29 ਸਤੰਬਰ–5 ਅਕਤੂਬਰ
ਉਪਦੇਸ਼ਕ ਦੀ ਕਿਤਾਬ 3–4
ਗੀਤ 93 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
ਯਹੋਵਾਹ ਅਤੇ ਇਕ-ਦੂਜੇ ਨਾਲ ਸਮਾਂ ਬਿਤਾਓ
1. ਤਿੰਨ ਧਾਗਿਆਂ ਦੀ ਡੋਰੀ ਨੂੰ ਮਜ਼ਬੂਤ ਕਰੋ
(10 ਮਿੰਟ)
ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਮਾਂ ਕੱਢੋ (ਉਪ 3:1; ijwhf ਲੇਖ 10 ਪੈਰੇ 2-8)
ਇਕੱਠੇ ਕੰਮ ਕਰੋ (ਉਪ 4:9; w23.05 23-24 ਪੈਰੇ 12-14)
ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹੋ (ਉਪ 4:12; w23.05 21 ਪੈਰਾ 3)
ਖ਼ੁਦ ਨੂੰ ਪੁੱਛੋ, ‘ਜੇ ਮੈਨੂੰ ਕੰਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਲੰਬੇ ਸਮੇਂ ਤਕ ਆਪਣੇ ਸਾਥੀ ਤੋਂ ਦੂਰ ਰਹਿਣਾ ਪੈਂਦਾ ਹੈ,ਤਾਂ ਇਸ ਦਾ ਸਾਡੇ ਵਿਆਹੁਤਾ ਰਿਸ਼ਤੇ ʼਤੇ ਕੀ ਅਸਰ ਪੈ ਸਕਦਾ ਹੈ?’
2. ਹੀਰੇ-ਮੋਤੀ
(10 ਮਿੰਟ)
ਉਪ 3:8—ਇਸ ਆਇਤ ਵਿਚ ਇੱਦਾਂ ਕਿਉਂ ਕਿਹਾ ਗਿਆ ਹੈ ਕਿ “ਇਕ ਪਿਆਰ ਕਰਨ ਦਾ ਸਮਾਂ ਹੈ ਅਤੇ ਇਕ ਨਫ਼ਰਤ ਕਰਨ ਦਾ”? (it “ਪਿਆਰ” ਪੈਰਾ 39)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਪਹਿਰਾਬੁਰਜ ਨੰ. 1 2025 ਤੋਂ ਗੱਲਬਾਤ ਸ਼ੁਰੂ ਕਰੋ। ਪਰ ਜੇ ਵਿਅਕਤੀ ਕਿਸੇ ਹੋਰ ਵਿਸ਼ੇ ʼਤੇ ਗੱਲ ਕਰਨ ਲੱਗੇ, ਤਾਂ ਉਸ ਵਿਸ਼ੇ ʼਤੇ ਗੱਲ ਅੱਗੇ ਤੋਰੋ। (lmd ਪਾਠ 2 ਨੁਕਤਾ 5)
5. ਚੇਲੇ ਬਣਾਉਣੇ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਜਿਸ ਨੇ ਪਹਿਰਾਬੁਰਜ ਨੰ. 1 2025 ਲਿਆ ਸੀ। (lmd ਪਾਠ 9 ਨੁਕਤਾ 4)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 12—ਵਿਸ਼ਾ: ਪਰਮੇਸ਼ੁਰ ਪੱਖਪਾਤ ਨਹੀਂ ਕਰਦਾ। (th ਪਾਠ 19)
ਗੀਤ 131
7. ਜਦੋਂ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ, ਤਾਂ ਯਹੋਵਾਹ ਦੀ ਸੇਧ ʼਤੇ ਭਰੋਸਾ ਰੱਖੋ
(15 ਮਿੰਟ) ਚਰਚਾ।
ਯਹੋਵਾਹ ਨੇ ਮਸੀਹੀ ਜੋੜਿਆਂ ਨੂੰ ਉਹ ਸਾਰਾ ਕੁਝ ਦਿੱਤਾ ਹੈ ਜਿਸ ਕਰਕੇ ਉਹ ਆਪਣੇ ਵਿਆਹੁਤਾ ਰਿਸ਼ਤੇ ਵਿਚ ਖ਼ੁਸ਼ ਰਹਿ ਸਕਦੇ ਹਨ। ਪਰ ਇਹ ਸੱਚ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਣਗੀਆਂ ਹੀ। (1 ਕੁਰਿੰ 7:28) ਜੇ ਪਤੀ-ਪਤਨੀ ਉਨ੍ਹਾਂ ਮੁਸ਼ਕਲਾਂ ਨੂੰ ਨਾ ਸੁਲਝਾਉਣ, ਤਾਂ ਉਨ੍ਹਾਂ ਦੀ ਖ਼ੁਸ਼ੀ ਗੁਆਚ ਸਕਦੀ ਹੈ ਅਤੇ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਕਦੇ ਨਹੀਂ ਸੁਧਰੇਗਾ। ਜੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਵੀ ਅਜਿਹੀਆਂ ਮੁਸ਼ਕਲਾਂ ਹਨ, ਤਾਂ ਤੁਸੀਂ ਕੀ ਕਰ ਸਕਦੇ ਹੋ?
