ਗੀਤ 98
ਪਰਮੇਸ਼ੁਰ ਦਾ ਬਚਨ
1. ਹੈ ਮਸ਼ਾਲ ਰੱਬ ਦਾ ਬਚਨ
ਰਾਹ ਕਰੇ ਸਾਡਾ ਰੌਸ਼ਨ
ਮੈਂ ਰੱਖਾਂ ਵਫ਼ਾ ਹਰਦਮ
ਡੋਲਣਗੇ ਨਾ ਮੇਰੇ ਕਦਮ
2. ਬੋਲ ਤੇਰੇ ਕਰਦੇ ਨਿਹਾਲ
ਪਿਆਸ ਮਿਟੀ, ਜਿੰਦ-ਜਾਨ ਬਹਾਲ
ਜੋਸ਼ ਦਿੰਦਾ ਬਚਨ ਤੇਰਾ
ਫ਼ੈਸਲਾ ਹੈ ਖ਼ਿਦਮਤ ਕਰਾਂ
3. ਹੈ ਅੰਮ੍ਰਿਤ ਤੇਰਾ ਬਚਨ
ਦੇਵੇ ਮੈਨੂੰ ਇਹ ਜੀਵਨ
ਪਿਆਰ ਸਿਖਾਏ ਤੇਰਾ ਬਚਨ
ਕਰੇ ਰੋਜ਼ ਇਹ ਤਾਜ਼ਾ ਮਨ
(ਜ਼ਬੂ. 119:105; ਕਹਾ. 4:13 ਵੀ ਦੇਖੋ।)