5-11 ਮਈ
ਕਹਾਉਤਾਂ 12
ਗੀਤ 101 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਮਿਹਨਤ ਦਾ ਫਲ ਮਿੱਠਾ
(10 ਮਿੰਟ)
ਨਿਕੰਮੀਆਂ ਚੀਜ਼ਾਂ ਪਿੱਛੇ ਭੱਜ ਕੇ ਸਮਾਂ ਬਰਬਾਦ ਨਾ ਕਰੋ (ਕਹਾ 12:11)
ਸਖ਼ਤ ਮਿਹਨਤ ਕਰੋ ਅਤੇ ਪੂਰੀ ਵਾਹ ਲਾਓ (ਕਹਾ 12:24; w16.06 31 ਪੈਰਾ 1)
ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ (ਕਹਾ 12:14)
ਸੁਝਾਅ: ਸਾਨੂੰ ਮਿਹਨਤ ਕਰ ਕੇ ਖ਼ੁਸ਼ੀ ਮਿਲ ਸਕਦੀ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਸਾਡੀ ਮਿਹਨਤ ਦਾ ਦੂਜਿਆਂ ਨੂੰ ਕਿੱਦਾਂ ਫ਼ਾਇਦਾ ਹੋਵੇਗਾ।—ਰਸੂ 20:35; w15 2/1 5 ਪੈਰੇ 4-6.
2. ਹੀਰੇ-ਮੋਤੀ
(10 ਮਿੰਟ)
ਕਹਾ 12:16—ਇਸ ਆਇਤ ਵਿਚ ਦਿੱਤਾ ਅਸੂਲ ਮੁਸ਼ਕਲਾਂ ਦੌਰਾਨ ਮਜ਼ਬੂਤ ਬਣੇ ਰਹਿਣ ਵਿਚ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ? (ijwyp 95 ਪੈਰੇ 10-11)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 12:1-20 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 1 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 5 ਨੁਕਤਾ 4)
6. ਦੁਬਾਰਾ ਮਿਲਣਾ
(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨੂੰ ਵੈੱਬਸਾਈਟ ਦਿਖਾਓ ਜਿਸ ਦੇ ਬੱਚੇ ਹਨ। (lmd ਪਾਠ 9 ਨੁਕਤਾ 3)
7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(3 ਮਿੰਟ) ਪ੍ਰਦਰਸ਼ਨ। ijwfq 3—ਵਿਸ਼ਾ: ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ? (lmd ਪਾਠ 4 ਨੁਕਤਾ 3)
ਗੀਤ 21
8. ਯਹੋਵਾਹ ਦੀ ਮਦਦ ਨਾਲ ਪੈਸਿਆਂ ਦੀ ਤੰਗੀ ਦਾ ਸਾਮ੍ਹਣਾ ਕਰੋ
(15 ਮਿੰਟ) ਚਰਚਾ।
ਅੱਜ ਦੁਨੀਆਂ ਦੀ ਆਰਥਿਕ ਹਾਲਤ ਕਦੇ ਵੀ ਬਦਲ ਸਕਦੀ ਹੈ। ਇਸ ਲਈ ਸ਼ਾਇਦ ਅਸੀਂ ਨੌਕਰੀ ਲੱਭਣ ਦੀ ਜਾਂ ਨੌਕਰੀ ਛੁੱਟਣ ਦੀ ਚਿੰਤਾ ਕਰੀਏ। ਜਾਂ ਹੋ ਸਕਦਾ ਹੈ ਕਿ ਸਾਡੀ ਕਮਾਈ ਥੋੜ੍ਹੀ ਹੋਵੇ ਅਤੇ ਅਸੀਂ ਚਿੰਤਾ ਕਰੀਏ ਕਿ ਅਸੀਂ ਰੋਜ਼ ਦਾ ਗੁਜ਼ਾਰਾ ਕਿਵੇਂ ਤੋਰਾਂਗੇ। ਜਾਂ ਸ਼ਾਇਦ ਅਸੀਂ ਸੋਚੀਏ ਕਿ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ, ਤਾਂ ਸਾਨੂੰ ਕੌਣ ਸੰਭਾਲੇਗਾ। ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਨੂੰ ਪਹਿਲੀ ਜਗ੍ਹਾ ਦੇਵਾਂਗੇ, ਤਾਂ ਉਹ ਹਮੇਸ਼ਾ ਸਾਡੀਆਂ ਲੋੜਾਂ ਦਾ ਧਿਆਨ ਰੱਖੇਗਾ। ਉਹ ਉਦੋਂ ਵੀ ਸਾਡਾ ਧਿਆਨ ਰੱਖੇਗਾ ਜਦੋਂ ਅਚਾਨਕ ਸਾਡੀ ਕਮਾਈ ਦਾ ਸਾਧਨ ਚਲਾ ਜਾਵੇਗਾ।—ਜ਼ਬੂ 46:1-3; 127:2; ਮੱਤੀ 6:31-33.