ਸੱਚਾ ਪਿਆਰ ਕੀ ਹੁੰਦਾ ਹੈ? ਵੀਡੀਓ ਡਰਾਮੇ ਵਿਚ ਦਿਖਾਇਆ ਗਿਆ ਸੀ ਕਿ ਇਕ ਜਵਾਨ ਜੋੜੇ ਦੇ ਵਿਆਹੁਤਾ ਰਿਸ਼ਤੇ ਵਿਚ ਕੁਝ ਵੱਡੀਆਂ-ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਕੀ ਤੁਹਾਨੂੰ ਯਾਦ ਹੈ ਕਿ ਵੀਡੀਓ ਵਿਚ ਇਕ ਪਿਤਾ ਆਪਣੀ ਕੁੜੀ ਨੂੰ ਕੀ ਸਲਾਹ ਦਿੰਦਾ ਹੈ ਜੋ ਇਹ ਸੋਚੇ ਬਿਨਾਂ ਕਿ ਯਹੋਵਾਹ ਉਸ ਤੋਂ ਕੀ ਚਾਹੁੰਦਾ ਹੈ, ਇਕ ਗ਼ਲਤ ਫ਼ੈਸਲਾ ਕਰਨ ਵਾਲੀ ਸੀ।
ਸੱਚਾ ਪਿਆਰ ਕੀ ਹੁੰਦਾ ਹੈ?—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਜਦੋਂ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ ਯਹੋਵਾਹ ਦੀ ਸੇਧ ʼਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?—ਯਸਾ 48:17; ਮੱਤੀ 19:6
ਜੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਵੀ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ, ਤਾਂ ਯਹੋਵਾਹ ਦੇ ਨੇੜੇ ਰਹੋ ਅਤੇ ਭਗਤੀ ਦੇ ਇਨ੍ਹਾਂ ਕੰਮਾਂ ਵਿਚ ਲੱਗੇ ਰਹੋ, ਜਿਵੇਂ ਪ੍ਰਾਰਥਨਾ ਕਰੋ, ਬਾਈਬਲ ਪੜ੍ਹੋ ਅਤੇ ਪ੍ਰਚਾਰ ਵਿਚ ਹਿੱਸਾ ਲਓ। ਬਾਈਬਲ ਦੇ ਅਸੂਲਾਂ ਦੀ ਮਦਦ ਸਦਕਾ ਆਪਣੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰੋ। ਨਾਲੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਉਹ ਜਾਣਕਾਰੀ ਲੱਭੋ ਜਿਸ ਨਾਲ ਤੁਸੀਂ ਸਮਝ ਸਕੋ ਕਿ ਯਹੋਵਾਹ ਦੀ ਕੀ ਸੋਚ ਹੈ ਅਤੇ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਦਿਖਾਓਗੇ ਕਿ ਤੁਹਾਨੂੰ ਉਸ ਦੀ ਮਦਦ ਦੀ ਲੋੜ ਹੈ ਅਤੇ ਇਸ ਨਾਲ ਤੁਹਾਨੂੰ ਬਰਕਤਾਂ ਮਿਲਣਗੀਆਂ।—ਕਹਾ 10:22; ਯਸਾ 41:10
ਸ਼ਾਂਤੀ ਦੇ ਝੂਠੇ ਦਾਅਵਿਆਂ ਦੇ ਧੋਖੇ ਵਿਚ ਨਾ ਆਓ!—ਡੈਰਲ ਅਤੇ ਡੇਬੋਰਾ ਫਰਾਈਸਿੰਗਰ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਵਿਆਹੁਤਾ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੁਲਝਾਉਣ ਬਾਰੇ ਤੁਸੀਂ ਭਰਾ ਫਰਾਈਸਿੰਗਰ ਅਤੇ ਉਸ ਦੀ ਪਤਨੀ ਤੋਂ ਕੀ ਸਿੱਖਦੇ ਹੋ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 22 ਪੈਰੇ 8-14, ਸਫ਼ੇ 174, 177 ʼਤੇ ਡੱਬੀਆਂ