ਅਧਿਐਨ ਲਈ ਸੁਝਾਅ
ਹਰ ਰੋਜ਼ ਬਾਈਬਲ ਪੜ੍ਹਨ ਲਈ ਕੁਝ ਸੁਝਾਅ
ਕੀ ਬਹੁਤ ਸਾਰੇ ਕੰਮ ਹੋਣ ਕਰਕੇ ਕਦੇ-ਕਦਾਈਂ ਤੁਹਾਡੇ ਲਈ ਹਰ ਰੋਜ਼ ਬਾਈਬਲ ਪੜ੍ਹਨੀ ਔਖੀ ਹੁੰਦੀ ਹੈ? (ਯਹੋ. 1:8) ਜੇ ਹਾਂ, ਤਾਂ ਇਨ੍ਹਾਂ ਸੁਝਾਵਾਂ ʼਤੇ ਗੌਰ ਕਰੋ:
ਹਰ ਰੋਜ਼ ਦਾ ਅਲਾਰਮ ਲਾਓ। ਬਾਈਬਲ ਪੜ੍ਹਨ ਲਈ ਤੁਸੀਂ ਆਪਣੇ ਫ਼ੋਨ ਜਾਂ ਟੈਬਲੇਟ ʼਤੇ ਅਲਾਰਮ ਲਾ ਸਕਦੇ ਹੋ।
ਆਪਣੀ ਬਾਈਬਲ ਉੱਥੇ ਰੱਖੋ ਜਿੱਥੇ ਤੁਸੀਂ ਆਸਾਨੀ ਨਾਲ ਦੇਖ ਸਕੋ। ਜੇ ਤੁਸੀਂ ਛਪੀ ਹੋਈ ਬਾਈਬਲ ਤੋਂ ਪੜ੍ਹਦੇ ਹੋ, ਤਾਂ ਤੁਸੀਂ ਇਸ ਨੂੰ ਉੱਥੇ ਰੱਖ ਸਕਦੇ ਹੋ ਜਿੱਥੇ ਤੁਸੀਂ ਆਸਾਨੀ ਨਾਲ ਦੇਖ ਸਕੋ।—ਬਿਵ. 11:18.
ਆਡੀਓ ਰਿਕਾਰਡਿੰਗ ਸੁਣੋ। ਆਪਣੇ ਰੋਜ਼ ਦੇ ਕੰਮ ਕਰਦਿਆਂ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣੋ। ਜ਼ਰਾ ਭੈਣ ਤਾਰਾ ਦੀ ਮਿਸਾਲ ʼਤੇ ਗੌਰ ਕਰੋ ਜੋ ਇਕ ਮਾਂ ਹੈ। ਉਹ ਪਾਇਨੀਅਰ ਵਜੋਂ ਸੇਵਾ ਕਰਦੀ ਹੈ। ਉਹ ਰਾਤ ਨੂੰ ਕੰਮ ਕਰਦੀ ਹੈ। ਉਹ ਦੱਸਦੀ ਹੈ: “ਘਰ ਦੇ ਕੰਮ ਕਰਦਿਆਂ ਮੈਂ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣਦੀ ਹਾਂ। ਇਸ ਤਰ੍ਹਾਂ ਮੈਂ ਹਰ ਰੋਜ਼ ਬਿਨਾਂ ਨਾਗਾ ਬਾਈਬਲ ਪੜ੍ਹ ਸਕਦੀ ਹਾਂ।”
ਹਾਰ ਨਾ ਮੰਨੋ। ਜੇ ਕਿਸੇ ਕਾਰਨ ਕਰਕੇ ਤੁਸੀਂ ਤੈਅ ਕੀਤੇ ਸਮੇਂ ਤੇ ਬਾਈਬਲ ਨਾ ਪੜ੍ਹ ਸਕੋ, ਤਾਂ ਸੌਣ ਤੋਂ ਪਹਿਲਾਂ ਘੱਟੋ-ਘੱਟ ਕੁਝ ਆਇਤਾਂ ਪੜ੍ਹੋ। ਥੋੜ੍ਹਾ ਪੜ੍ਹਨ ਨਾਲ ਵੀ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।—1 ਪਤ. 2:2.