21-27 ਅਪ੍ਰੈਲ
ਕਹਾਉਤਾਂ 10
ਗੀਤ 76 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਸੱਚ-ਮੁੱਚ ਅਮੀਰ ਹੋਣ ਲਈ ਕੀ ਜ਼ਰੂਰੀ ਹੈ?
(10 ਮਿੰਟ)
ਦੂਜਿਆਂ ਨੂੰ ਸਿਖਾਉਣ ਲਈ ਅਸੀਂ ਜੋ ਮਿਹਨਤ ਕਰਦੇ ਹਾਂ, ਉਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਅਸੀਂ ਸੱਚ-ਮੁੱਚ ਅਮੀਰ ਬਣਦੇ ਹਾਂ (ਕਹਾ 10:4, 5; w01 7/15 25 ਪੈਰੇ 1-3)
ਧਰਮੀ ਹੋਣਾ ਧਨ-ਦੌਲਤ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਹੈ (ਕਹਾ 10:15, 16; w01 9/15 24 ਪੈਰੇ 3-4)
ਯਹੋਵਾਹ ਦੀ ਬਰਕਤ ਸੱਚ-ਮੁੱਚ ਅਮੀਰ ਬਣਾਉਂਦੀ ਹੈ (ਕਹਾ 10:22; it-1 340)
2. ਹੀਰੇ-ਮੋਤੀ
(10 ਮਿੰਟ)
ਕਹਾ 10:22—ਯਹੋਵਾਹ ਬਰਕਤਾਂ ਦਿੰਦੇ ਵੇਲੇ ਸੋਗ ਨਹੀਂ ਮਿਲਾਉਂਦਾ, ਤਾਂ ਫਿਰ ਉਸ ਦੇ ਸੇਵਕਾਂ ਨੂੰ ਮੁਸ਼ਕਲਾਂ ਕਿਉਂ ਸਹਿਣੀਆਂ ਪੈਂਦੀਆਂ ਹਨ? (w06 5/15 30 ਪੈਰਾ 18)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 10:1-19 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਕਹਿੰਦਾ ਹੈ ਕਿ ਉਹ ਰੱਬ ʼਤੇ ਵਿਸ਼ਵਾਸ ਨਹੀਂ ਕਰਦਾ। (lmd ਪਾਠ 4 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 4 ਨੁਕਤਾ 4)
6. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਦਿਖਾਓ ਕਿ ਉਹ jw.org ʼਤੇ ਆਪਣੀ ਪਸੰਦ ਦੇ ਵਿਸ਼ੇ ਨੂੰ ਕਿੱਦਾਂ ਲੱਭ ਸਕਦਾ ਹੈ। (lmd ਪਾਠ 9 ਨੁਕਤਾ 4)
ਗੀਤ 111
7. ਕਿਹੜੀਆਂ ਬਰਕਤਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਅਮੀਰ ਬਣਾਉਂਦੀਆਂ ਹਨ?
(7 ਮਿੰਟ) ਚਰਚਾ।
ਇਨ੍ਹਾਂ ਮੁਸੀਬਤਾਂ ਭਰੇ ਦਿਨਾਂ ਦੌਰਾਨ ਯਹੋਵਾਹ ਆਪਣੇ ਸੇਵਕਾਂ ʼਤੇ ਬਰਕਤਾਂ ਦਾ ਮੀਂਹ ਵਰਾਉਂਦਾ ਹੈ। ਇਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ ਅਤੇ ਸਹੀ ਮਾਅਨੇ ਵਿਚ ਅਮੀਰ ਬਣ ਪਾਉਂਦੇ ਹਾਂ। (ਜ਼ਬੂ 4:3; ਕਹਾ 10:22) ਹੇਠਾਂ ਦਿੱਤੀਆਂ ਆਇਤਾਂ ਪੜ੍ਹੋ। ਫਿਰ ਹਾਜ਼ਰੀਨਾਂ ਨੂੰ ਪੁੱਛੋ ਕਿ ਇਨ੍ਹਾਂ ਬਰਕਤਾਂ ਨੇ ਤੁਹਾਨੂੰ ਕਿਵੇਂ ਅਮੀਰ ਬਣਾਇਆ ਹੈ।
ਕੁਝ ਜਣੇ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰ ਸਕੇ ਅਤੇ ਇਸ ਕਰਕੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲੀ।
ਨੌਜਵਾਨੋ—ਉਹ ਰਾਹ ਚੁਣੋ ਜਿਸ ʼਤੇ ਚੱਲ ਕੇ ਤੁਹਾਨੂੰ ਜ਼ਿੰਦਗੀ ਵਿਚ ਸ਼ਾਂਤੀ ਮਿਲੇਗੀ! ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਤੁਸੀਂ ਹਾਰਲੇ, ਅੰਜਿਲ ਅਤੇ ਕਾਰਲੇ ਦੇ ਤਜਰਬੇ ਤੋਂ ਕੀ ਸਿੱਖਿਆ?
8. 2025 ਸਥਾਨਕ ਡਿਜ਼ਾਈਨ/ਉਸਾਰੀ ਪ੍ਰੋਗ੍ਰਾਮ ʼਤੇ ਅਪਡੇਟ
(8 ਮਿੰਟ) ਭਾਸ਼ਣ। ਵੀਡੀਓ ਚਲਾਓ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਭਾਗ 6 ਅਧਿ. 15 ਪੈਰੇ 1-7