28 ਅਪ੍ਰੈਲ–4 ਮਈ
ਕਹਾਉਤਾਂ 11
ਗੀਤ 90 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਜ਼ਬਾਨ ʼਤੇ ਲਗਾਮ ਪਾਓ
(10 ਮਿੰਟ)
ਆਪਣੇ ਮੂੰਹ ਨਾਲ ਇੱਦਾਂ ਦਾ ਕੁਝ ਨਾ ਕਹੋ ਜੋ ਤੁਹਾਡੇ “ਗੁਆਂਢੀ” ਨੂੰ ਤਬਾਹ ਕਰ ਦੇਵੇ (ਕਹਾ 11:9; w02 5/15 26 ਪੈਰਾ 4)
ਫੁੱਟ ਪਾਉਣ ਵਾਲੀਆਂ ਗੱਲਾਂ ਨਾ ਕਰੋ (ਕਹਾ 11:11; w02 5/15 27 ਪੈਰੇ 3-4)
ਰਾਜ਼ ਨਾ ਖੋਲ੍ਹੋ (ਕਹਾ 11:12, 13; w02 5/15 27 ਪੈਰਾ 6)
ਸੋਚ-ਵਿਚਾਰ ਕਰਨ ਲਈ: ਲੂਕਾ 6:45 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਸਾਡੀ ਕਿੱਦਾਂ ਮਦਦ ਹੁੰਦੀ ਹੈ ਕਿ ਅਸੀਂ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਨਾ ਕਰੀਏ?
2. ਹੀਰੇ-ਮੋਤੀ
(10 ਮਿੰਟ)
ਕਹਾ 11:17—ਪਿਆਰ ਦਿਖਾਉਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ? (g20.1 11, ਡੱਬੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 11:1-20 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਸਹੀ ਮੌਕਾ ਮਿਲਣ ਤੇ ਸਾਮ੍ਹਣੇ ਵਾਲੇ ਨੂੰ ਦੱਸੋ ਕਿ ਹਾਲ ਹੀ ਵਿਚ ਹੋਈ ਸਭਾ ਵਿਚ ਤੁਸੀਂ ਕੀ ਸਿੱਖਿਆ। (lmd ਪਾਠ 2 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ। (lmd ਪਾਠ 8 ਨੁਕਤਾ 3)
6. ਚੇਲੇ ਬਣਾਉਣੇ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਅਤੇ ਦਿਖਾਓ ਕਿ ਇਹ ਕਿਵੇਂ ਕੀਤੀ ਜਾਂਦੀ ਹੈ। (lmd ਪਾਠ 10 ਨੁਕਤਾ 3)
ਗੀਤ 157
7. ਆਪਣੀ ਜ਼ਬਾਨ ਨਾਲ ਸ਼ਾਂਤੀ ਭੰਗ ਨਾ ਕਰੋ
(15 ਮਿੰਟ) ਚਰਚਾ।
ਨਾਮੁਕੰਮਲ ਹੋਣ ਕਰਕੇ ਅਸੀਂ ਬੋਲਣ ਵਿਚ ਗ਼ਲਤੀ ਕਰਦੇ ਹਾਂ। (ਯਾਕੂ 3:8) ਜੇ ਅਸੀਂ ਪਹਿਲਾਂ ਤੋਂ ਹੀ ਸੋਚਾਂਗੇ ਕਿ ਸਾਡੀ ਕਿਹੜੀ ਗੱਲ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ, ਤਾਂ ਅਸੀਂ ਇੱਦਾਂ ਦਾ ਕੁਝ ਕਹਿਣ ਤੋਂ ਬਚਾਂਗੇ ਜਿਸ ਕਰਕੇ ਸਾਨੂੰ ਬਾਅਦ ਵਿਚ ਪਛਤਾਵਾ ਹੋਵੇ। ਇਹ ਕੁਝ ਗੱਲਾਂ ਹਨ ਜਿਨ੍ਹਾਂ ਨਾਲ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ:
