10-16 ਨਵੰਬਰ
ਸ੍ਰੇਸ਼ਟ ਗੀਤ 3-5
ਗੀਤ 31 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅੰਦਰੂਨੀ ਸੁੰਦਰਤਾ ਦੀ ਅਹਿਮੀਅਤ
(10 ਮਿੰਟ)
ਸ਼ੂਲਮੀਥ ਕੁੜੀ ਦੀ ਬੋਲ-ਬਾਣੀ ਤੋਂ ਉਸ ਦੀ ਅੰਦਰੂਨੀ ਖ਼ੂਬਸੂਰਤੀ ਝਲਕਦੀ ਹੈ (ਸ੍ਰੇਸ਼ 4:3, 11; w15 1/15 30 ਪੈਰਾ 8)
ਨੈਤਿਕ ਤੌਰ ਤੇ ਸ਼ੁੱਧ ਰਹਿਣ ਕਰਕੇ ਉਸ ਦੀ ਤੁਲਨਾ ਬਹੁਤ ਸੋਹਣੇ ਬਾਗ਼ ਨਾਲ ਕੀਤੀ ਗਈ ਸੀ (ਸ੍ਰੇਸ਼ 4:12; w00 11/1 11 ਪੈਰਾ 17)
ਬਾਹਰਲੀ ਸੁੰਦਰਤਾ ਨਾਲੋਂ ਅੰਦਰੂਨੀ ਸੁੰਦਰਤਾ ਜ਼ਿਆਦਾ ਅਹਿਮੀਅਤ ਰੱਖਦੀ ਹੈ ਅਤੇ ਅਸੀਂ ਸਾਰੇ ਜਣੇ ਅੰਦਰੂਨੀ ਸੁੰਦਰਤਾ ਪੈਦਾ ਕਰ ਸਕਦੇ ਹਾਂ (g04 12/22 9 ਪੈਰੇ 2-5)
ਖ਼ੁਦ ਨੂੰ ਪੁੱਛੋ, ‘ਮੈਨੂੰ ਦੂਜਿਆਂ ਦੇ ਕਿਹੜੇ ਗੁਣ ਸਭ ਤੋਂ ਜ਼ਿਆਦਾ ਵਧੀਆ ਲੱਗਦੇ ਹਨ?’
2. ਹੀਰੇ-ਮੋਤੀ
(10 ਮਿੰਟ)
ਸ੍ਰੇਸ਼ 3:5—‘ਯਰੂਸ਼ਲਮ ਦੀਆਂ ਧੀਆਂ’ ਨੂੰ “ਚਿਕਾਰਿਆਂ ਅਤੇ ਮੈਦਾਨ ਦੀਆਂ ਹਿਰਨੀਆਂ ਦੀ ਸਹੁੰ” ਕਿਉਂ ਖੁਆਈ ਗਈ ਹੈ? (w06 11/15 18 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਸ੍ਰੇਸ਼ 4:1-16 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 6 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਵਿਅਕਤੀ ਨੂੰ ਦਿਖਾਓ ਕਿ ਉਹ ਆਪਣੀ ਭਾਸ਼ਾ ਵਿਚ jw.org ਤੋਂ ਜਾਣਕਾਰੀ ਕਿੱਦਾਂ ਲੱਭ ਸਕਦਾ ਹੈ। (lmd ਪਾਠ 4 ਨੁਕਤਾ 3)
6. ਭਾਸ਼ਣ
(5 ਮਿੰਟ) ijwbq ਲੇਖ 131—ਵਿਸ਼ਾ: ਬਾਈਬਲ ਮੇਕ-ਅੱਪ ਕਰਨ ਅਤੇ ਗਹਿਣੇ ਪਾਉਣ ਬਾਰੇ ਕੀ ਕਹਿੰਦੀ ਹੈ? (th ਪਾਠ 1)
ਗੀਤ 36
7. ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ ਹੀ ਵਿਆਹ ਕਰਾਓ (ਉਤ 28:2)
(8 ਮਿੰਟ)
8. ਕੀ ਤੁਸੀਂ ਇਕ ਚੰਗੇ ਜੀਵਨ ਸਾਥੀ ਬਣੋਗੇ?
(7 ਮਿੰਟ) ਚਰਚਾ।
ਜੇ ਤੁਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਆਪਣੇ ਜੀਵਨ ਸਾਥੀ ਵਿਚ ਕਿਹੜੇ ਗੁਣ ਦੇਖਣੇ ਚਾਹੋਗੇ? ਕੀ ਉਹੀ ਗੁਣ ਤੁਹਾਡੇ ਵਿਚ ਵੀ ਹਨ? ਹੋ ਸਕਦਾ ਹੈ ਕਿ ਇਕ ਮਸੀਹੀ ਖ਼ੁਦ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰੇ, ਪਰ ਸਮੇਂ ਦੇ ਬੀਤਣ ਨਾਲ ਪਤਾ ਲੱਗ ਜਾਵੇਗਾ ਕਿ ਉਹ ਅਸਲ ਵਿਚ ਅੰਦਰੋਂ ਕਿਹੋ ਜਿਹਾ ਇਨਸਾਨ ਹੈ।
ਅੱਗੇ ਕੁਝ ਗੁਣ ਦੱਸੇ ਗਏ ਹਨ ਜੋ ਯਹੋਵਾਹ ਨਾਲ ਵਧੀਆ ਰਿਸ਼ਤਾ ਰੱਖਣ ਵਾਲੇ ਇਕ ਮਸੀਹੀ ਵਿਚ ਹੁੰਦੇ ਹਨ। ਹਰ ਗੁਣ ਨਾਲ ਜੁੜੀ ਇਕ ਆਇਤ ਲਿਖੋ ਅਤੇ ਖ਼ੁਦ ਦੀ ਜਾਂਚ ਕਰੋ, ਕੀ ਉਹ ਗੁਣ ਤੁਹਾਨੂੰ ਵੀ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਹੈ।
ਯਹੋਵਾਹ ਲਈ ਪਿਆਰ ਅਤੇ ਉਸ ʼਤੇ ਨਿਹਚਾ
ਪਤੀ ਵਜੋਂ ਇਕ ਮੁਖੀ ਦੀ ਜ਼ਿੰਮੇਵਾਰੀ ਨਿਭਾਉਣ ਦੀ ਕਾਬਲੀਅਤ ਜਾਂ ਪਤਨੀ ਵਜੋਂ ਪਤੀ ਦੇ ਅਧੀਨ ਰਹਿਣ ਦੀ ਕਾਬਲੀਅਤ
ਨਿਰਸੁਆਰਥ ਪਿਆਰ ਅਤੇ ਖ਼ੁਦ ਨਾਲੋਂ ਜ਼ਿਆਦਾ ਦੂਜਿਆਂ ਬਾਰੇ ਸੋਚਣਾ
ਸਮਝਦਾਰ ਤੇ ਆਪਣੀ ਗੱਲ ʼਤੇ ਨਾ ਅੜਨਾ
ਮਿਹਨਤੀ
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 24 ਪੈਰੇ 7-12, ਸਫ਼ਾ 193 ʼਤੇ ਡੱਬੀ