Ismail Sen/Anadolu Agency via Getty Images
ਖ਼ਬਰਦਾਰ ਰਹੋ!
ਤੁਰਕੀ ਅਤੇ ਸੀਰੀਆ ਵਿਚ ਭੁਚਾਲ਼ਾਂ ਨੇ ਮਚਾਈ ਤਬਾਹੀ—ਬਾਈਬਲ ਕੀ ਦੱਸਦੀ ਹੈ?
ਸੋਮਵਾਰ, 6 ਫਰਵਰੀ 2023 ਨੂੰ ਤੁਰਕੀ ਅਤੇ ਸੀਰੀਆ ਵਿਚ ਭੁਚਾਲ਼ਾਂ ਕਰਕੇ ਬਹੁਤ ਤਬਾਹੀ ਹੋਈ।
“ਸੋਮਵਾਰ ਨੂੰ ਤੁਰਕੀ ਅਤੇ ਉੱਤਰੀ-ਪੱਛਮੀ ਸੀਰੀਆ ਵਿਚ ਆਏ ਵੱਡੇ ਭੁਚਾਲ਼ ਕਰਕੇ 3,700 ਤੋਂ ਜ਼ਿਆਦਾ ਲੋਕ ਮਾਰੇ ਗਏ। ਇਸ ਤੋਂ ਇਲਾਵਾ, ਠੰਢ ਦੇ ਕਹਿਰ ਨੇ ਹਜ਼ਾਰਾਂ ਹੀ ਜ਼ਖ਼ਮੀ ਜਾਂ ਬੇਘਰ ਲੋਕਾਂ ਦੇ ਦੁੱਖ ਨੂੰ ਹੋਰ ਵੀ ਵਧਾ ਦਿੱਤਾ ਅਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਵਿਚ ਰੁਕਾਵਟ ਖੜ੍ਹੀ ਕੀਤੀ।”—ਰਾਇਟਰਜ਼, 6 ਫਰਵਰੀ 2023.
ਅਜਿਹੀਆਂ ਖ਼ਬਰਾਂ ਪੜ੍ਹ ਕੇ ਸਾਡੇ ਦਿਲ ਵਿੰਨ੍ਹੇ ਜਾਂਦੇ ਹਨ। ਇੱਦਾਂ ਦੇ ਸਮਿਆਂ ਤੇ ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ ਜੋ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3) ਉਹ ਸਾਨੂੰ ‘ਧਰਮ-ਗ੍ਰੰਥ ਤੋਂ ਦਿਲਾਸਾ’ ਦਿੰਦਾ ਹੈ ਅਤੇ ਇਸ “ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”—ਰੋਮੀਆਂ 15:4.
ਬਾਈਬਲ ਤੋਂ ਅਸੀਂ ਸਿੱਖਦੇ ਹਾਂ ਕਿ:
ਭੁਚਾਲ਼ਾਂ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ।
ਸਾਨੂੰ ਦਿਲਾਸਾ ਤੇ ਉਮੀਦ ਕਿੱਥੋਂ ਮਿਲ ਸਕਦੀ ਹੈ।
ਰੱਬ ਸਾਰੇ ਦੁੱਖਾਂ ਨੂੰ ਕਿੱਦਾਂ ਖ਼ਤਮ ਕਰੇਗਾ।
ਇਨ੍ਹਾਂ ਵਿਸ਼ਿਆਂ ਬਾਰੇ ਬਾਈਬਲ ਕੀ ਕਹਿੰਦੀ ਹੈ, ਇਹ ਜਾਣਨ ਲਈ ਇਹ ਲੇਖ ਪੜ੍ਹੋ:
a ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.