ਸ਼ੇਖੀਆਂ ਮਾਰਨੀਆਂ। ਸ਼ੇਖੀਆਂ ਮਾਰਨ ਵਾਲਾ ਇਨਸਾਨ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਾ ਹੈ ਅਤੇ ਇਸ ਨਾਲ ਮੁਕਾਬਲੇਬਾਜ਼ੀ ਅਤੇ ਈਰਖਾ ਦੀ ਭਾਵਨਾ ਪੈਦਾ ਹੋ ਸਕਦੀ ਹੈ।—ਕਹਾ 27:2
ਝੂਠ ਬੋਲਣਾ। ਇਸ ਵਿਚ ਸਿੱਧਾ-ਸਿੱਧਾ ਝੂਠ ਬੋਲਣਾ ਹੀ ਸ਼ਾਮਲ ਨਹੀਂ ਹੈ, ਸਗੋਂ ਇਸ ਵਿਚ ਜਾਣ-ਬੁੱਝ ਕੇ ਅੱਧੀ-ਅਧੂਰੀ ਜਾਣਕਾਰੀ ਦੇਣੀ ਤੇ ਗੱਲਾਂ ਨੂੰ ਘੁਮਾ-ਫਿਰਾ ਕੇ ਦੱਸਣਾ ਵੀ ਸ਼ਾਮਲ ਹੈ। ਥੋੜ੍ਹਾ ਜਿਹਾ ਝੂਠ ਬੋਲਣ ਨਾਲ ਦੂਜਿਆਂ ਦਾ ਭਰੋਸਾ ਸਾਡੇ ਤੋਂ ਉੱਠ ਸਕਦਾ ਹੈ ਅਤੇ ਸਾਡਾ ਨਾਂ ਮਿੱਟੀ ਵਿਚ ਰੁਲ਼ ਸਕਦਾ ਹੈ।—ਉਪ 10:1
ਚੁਗ਼ਲੀਆਂ ਕਰਨੀਆਂ। ਇਸ ਵਿਚ ਕਿਸੇ ਵਿਅਕਤੀ ਬਾਰੇ ਇੱਦਾਂ ਦੀਆਂ ਬੇਕਾਰ ਗੱਲਾਂ ਕਰਨੀਆਂ ਸ਼ਾਮਲ ਹਨ ਜਿਸ ਵਿਚ ਸੱਚ ਨੂੰ ਤੋੜ-ਮਰੋੜ ਕੇ ਦੱਸਿਆ ਜਾਂਦਾ ਹੈ ਜਾਂ ਉਸ ਦੇ ਨਿੱਜੀ ਮਾਮਲਿਆਂ ਬਾਰੇ ਗੱਲ ਕੀਤੀ ਜਾਂਦੀ ਹੈ। (1 ਤਿਮੋ 5:13) ਇਸ ਨਾਲ ਝਗੜੇ ਹੋ ਸਕਦੇ ਹਨ ਤੇ ਫੁੱਟ ਪੈ ਸਕਦੀ ਹੈ
ਗੁੱਸੇ ਵਿਚ ਬੋਲਣਾ। ਇੱਦਾਂ ਗੱਲ ਕਰ ਕੇ ਅਸੀਂ ਬਿਨਾਂ-ਸਮਝੇ ਉਸ ਵਿਅਕਤੀ ʼਤੇ ਆਪਣੀ ਸਾਰੀ ਭੜਾਸ ਕੱਢ ਦਿੰਦੇ ਹਾਂ ਜਿਸ ਨੇ ਸਾਨੂੰ ਗੁੱਸਾ ਚੜ੍ਹਾਇਆ ਹੋਵੇ। (ਅਫ਼ 4:26) ਇਸ ਨਾਲ ਨੁਕਸਾਨ ਹੋ ਸਕਦਾ ਹੈ।—ਕਹਾ 29:22
ਸ਼ਾਂਤੀ ਭੰਗ ਕਰਨ ਵਾਲੀਆਂ ਚੀਜ਼ਾਂ ਛੱਡੋ—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਸਾਡੀਆਂ ਗੱਲਾਂ ਨਾਲ ਮੰਡਲੀ ਵਿਚ ਸ਼ਾਂਤੀ ਸੌਖਿਆਂ ਹੀ ਕਿੱਦਾਂ ਭੰਗ ਹੋ ਸਕਦੀ ਹੈ?
ਇਹ ਜਾਣਨ ਲਈ ਕਿ ਫਿਰ ਤੋਂ ਸ਼ਾਂਤੀ ਕਿੱਦਾਂ ਕਾਇਮ ਕੀਤੀ ਗਈ, “ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਜਤਨ ਕਰ” ਵੀਡੀਓ ਦੇਖੋ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 15 ਪੈਰੇ 8-12, ਸਫ਼ਾ 118 ʼਤੇ ਡੱਬੀ