14-20 ਜੁਲਾਈ
ਕਹਾਉਤਾਂ 22
ਗੀਤ 79 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਬੱਚਿਆਂ ਦੀ ਪਰਵਰਿਸ਼ ਕਰਨ ਲਈ ਵਧੀਆ ਅਸੂਲ
(10 ਮਿੰਟ)
ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਆਪਣੇ ਬੱਚਿਆਂ ਨੂੰ ਤਿਆਰ ਕਰੋ (ਕਹਾ 22:3; w20.10 27 ਪੈਰਾ 7)
ਜਨਮ ਤੋਂ ਹੀ ਉਨ੍ਹਾਂ ਨੂੰ ਸਿਖਾਉਣਾ ਸ਼ੁਰੂ ਕਰੋ (ਕਹਾ 22:6; w19.12 26 ਪੈਰੇ 17-19)
ਪਿਆਰ ਨਾਲ ਉਨ੍ਹਾਂ ਨੂੰ ਸੁਧਾਰੋ (ਕਹਾ 22:15; w06 4/1 9 ਪੈਰਾ 4)
2. ਹੀਰੇ-ਮੋਤੀ
(10 ਮਿੰਟ)
ਕਹਾ 22:29—ਮੰਡਲੀ ਵਿਚ ਕੋਈ ਵੀ ਕੰਮ ਕਰਦਿਆਂ ਅਸੀਂ ਇਸ ਆਇਤ ਵਿਚ ਦਿੱਤਾ ਅਸੂਲ ਕਿਵੇਂ ਲਾਗੂ ਕਰ ਸਕਦੇ ਹਾਂ ਅਤੇ ਇੱਦਾਂ ਕਰਨ ਦੇ ਕੀ ਫ਼ਾਇਦੇ ਹਨ? (w21.08 23 ਪੈਰਾ 11)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 22:1-19 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 5 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਇਕ ਵਿਅਕਤੀ ਨੂੰ ਦੱਸੋ ਕਿ ਉਹ jw.org/pa ʼਤੇ ਮਾਪਿਆਂ ਲਈ ਦਿੱਤੀ ਵਧੀਆ ਜਾਣਕਾਰੀ ਕਿਵੇਂ ਲੱਭ ਸਕਦਾ ਹੈ। (lmd ਪਾਠ 1 ਨੁਕਤਾ 4)
6. ਭਾਸ਼ਣ
(5 ਮਿੰਟ) ijwyp ਲੇਖ 100—ਵਿਸ਼ਾ: ਉਦੋਂ ਕੀ, ਜੇ ਮੇਰੇ ਤੋਂ ਘਰ ਦਾ ਕੋਈ ਨਿਯਮ ਟੁੱਟ ਗਿਆ? (th ਪਾਠ 20)
ਗੀਤ 134
7. ਮਾਪਿਓ ਧੀਰਜ ਰੱਖੋ, ਪਰ ਆਪਣੇ ਬੱਚਿਆਂ ਨੂੰ ਸਿਰ ʼਤੇ ਨਾ ਚੜ੍ਹਾਓ
(15 ਮਿੰਟ) ਚਰਚਾ।
ਬੱਚਿਆਂ ਦੀ ਪਰਵਰਿਸ਼ ਕਰਨ ਲਈ ਬਹੁਤ ਧੀਰਜ ਰੱਖਣ ਦੀ ਲੋੜ ਪੈਂਦੀ ਹੈ। ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਵਿਚ ਕੀ ਚੱਲ ਰਿਹਾ ਹੈ। ਉਨ੍ਹਾਂ ਨੂੰ ਬਾਕਾਇਦਾ ਆਪਣੇ ਬੱਚਿਆਂ ਨਾਲ ਸਮਾਂ ਵੀ ਬਿਤਾਉਣਾ ਚਾਹੀਦਾ ਹੈ। (ਬਿਵ 6:6, 7) ਬੱਚਿਆਂ ਦੇ ਦਿਲ ਦੀਆਂ ਗੱਲਾਂ ਜਾਣਨ ਲਈ ਮਾਪਿਆਂ ਨੂੰ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਫਿਰ ਬੱਚੇ ਜੋ ਦੱਸਦੇ ਹਨ, ਉਸ ਨੂੰ ਪੂਰੇ ਧਿਆਨ ਨਾਲ ਸੁਣਨਾ ਚਾਹੀਦਾ ਹੈ। (ਕਹਾ 20:5) ਕਈ ਵਾਰ ਹੋ ਸਕਦਾ ਹੈ ਕਿ ਬੱਚੇ ਮਾਪਿਆਂ ਦੀ ਗੱਲ ਨਾ ਤਾਂ ਝੱਟ ਸਮਝਣ ਅਤੇ ਨਾ ਹੀ ਮੰਨਣ। ਇੱਦਾਂ ਹੋਣ ਤੇ ਸ਼ਾਇਦ ਮਾਪਿਆਂ ਨੂੰ ਉਹ ਗੱਲ ਵਾਰ-ਵਾਰ ਦੁਹਰਾਉਣੀ ਪਵੇ।
ਪਰ ਧੀਰਜ ਰੱਖਣ ਦਾ ਇਹ ਮਤਲਬ ਨਹੀਂ ਕਿ ਮਾਪੇ ਬੱਚਿਆਂ ਨੂੰ ਸਿਰ ʼਤੇ ਚੜ੍ਹਾ ਲੈਣ। ਯਹੋਵਾਹ ਨੇ ਮਾਪਿਆਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੱਸਣ ਕਿ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ। ਨਾਲੇ ਜਦੋਂ ਬੱਚੇ ਕਹਿਣਾ ਨਾ ਮੰਨਣ, ਤਾਂ ਉਨ੍ਹਾਂ ਨੂੰ ਅਨੁਸ਼ਾਸਨ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।—ਕਹਾ 6:20; 23:13.
ਅਫ਼ਸੀਆਂ 4:31 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਬੱਚਿਆਂ ਨੂੰ ਸੁਧਾਰਨ ਵੇਲੇ ਮਾਪਿਆਂ ਨੂੰ ਗੁੱਸਾ ਕਿਉਂ ਨਹੀਂ ਕਰਨਾ ਚਾਹੀਦਾ?
ਗਲਾਤੀਆਂ 6:7 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਕਿਉਂ ਸਿਖਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਦੇ ਅੰਜਾਮ ਭੁਗਤਣੇ ਪੈਣਗੇ?
“ਧੀਰਜ ਨਾਲ ਪੇਸ਼ ਆਓ, ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ” —ਆਪਣੇ ਬੱਚਿਆਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਇਸ ਵੀਡੀਓ ਤੋਂ ਤੁਸੀਂ ਕਿਹੜੇ ਸਬਕ ਸਿੱਖੇ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 18 ਪੈਰੇ 16-24