ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਜਦੋਂ ਕਿਸੇ ਉੱਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਉਸ ਦੇ ਮਨ ਵਿਚ ਅਕਸਰ ਇਹ ਸਵਾਲ ਉੱਠਦਾ ਹੈ, ‘ਕੀ ਪਰਮੇਸ਼ੁਰ ਕੋਲ ਤਾਕਤ ਨਹੀਂ ਹੈ? ਉਹ ਮੈਨੂੰ ਦੁੱਖਾਂ ਤੋਂ ਰਾਹਤ ਕਿਉਂ ਨਹੀਂ ਦਿੰਦਾ?’ ਕੀ ਤੁਸੀਂ ਕਦੇ ਇਸ ਤਰ੍ਹਾਂ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਅਜਿਹੇ ਕੁਝ ਵਫ਼ਾਦਾਰ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ। (ਹਬੱਕੂਕ 1:13 ਪੜ੍ਹੋ।) ਪਰਮੇਸ਼ੁਰ ਇਸ ਸਵਾਲ ਦਾ ਜਵਾਬ ਦਿੰਦਾ ਹੈ ਜੋ ਜਾਗਰੂਕ ਬਣੋ! ਦੇ ਇਸ ਅੰਕ ਵਿਚ ਵਿਸਥਾਰ ਨਾਲ ਸਮਝਾਇਆ ਗਿਆ ਹੈ।”
ਪਹਿਰਾਬੁਰਜ 15 ਅਗ.
“ਅੱਜ ਲੋਕ ਵਿਆਹ ਤੇ ਬੱਚਿਆਂ ਦੀ ਪਰਵਰਿਸ਼ ਸੰਬੰਧੀ ਹੋਰਨਾਂ ਕਈ ਲੋਕਾਂ ਜਾਂ ਸੰਸਥਾਵਾਂ ਦੀ ਸਲਾਹ ਲੈਂਦੇ ਹਨ। ਤੁਹਾਡੇ ਖ਼ਿਆਲ ਵਿਚ ਸਾਨੂੰ ਇਸ ਮਾਮਲੇ ਵਿਚ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਦੇ ਇਸ ਅੰਕ ਵਿਚ ਪਰਿਵਾਰ ਸੰਬੰਧੀ ਵਧੀਆ ਸਲਾਹ ਦਿੱਤੀ ਗਈ ਹੈ ਅਤੇ ਇਹ ਸਲਾਹ ਇਨਸਾਨ ਦੇ ਸਿਰਜਣਹਾਰ ਨੇ ਦਿੱਤੀ ਹੈ।” ਜ਼ਬੂਰਾਂ ਦੀ ਪੋਥੀ 32:8 ਪੜ੍ਹੋ।
ਜਾਗਰੂਕ ਬਣੋ! ਜੁਲਾ.-ਸਤੰ.
“ਬਹੁਤ ਸਾਰੇ ਲੋਕ ਅਜੇ ਵੀ ਵਿਆਹ ਨੂੰ ਪਵਿੱਤਰ ਰਿਸ਼ਤਾ ਸਮਝਦੇ ਹਨ, ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਪਤੀ-ਪਤਨੀ ਵਿਚਕਾਰ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ? [ਜਵਾਬ ਲਈ ਸਮਾਂ ਦਿਓ।] ਇਸ ਆਇਤ ਵਿਚ ਦੋ ਗੁਣਾਂ ਉੱਤੇ ਜ਼ੋਰ ਦਿੱਤਾ ਗਿਆ ਹੈ ਜੋ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਪਤੀ-ਪਤਨੀ ਦੀ ਮਦਦ ਕਰ ਸਕਦੇ ਹਨ। [ਅਫ਼ਸੀਆਂ 5:33 ਪੜ੍ਹੋ।] ਜਾਗਰੂਕ ਬਣੋ! ਵਿਚ ਇਹ ਲੇਖ ਸਮਝਾਉਂਦਾ ਹੈ ਕਿ ਪਤੀ-ਪਤਨੀ ਮੁਸ਼ਕਲਾਂ ਆਉਣ ਤੇ ਵੀ ਕਿਵੇਂ ਇਕ ਦੂਸਰੇ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆ ਸਕਦੇ ਹਨ।”
ਪਹਿਰਾਬੁਰਜ 1 ਸਤੰ.
“ਅਸੀਂ ਸਾਰੇ ਖ਼ੁਸ਼ ਰਹਿਣਾ ਚਾਹੁੰਦੇ ਹਾਂ। ਕੀ ਤੁਸੀਂ ਮੰਨਦੇ ਹੋ ਕਿ ਇੱਥੇ ਜ਼ਿਕਰ ਕੀਤੀਆਂ ਗਈਆਂ ਚੀਜ਼ਾਂ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ? [ਮੱਤੀ 5:4ੳ, 6ੳ, 10ੳ ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਯਿਸੂ ਦੇ ਮਸ਼ਹੂਰ ਪਹਾੜੀ ਉਪਦੇਸ਼ ਦੇ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਾਇਆ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ ਹੋਰ ਕਿਸ ਤਰ੍ਹਾਂ ਖ਼ੁਸ਼ੀ ਮਿਲ ਸਕਦੀ ਹੈ।”