3-9 ਨਵੰਬਰ
ਸ੍ਰੇਸ਼ਟ ਗੀਤ 1-2
ਗੀਤ 132 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਸੱਚੇ ਪਿਆਰ ਦੀ ਕਹਾਣੀ
(10 ਮਿੰਟ)
[ਸ੍ਰੇਸ਼ਟ ਗੀਤ —ਇਕ ਝਲਕ ਵੀਡੀਓ ਚਲਾਓ।]
ਸੁਲੇਮਾਨ ਨੇ ਸ਼ੂਲੰਮੀਥ ਕੁੜੀ ਦੀ ਬਹੁਤ ਤਾਰੀਫ਼ ਕੀਤੀ ਤੇ ਉਸ ਨੂੰ ਬਹੁਤ ਸਾਰੇ ਮਹਿੰਗੇ ਤੋਹਫ਼ੇ ਦੇਣ ਦਾ ਵਾਅਦਾ ਕੀਤਾ (ਸ੍ਰੇਸ਼ 1:9-11)
ਸ਼ੂਲੰਮੀਥ ਕੁੜੀ ਚਰਵਾਹੇ ਨੂੰ ਸੱਚਾ ਪਿਆਰ ਕਰਦੀ ਸੀ ਜਿਸ ਕਰਕੇ ਉਹ ਉਸ ਦੀ ਵਫ਼ਾਦਾਰ ਰਹੀ (ਸ੍ਰੇਸ਼ 2:16, 17; w15 1/15 30 ਪੈਰੇ 9-10)
ਸੁਝਾਅ: ਸ੍ਰੇਸ਼ਟ ਗੀਤ ਪੜ੍ਹਦਿਆਂ ਇਹ ਜਾਣਨ ਲਈ ਕਿ ਕੌਣ ਗੱਲ ਕਰ ਰਿਹਾ ਹੈ, ਨਵੀਂ ਦੁਨੀਆਂ ਅਨੁਵਾਦ ਵਿਚ ਇਸ ਕਿਤਾਬ ਦਾ “ਅਧਿਆਵਾਂ ਦਾ ਸਾਰ” ਦੇਖੋ।
2. ਹੀਰੇ-ਮੋਤੀ
(10 ਮਿੰਟ)
ਸ੍ਰੇਸ਼ 2:7—ਸ਼ੂਲੰਮੀਥ ਕੁੜੀ ਕੁਆਰੇ ਮਸੀਹੀਆਂ ਲਈ ਇਕ ਵਧੀਆ ਮਿਸਾਲ ਕਿਉਂ ਹੈ? (w15 1/15 31 ਪੈਰਾ 11)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਸ੍ਰੇਸ਼ 2:1-17 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਵਧੇਰੇ ਜਾਣਕਾਰੀ 1 ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 1 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਵਧੇਰੇ ਜਾਣਕਾਰੀ 1 ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 9 ਨੁਕਤਾ 3)
6. ਚੇਲੇ ਬਣਾਉਣੇ
(5 ਮਿੰਟ) lff ਪਾਠ 18 ਜਾਣ-ਪਛਾਣ ਅਤੇ ਨੁਕਤੇ 1-3 (th ਪਾਠ 8)
ਗੀਤ 46
7. “ਖੁੱਲ੍ਹੇ ਦਿਲ ਵਾਲੇ ਇਨਸਾਨ ਨੂੰ ਬਰਕਤਾਂ ਮਿਲਣਗੀਆਂ”
(15 ਮਿੰਟ) ਇਕ ਬਜ਼ੁਰਗ ਦੁਆਰਾ ਚਰਚਾ।
ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਖੁੱਲ੍ਹੇ ਦਿਲ ਨਾਲ ਆਪਣਾ ਸਮਾਂ, ਤਾਕਤ ਅਤੇ ਹੋਰ ਚੀਜ਼ਾਂ ਵਰਤਦੇ ਹਾਂ, ਤਾਂ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਬਿਨਾਂ ਸ਼ੱਕ, ਜਿਸ ਵਿਅਕਤੀ ਨੂੰ ਮਦਦ ਮਿਲਦੀ ਹੈ, ਉਸ ਨੂੰ ਤਾਂ ਖ਼ੁਸ਼ੀ ਹੁੰਦਾ ਹੀ ਹੈ, ਪਰ ਖੁੱਲ੍ਹੇ ਦਿਲ ਨਾਲ ਦੇਣ ਵਾਲੇ ਨੂੰ ਵੀ ਖ਼ੁਸ਼ੀ ਹੁੰਦੀ ਹੈ। (ਕਹਾ 22:9) ਆਪਣੇ ਸਿਰਜਣਹਾਰ ਦੀ ਰੀਸ ਕਰ ਕੇ ਸਾਨੂੰ ਸਿਰਫ਼ ਖ਼ੁਸ਼ੀ ਹੀ ਨਹੀਂ ਹੁੰਦੀ, ਸਗੋਂ ਸਾਨੂੰ ਉਸ ਦੀ ਮਨਜ਼ੂਰੀ ਵੀ ਹਾਸਲ ਹੁੰਦੀ ਹੈ।—ਕਹਾ 19:17; ਯਾਕੂ 1:17.
ਖੁੱਲ੍ਹ-ਦਿਲੀ ਦਿਖਾਉਣ ਨਾਲ ਮਿਲਦੀ ਖ਼ੁਸ਼ੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਵੀਡੀਓ ਵਿਚ ਦਿਖਾਏ ਭੈਣਾਂ-ਭਰਾਵਾਂ ਨੂੰ ਪੂਰੀ ਦੁਨੀਆਂ ਵਿਚ ਰਹਿੰਦੇ ਮਸੀਹੀਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰ ਕੇ ਖ਼ੁਸ਼ੀ ਕਿਵੇਂ ਮਿਲੀ?
ਉਨ੍ਹਾਂ ਮਸੀਹੀਆਂ ਨੂੰ ਵੀ ਉਹ ਖ਼ੁਸ਼ੀ ਕਿਵੇਂ ਮਿਲੀ ਜੋ ਦੂਜਿਆਂ ਨੂੰ ਖੁੱਲ੍ਹੇ ਦਿਲ ਨਾਲ ਦੇਣ ਕਰਕੇ ਮਿਲਦੀ ਹੈ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 24 ਪੈਰੇ 1-6