤੇ ਬਾਈਬਲ ਦੇ ਅਧਿਆਵਾਂ ਦੀ ਆਡੀਓ ਰਿਕਾਰਡਿੰਗ ਸੁਣੋ। ਜਾਂ ਫਿਰ ਉੱਚੀ ਆਵਾਜ਼ ਵਿਚ ਇਹ ਅਧਿਆਇ ਪੜ੍ਹੋ। ਜੇ ਇਨ੍ਹਾਂ ਅਧਿਆਵਾਂ ਵਿਚ ਅਲੱਗ-ਅਲੱਗ ਪਾਤਰਾਂ ਦੁਆਰਾ ਗੱਲ ਕੀਤੀ ਗਈ ਹੈ, ਤਾਂ ਪਰਿਵਾਰ ਦਾ ਹਰ ਮੈਂਬਰ ਵੱਖੋ-ਵੱਖਰੇ ਪਾਤਰਾਂ ਦੀਆਂ ਗੱਲਾਂ ਪੜ੍ਹ ਸਕਦਾ ਹੈ

  • ਅਗਲੇ ਹਫ਼ਤੇ ਪੜ੍ਹਨ ਲਈ ਬਾਈਬਲ ਦੇ ਜੋ ਅਧਿਆਇ ਦਿੱਤੇ ਗਏ ਹਨ, ਉਨ੍ਹਾਂ ʼਤੇ ਕੁਝ ਸਵਾਲ ਤਿਆਰ ਕਰੋ। ਹਰ ਮੈਂਬਰ ਨੂੰ ਕਹੋ ਕਿ ਉਹ ਇਕ ਸਵਾਲ ਚੁਣੇ, ਉਸ ʼਤੇ ਖੋਜਬੀਨ ਕਰੋ ਅਤੇ ਅਗਲੀ ਵਾਰ ਜਦੋਂ ਸਭਾ ਤੋਂ ਪਹਿਲਾਂ ਪਰਿਵਾਰਕ ਸਟੱਡੀ ਹੋਵੇਗੀ, ਤਾਂ ਉਸ ਵਿਚ ਉਹ ਦੱਸਣ ਕਿ ਉਨ੍ਹਾਂ ਨੇ ਕੀ-ਕੀ ਸਿੱਖਿਆ

  • ਇਕ ਸਵਾਲ ਕਰੋ ਜਾਂ ਅਜਿਹੇ ਕਿਸੇ ਹਾਲਾਤ ਬਾਰੇ ਦੱਸੋ ਜਿਸ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਫਿਰ ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ ਵਿੱਚੋਂ ਖੋਜਬੀਨ ਕਰੋ ਕਿ ਅਜਿਹੇ ਹਾਲਾਤ ਵਿਚ ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ

  • ਕਿਸੇ ਬਾਈਬਲ ਬਿਰਤਾਂਤ ਦਾ ਨਾਟਕ ਕਰੋ

  • ਅਜਿਹੇ ਕਾਰਡ ਬਣਾਓ ਜਿਨ੍ਹਾਂ ਦੇ ਅੱਗੇ ਇਕ ਆਇਤ ਲਿਖੀ ਹੋਵੇ ਅਤੇ ਪਿੱਛੇ ਆਇਤ ਦੇ ਸ਼ਬਦ। ਫਿਰ ਇਨ੍ਹਾਂ ਆਇਤਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇਹ ਆਇਤਾਂ ਪਿਆਰ ਦਿਖਾਓ​—ਚੇਲੇ ਬਣਾਓ ਬਰੋਸ਼ਰ ਵਿੱਚੋਂ “ਵਧੇਰੇ ਜਾਣਕਾਰੀ 1” ਤੋਂ ਲੈ ਸਕਦੇ ਹੋ। ਪਿਛਲੇ ਹਫ਼ਤਿਆਂ ਦੌਰਾਨ ਬਣਾਏ ਕਾਰਡਾਂ ਨੂੰ ਦੁਬਾਰਾ ਦੇਖੋ

  • ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਇਕ ਹਿੱਸੇ ਦਾ ਅਧਿਐਨ ਕਰੋ

  • ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਨੂੰ ਸਾਡੀ ਵੈੱਬਸਾਈਟ ਤੋਂ ਬਾਈਬਲ ਦੀਆਂ ਸਿੱਖਿਆਵਾਂ ਭਾਗ ਹੇਠ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਜਾਂ “ਬਾਈਬਲ ਆਇਤਾਂ ਦੀ ਸਮਝ” ਦੇ ਕਿਸੇ ਲੇਖ ʼਤੇ ਇਕ ਰਿਪੋਰਟ ਪੇਸ਼ ਕਰਨ ਨੂੰ ਕਹੋ