ਯਹੋਵਾਹ ਨੇ ਕਦੇ ਵੀ ਸਾਡਾ ਸਾਥ ਨਹੀਂ ਛੱਡਿਆ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਭਰਾ ਐਲਵਰਾਡੋ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
1 ਤਿਮੋਥਿਉਸ 5:8 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਇਸ ਆਇਤ ਤੋਂ ਤੁਹਾਡਾ ਭਰੋਸਾ ਕਿਵੇਂ ਵਧਦਾ ਹੈ ਕਿ ਯਹੋਵਾਹ ਆਪਣੇ ਪਰਿਵਾਰ ਦਾ ਯਾਨੀ ਆਪਣੇ ਸੇਵਕਾਂ ਦਾ ਹਮੇਸ਼ਾ ਖ਼ਿਆਲ ਰੱਖੇਗਾ?
ਬਾਈਬਲ ਦੇ ਕੁਝ ਅਸੂਲਾਂ ʼਤੇ ਧਿਆਨ ਦਿਓ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰ ਸਕਦੇ ਹੋ:
ਆਪਣੀ ਜ਼ਿੰਦਗੀ ਸਾਦੀ ਰੱਖੋ। ਬਿਨਾਂ ਵਜ੍ਹਾ ਕਰਜ਼ਾ ਨਾ ਲਓ ਅਤੇ ਬਿਨਾਂ ਵਜ੍ਹਾ ਖ਼ਰਚਾ ਨਾ ਕਰੋ।—ਮੱਤੀ 6:22
ਕੰਮ ਤੇ ਪੜ੍ਹਾਈ ਦੇ ਮਾਮਲੇ ਵਿਚ ਅਜਿਹੇ ਫ਼ੈਸਲੇ ਲਓ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਸਕੋ।—ਫ਼ਿਲਿ 1:9-11
ਨਿਮਰ ਰਹੋ ਅਤੇ ਹਾਲਾਤਾਂ ਮੁਤਾਬਕ ਖ਼ੁਦ ਨੂੰ ਢਾਲੋ। ਜੇ ਤੁਹਾਡੇ ਕੋਲ ਨੌਕਰੀ ਨਹੀਂ ਹੈ, ਤਾਂ ਕੋਈ ਵੀ ਕੰਮ ਕਰਨ ਲਈ ਤਿਆਰ ਰਹੋ, ਇੱਥੋਂ ਤਕ ਕਿ ਛੋਟੇ-ਮੋਟੇ ਕੰਮ ਵੀ। ਇੱਦਾਂ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੋਗੇ।—ਕਹਾ 14:23
ਖ਼ੁਸ਼ੀ-ਖ਼ੁਸ਼ੀ ਦੂਜਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰੋ, ਉਦੋਂ ਵੀ ਜਦੋਂ ਤੁਹਾਡੇ ਕੋਲ ਬਹੁਤਾ ਕੁਝ ਨਹੀਂ ਹੈ।—ਇਬ 13:16
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 15 ਪੈਰੇ 13-14, ਸਫ਼ਾ 121 ʼਤੇ ਡੱਬੀ