12-18 ਮਈ
ਕਹਾਉਤਾਂ 13
ਗੀਤ 34 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ‘ਦੁਸ਼ਟ ਦੇ ਦੀਵੇ‘ ਕਰਕੇ ਮੂਰਖ ਨਾ ਬਣੋ
(10 ਮਿੰਟ)
ਦੁਸ਼ਟ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ (ਕਹਾ 13:9; it-2 196 ਪੈਰੇ 2-3)
ਉਨ੍ਹਾਂ ਲੋਕਾਂ ਨਾਲ ਸੰਗਤ ਨਾ ਕਰੋ ਜੋ ਗ਼ਲਤ ਕੰਮਾਂ ਨੂੰ ਸਹੀ ਠਹਿਰਾਉਂਦੇ ਹਨ (ਕਹਾ 13:20; w12 7/15 12 ਪੈਰਾ 3)
ਯਹੋਵਾਹ ਧਰਮੀ ਨੂੰ ਬਰਕਤਾਂ ਦਿੰਦਾ ਹੈ (ਕਹਾ 13:25; w04 7/15 31 ਪੈਰਾ 6)
ਦੁਨੀਆਂ ਦੀਆਂ ਜਿਨ੍ਹਾਂ ਚੀਜ਼ਾਂ ਨੂੰ ਪਾਉਣ ਲਈ ਲੋਕ ਇੰਨੀ ਮਿਹਨਤ ਕਰਦੇ ਹਨ, ਉਹ ਇੰਨੀਆਂ ਵਧੀਆ ਨਹੀਂ ਹਨ ਜਿੰਨੀਆਂ ਉਹ ਲੱਗਦੀਆਂ ਹਨ। ਪਰ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਾਲੇ ਸੱਚੀ ਖ਼ੁਸ਼ੀ ਪਾਉਂਦੇ ਹਨ
2. ਹੀਰੇ-ਮੋਤੀ
(10 ਮਿੰਟ)
ਕਹਾ 13:24—ਇਸ ਆਇਤ ਤੋਂ ਅਸੀਂ ਪਿਆਰ ਅਤੇ ਅਨੁਸ਼ਾਸਨ ਬਾਰੇ ਕੀ ਸਿੱਖਦੇ ਹਾਂ? (it-2 276 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 13:1-17 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਹਾਲ ਹੀ ਵਿਚ ਹੋਈ ਘਟਨਾ ਦਾ ਜ਼ਿਕਰ ਕਰ ਕੇ ਗੱਲਬਾਤ ਸ਼ੁਰੂ ਕਰੋ ਅਤੇ ਫਿਰ ਬਾਈਬਲ ਵਿੱਚੋਂ ਕੁਝ ਅਜਿਹਾ ਦਿਖਾਓ ਜਿਸ ਵਿਚ ਵਿਅਕਤੀ ਨੂੰ ਸ਼ਾਇਦ ਦਿਲਚਸਪੀ ਹੋਵੇ। (lmd ਪਾਠ 2 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਸਭਾ ʼਤੇ ਬੁਲਾਓ। (lmd ਪਾਠ 2 ਨੁਕਤਾ 3)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 9—ਵਿਸ਼ਾ: ਜਿਹੜੇ ਬੱਚੇ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਮੰਨਦੇ ਹਨ, ਉਹ ਸਫ਼ਲ ਹੋਣਗੇ। (th ਪਾਠ 16)
ਗੀਤ 77
7. “ਧਰਮੀ ਦਾ ਚਾਨਣ ਤੇਜ਼ ਚਮਕਦਾ ਹੈ”
(8 ਮਿੰਟ) ਚਰਚਾ।
ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਗਿਆਨ ਅਤੇ ਬੁੱਧ ਦਾ ਕੋਈ ਮੁਕਾਬਲਾ ਹੈ ਹੀ ਨਹੀਂ। ਜਦੋਂ ਅਸੀਂ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਹੋਰ ਵੀ ਵਧੀਆ ਬਣਦੀ ਹੈ ਅਤੇ ਅਸੀਂ ਖ਼ੁਸ਼ ਰਹਿੰਦੇ ਹਾਂ। ਇਹ ਦੁਨੀਆਂ ਸਾਨੂੰ ਇੱਦਾਂ ਦੀ ਜ਼ਿੰਦਗੀ ਤੇ ਖ਼ੁਸ਼ੀ ਕਦੇ ਵੀ ਨਹੀਂ ਦੇ ਸਕਦੀ।
ਇਹ ਦੁਨੀਆਂ ਤੁਹਾਨੂੰ ਉਹ ਨਹੀਂ ਦੇ ਸਕਦੀ ਜੋ ਖ਼ੁਦ ਉਸ ਕੋਲ ਹੈ ਹੀ ਨਹੀਂ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਭੈਣ ਗੁਜ਼ੈਲ ਨੂੰ ਕਿਵੇਂ ਅਹਿਸਾਸ ਹੋਇਆ ਕਿ ‘ਦੁਸ਼ਟ ਦੇ ਦੀਵੇ’ ਨਾਲੋਂ “ਧਰਮੀ ਦਾ ਚਾਨਣ” ਕਿਤੇ ਜ਼ਿਆਦਾ ਵਧੀਆ ਹੈ?—ਕਹਾ 13:9
ਇਸ ਦੁਨੀਆਂ ਦੀਆਂ ਚੀਜ਼ਾਂ ਦੇ ਸੁਪਨੇ ਲੈਣ ਵਿਚ ਆਪਣਾ ਸਮਾਂ ਬਰਬਾਦ ਨਾ ਕਰੋ ਅਤੇ ਨਾ ਹੀ ਯਹੋਵਾਹ ਦੀ ਸੇਵਾ ਕਰਨ ਲਈ ਕੀਤੇ ਫ਼ੈਸਲਿਆਂ ʼਤੇ ਪਛਤਾਓ। (1 ਯੂਹੰ 2: 15-17) ਇਸ ਦੀ ਬਜਾਇ ਆਪਣਾ ਧਿਆਨ “ਅਨਮੋਲ ਗਿਆਨ” ਉੱਤੇ ਲਾਓ ਜੋ ਤੁਸੀਂ ਹਾਸਲ ਕੀਤਾ ਹੈ।—ਫ਼ਿਲਿ 3:8.
8. ਮੰਡਲੀ ਦੀਆਂ ਲੋੜਾਂ
(7 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 15 ਪੈਰੇ 15-20