ਸਭਾਵਾਂ:

  • ਸਭਾ ਦੇ ਕਿਸੇ ਭਾਗ ਦੀ ਤਿਆਰੀ ਕਰੋ

  • ਜਵਾਬ ਤਿਆਰ ਕਰੋ ਅਤੇ ਉਸ ਦੀ ਪ੍ਰੈਕਟਿਸ ਕਰੋ। ਸਮੇਂ ਦਾ ਵੀ ਧਿਆਨ ਰੱਖੋ

  • ਰਾਜ ਦੇ ਗੀਤਾਂ ਦੀ ਪ੍ਰੈਕਟਿਸ ਕਰੋ

  • ਤੁਸੀਂ ਅਗਲੀ ਵਾਰ ਸਭਾ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਦਾ ਹੌਸਲਾ ਵਧਾਉਣ ਲਈ ਕੀ ਕਹੋਗੇ, ਇਸ ਬਾਰੇ ਚਰਚਾ ਕਰੋ ਅਤੇ ਪ੍ਰੈਕਟਿਸ ਕਰੋ

  • ਪਰਿਵਾਰ ਅੱਗੇ ਆਪਣੇ ਵਿਦਿਆਰਥੀ ਭਾਗ ਦੀ ਪ੍ਰੈਕਟਿਸ ਕਰੋ ਜੋ ਆਉਣ ਵਾਲੇ ਹਫ਼ਤਿਆਂ ਵਿਚ ਹੋਵੇਗਾ

ਪ੍ਰਚਾਰ:

  • ਘਰ-ਘਰ ਪ੍ਰਚਾਰ ਕਰਨ ਦੀ ਤਿਆਰੀ ਕਰੋ

  • ਦੁਬਾਰਾ ਮੁਲਾਕਾਤ ਕਰਨ ਦੀ ਤਿਆਰੀ ਕਰੋ

  • ਸੋਚੋ ਕਿ ਮੌਕਾ ਮਿਲਣ ਤੇ ਤੁਸੀਂ ਕਿਸੇ ਵਿਅਕਤੀ ਨੂੰ ਕਿਵੇਂ ਗਵਾਹੀ ਦੇ ਸਕਦੇ ਹੋ। ਫਿਰ ਪ੍ਰੈਕਟਿਸ ਕਰੋ ਕਿ ਤੁਸੀਂ ਮੁਸਕਰਾ ਕੇ ਅਤੇ ਪਿਆਰ ਨਾਲ ਉਸ ਨਾਲ ਗੱਲ ਕਿਵੇਂ ਸ਼ੁਰੂ ਕਰੋਗੇ

  • ਚਰਚਾ ਕਰੋ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਜਾਂ ਜਦੋਂ ਸਕੂਲ ਜਾਂ ਕੰਮ ਤੋਂ ਛੁੱਟੀ ਮਿਲਦੀ ਹੈ, ਤਾਂ ਤੁਸੀਂ ਪਰਿਵਾਰ ਨਾਲ ਹੋਰ ਵਧ-ਚੜ੍ਹ ਕੇ ਪ੍ਰਚਾਰ ਕਿਵੇਂ ਕਰ ਸਕਦੇ ਹੋ

ਪਰਿਵਾਰ ਦੀਆਂ ਲੋੜਾਂ:

  • ਅਜਿਹੀ ਮੁਸ਼ਕਲ ਦਾ ਸਾਮ੍ਹਣਾ ਕਰਨ ਦੀ ਪ੍ਰੈਕਟਿਸ ਕਰੋ ਜੋ ਪਹਿਲਾਂ ਆਈ ਸੀ ਜਾਂ ਅੱਗੇ ਜਾ ਕੇ ਆ ਸਕਦੀ ਹੈ। ਉਦਾਹਰਣ ਲਈ, ਜਦੋਂ ਨਿਰਪੱਖ ਰਹਿਣਾ ਮੁਸ਼ਕਲ ਹੋਵੇ, ਕੋਈ ਤੰਗ ਕਰੇ, ਡੇਟਿੰਗ ਕਰਨ ਦਾ ਦਬਾਅ ਜਾਂ ਫਿਰ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣ ਦਾ ਦਬਾਅ

