7-13 ਜੁਲਾਈ
ਕਹਾਉਤਾਂ 21
ਗੀਤ 98 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਵਧੀਆ ਅਸੂਲ
(10 ਮਿੰਟ)
ਵਿਆਹ ਕਰਾਉਣ ਵਿਚ ਕਾਹਲੀ ਨਾ ਕਰੋ (ਕਹਾ 21:5; w03 10/15 4 ਪੈਰਾ 5)
ਜਦੋਂ ਤੁਸੀਂ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ, ਤਾਂ ਵੀ ਨਿਮਰ ਰਹੋ (ਕਹਾ 21:2, 4; w20.07 3 ਪੈਰੇ 3-5)
ਇਕ-ਦੂਜੇ ਨਾਲ ਧੀਰਜ ਅਤੇ ਪਿਆਰ ਨਾਲ ਪੇਸ਼ ਆਓ (ਕਹਾ 21:19; w06 9/15 28 ਪੈਰਾ 13)
2. ਹੀਰੇ-ਮੋਤੀ
(10 ਮਿੰਟ)
ਕਹਾ 21:31—ਇਹ ਆਇਤ ਪ੍ਰਕਾਸ਼ ਦੀ ਕਿਤਾਬ 6:2 ਵਿਚ ਦਰਜ ਭਵਿੱਖਬਾਣੀ ਸਮਝਣ ਵਿਚ ਸਾਡੀ ਕਿੱਦਾਂ ਮਦਦ ਕਰਦੀ ਹੈ? (w05 1/15 17 ਪੈਰਾ 9)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 21:1-18 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 3 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। (lmd ਪਾਠ 7 ਨੁਕਤਾ 3)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(5 ਮਿੰਟ) ਪ੍ਰਦਰਸ਼ਨ। ijwfq ਲੇਖ 54—ਵਿਸ਼ਾ: ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ? (lmd ਪਾਠ 4 ਨੁਕਤਾ 3)
ਗੀਤ 132
7. ਆਪਣੇ ਜੀਵਨ ਸਾਥੀ ਦਾ ਆਦਰ ਕਰੋ
(15 ਮਿੰਟ) ਚਰਚਾ।
ਜਦੋਂ ਤੁਸੀਂ ਵਿਆਹ ਕਰਾਉਂਦੇ ਹੋ, ਉਦੋਂ ਤੁਸੀਂ ਯਹੋਵਾਹ ਸਾਮ੍ਹਣੇ ਸਹੁੰ ਖਾਂਦੇ ਹੋ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਪਿਆਰ ਕਰੋਗੇ ਅਤੇ ਉਸ ਦਾ ਆਦਰ ਕਰੋਗੇ। ਇਸ ਲਈ ਤੁਸੀਂ ਜਿੱਦਾਂ ਆਪਣੇ ਜੀਵਨ ਸਾਥੀ ਨਾਲ ਪੇਸ਼ ਆਉਂਦੇ ਹੋ, ਉਸ ਦਾ ਯਹੋਵਾਹ ਨਾਲ ਤੁਹਾਡੇ ਰਿਸ਼ਤੇ ʼਤੇ ਅਸਰ ਪੈਂਦਾ ਹੈ।—ਕਹਾ 20:25; 1 ਪਤ 3:7.
ਖ਼ੁਸ਼ਹਾਲ ਵਿਆਹੁਤਾ ਰਿਸ਼ਤੇ ਲਈ: ਆਦਰ ਦਿਖਾਓ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਆਪਣੇ ਜੀਵਨ ਸਾਥੀ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
ਆਪਣੇ ਪਤੀ ਜਾਂ ਪਤਨੀ ਦਾ ਹੋਰ ਵੀ ਆਦਰ ਕਰਨ ਲਈ ਅਸੀਂ ਕਿਹੜੇ ਬਦਲਾਅ ਕਰ ਸਕਦੇ ਹਾਂ?
ਬਾਈਬਲ ਦੇ ਕਿਹੜੇ ਕੁਝ ਅਸੂਲ ਸਾਡੀ ਮਦਦ ਕਰਨਗੇ?
ਅਸੀਂ ਕਿਹੜੇ ਕੁਝ ਤਰੀਕਿਆਂ ਰਾਹੀਂ ਆਪਣੇ ਜੀਵਨ ਸਾਥੀ ਦਾ ਆਦਰ ਕਰ ਸਕਦੇ ਹਾਂ?
ਸਾਨੂੰ ਆਪਣੇ ਜੀਵਨ ਸਾਥੀ ਦੀਆਂ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਉਂ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 18 ਪੈਰੇ 6-15