  • ਅਜਿਹੇ ਹਾਲਾਤ ਦਾ ਸਾਮ੍ਹਣਾ ਕਰਨ ਦੀ ਪ੍ਰੈਕਟਿਸ ਕਰਦਿਆਂ ਬੱਚੇ ਮਾਪੇ ਬਣ ਸਕਦੇ ਹਨ ਅਤੇ ਮਾਪੇ ਬੱਚੇ। ਬੱਚੇ ਪਹਿਲਾਂ ਤੋਂ ਹੀ ਖੋਜਬੀਨ ਕਰ ਕੇ ਮਾਪਿਆਂ ਨਾਲ ਤਰਕ ਕਰ ਸਕਦੇ ਹਨ

ਹੋਰ ਸੁਝਾਅ:

  • JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਦੇਖੋ ਅਤੇ ਉਸ ʼਤੇ ਚਰਚਾ ਕਰੋ

  • ਸਾਡੀ ਵੈੱਬਸਾਈਟ ʼਤੇ ਦਿੱਤਾ ਕੋਈ ਲੇਖ ਪੜ੍ਹੋ ਜਾਂ ਕੋਈ ਵੀਡੀਓ ਦੇਖੋ। ਫਿਰ ਉਸ ʼਤੇ ਚਰਚਾ ਕਰੋ

  • ਸਾਡੀ ਵੈੱਬਸਾਈਟ ʼਤੇ ਬਾਈਬਲ ਦੀਆਂ ਸਿੱਖਿਆਵਾਂ ਭਾਗ ਵਿੱਚੋਂ “ਨੌਜਵਾਨਾਂ ਲਈ” ਜਾਂ “ਬੱਚਿਆਂ ਲਈ” ਭਾਗ ਵਿੱਚੋਂ ਕੋਈ ਵੀਡੀਓ ਦੇਖੋ ਜਾਂ ਕੁਝ ਹੋਰ ਕਰੋ

  • ਕਿਸੇ ਸੰਮੇਲਨ ਵਿਚ ਲਏ ਨੋਟਸ ʼਤੇ ਚਰਚਾ ਕਰੋ

  • ਸ੍ਰਿਸ਼ਟੀ ਦੀ ਕਿਸੇ ਚੀਜ਼ ʼਤੇ ਧਿਆਨ ਦਿਓ, ਉਸ ʼਤੇ ਖੋਜਬੀਨ ਕਰੋ ਅਤੇ ਫਿਰ ਚਰਚਾ ਕਰੋ ਕਿ ਉਸ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ

  • ਕਦੇ-ਕਦਾਈਂ ਪਰਿਵਾਰਕ ਸਟੱਡੀ ਲਈ ਕਿਸੇ ਭੈਣ-ਭਰਾ ਨੂੰ ਬੁਲਾਓ ਅਤੇ ਉਸ ਦੀ ਇੰਟਰਵਿਊ ਲਓ

  • ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖੋ ਅਤੇ ਚਰਚਾ ਕਰੋ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਹਾਸਲ ਕਰ ਸਕਦੇ ਹੋ

  • ਮਿਲ ਕੇ ਕੋਈ ਮਾਡਲ ਬਣਾਓ, ਜਿਵੇਂ ਨੂਹ ਦੀ ਕਿਸ਼ਤੀ, ਕੋਈ ਨਕਸ਼ਾ ਜਾਂ ਚਾਰਟ

ਆਪਣੀ ਪਰਿਵਾਰਕ ਸਟੱਡੀ ਹੋਰ ਵੀ ਮਜ਼ੇਦਾਰ ਬਣਾਓ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • ਜੇ ਪਰਿਵਾਰ ਵਿਚ ਕੋਈ ਬੱਚਾ ਨਹੀਂ ਹੈ, ਤਾਂ ਪਤੀ ਆਪਣੀ ਪਤਨੀ ਲਈ ਪਰਿਵਾਰਕ ਸਟੱਡੀ ਨੂੰ ਹੋਰ ਵੀ ਮਜ਼ੇਦਾਰ ਕਿਵੇਂ ਬਣਾ ਸਕਦਾ ਹੈ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 3 ਪੈਰੇ 12-18

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 50 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