ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/08 ਸਫ਼ਾ 1
  • ਪ੍ਰਚਾਰ ਕਰਨ ਲਈ ਧੀਰਜ ਦੀ ਲੋੜ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਕਰਨ ਲਈ ਧੀਰਜ ਦੀ ਲੋੜ
  • ਸਾਡੀ ਰਾਜ ਸੇਵਕਾਈ—2008
  • ਮਿਲਦੀ-ਜੁਲਦੀ ਜਾਣਕਾਰੀ
  • “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਧੀਰਜ ਦੀ ਬਿਹਤਰੀਨ ਮਿਸਾਲ
    ‘ਆਓ ਮੇਰੇ ਚੇਲੇ ਬਣੋ’
  • ਧੀਰਜ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ
    ਸਾਡੀ ਰਾਜ ਸੇਵਕਾਈ—2004
  • ਸਬਰ ਨਾਲ ਦੌੜਦੇ ਰਹਿਣ ਵਿਚ ਪ੍ਰਚਾਰ ਸਾਡੀ ਮਦਦ ਕਰਦਾ ਹੈ
    ਸਾਡੀ ਰਾਜ ਸੇਵਕਾਈ—2005
ਹੋਰ ਦੇਖੋ
ਸਾਡੀ ਰਾਜ ਸੇਵਕਾਈ—2008
km 12/08 ਸਫ਼ਾ 1

ਪ੍ਰਚਾਰ ਕਰਨ ਲਈ ਧੀਰਜ ਦੀ ਲੋੜ

1 ਪੌਲੁਸ ਰਸੂਲ ਨੇ 30 ਤੋਂ ਜ਼ਿਆਦਾ ਸਾਲ ਜੀ-ਜਾਨ ਲਾ ਕੇ ਪ੍ਰਚਾਰ ਦਾ ਕੰਮ ਕੀਤਾ ਅਤੇ ਉਸ ਨੂੰ ਬਹੁਤ ਸੰਤੁਸ਼ਟੀ ਮਿਲੀ। ਕੋਈ ਵੀ ਲਾਭਦਾਇਕ ਚੀਜ਼ ਹਾਸਲ ਕਰਨ ਲਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਪੌਲੁਸ ਨੂੰ ਵੀ ਕਈ ਮੁਸ਼ਕਲਾਂ ਆਈਆਂ। (2 ਕੁਰਿੰ. 11:23-29) ਪਰ ਉਸ ਨੇ ਹੌਸਲਾ ਨਹੀਂ ਹਾਰਿਆ। (2 ਕੁਰਿੰ. 4:1) ਉਹ ਜਾਣਦਾ ਸੀ ਕਿ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਯਹੋਵਾਹ ਉਸ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦੇਵੇਗਾ। (ਫ਼ਿਲਿ. 4:13) ਪੌਲੁਸ ਨੇ ਮੁਸ਼ਕਲਾਂ ਸਹਿੰਦੇ ਹੋਏ ਸਾਡੇ ਲਈ ਇਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਜਿਸ ਕਰਕੇ ਉਹ ਕਹਿ ਸਕਿਆ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।”—1 ਕੁਰਿੰ. 10:33.

2 ਅੱਜ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ: ਅੱਜ ਸਾਡੇ ਕਈ ਭੈਣ-ਭਰਾਵਾਂ ਨੂੰ ਰੋਜ਼ ਸਤਾਹਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ, ਸਹਿਕਰਮੀਆਂ ਤੇ ਸਹਿਪਾਠੀਆਂ ਦੀ ਸੁਣਨੀ ਪੈਂਦੀ ਹੈ ਜੋ ਉਨ੍ਹਾਂ ਦਾ ਮਖੌਲ ਉਡਾਉਂਦੇ, ਵਿਰੋਧ ਕਰਦੇ ਜਾਂ ਉਨ੍ਹਾਂ ਨੂੰ ਨੀਵਾਂ ਸਮਝਦੇ ਹਨ। (ਮੱਤੀ 10:35; ਯੂਹੰ. 15:20) ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਦਾ ਅਪਮਾਨ ਸਹਿ ਰਹੇ ਹੋ। ਦੂਜੇ ਪਾਸੇ, ਤੁਸੀਂ ਸ਼ਾਇਦ ਕਿਸੇ ਬੀਮਾਰੀ ਨਾਲ ਜੂਝ ਰਹੇ ਹੋ ਜਾਂ ਤੁਸੀਂ ਪਰਤਾਵਿਆਂ ਜਾਂ ਕਿਸੇ ਹੋਰ ਮੁਸ਼ਕਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਨਾਲ ਤੁਹਾਡੀ ਨਿਹਚਾ ਤੇ ਧੀਰਜ ਦੀ ਪਰਖ ਹੋ ਰਹੀ ਹੈ। ਅਸੀਂ ਪ੍ਰਾਚੀਨ ਸਮਿਆਂ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਅਤੇ ਅੱਜ ਦੇ ਮਸੀਹੀ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਉੱਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਨੇ ਕਾਮਯਾਬੀ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਇਸ ਤਰ੍ਹਾਂ ਸਾਨੂੰ ਸਹਿਣ ਦੀ ਤਾਕਤ ਮਿਲੇਗੀ।—1 ਪਤ. 5:9.

3 ਜੇ ਅਸੀਂ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਪਹਿਨਾਂਗੇ,’ ਤਾਂ ਸਾਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਤਾਕਤ ਮਿਲੇਗੀ। (ਅਫ਼. 6:10-13, 15) ਸਹਿਣ ਦੀ ਤਾਕਤ ਵਾਸਤੇ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਸਾਨੂੰ ਆਪਣੀ ਸ਼ਕਤੀ ਬਖ਼ਸ਼ਦਾ ਹੈ ਤਾਂਕਿ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕੀਏ। (2 ਕੁਰਿੰ. 6:4-7) ਸਾਨੂੰ ਆਪਣੀ ਲੜਾਈ ਜਿੱਤਣ ਲਈ ਪਰਮੇਸ਼ੁਰ ਦੀਆਂ ਸਾਖੀਆਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ਤਾਂਕਿ ਅਸੀਂ ਨਵੇਂ ਸਿਰਿਓਂ ਤਰੋਤਾਜ਼ਾ ਹੋ ਸਕੀਏ। (ਜ਼ਬੂ. 119:24, 85-88) ਜਿਸ ਤਰ੍ਹਾਂ ਇਕ ਬੱਚਾ ਆਪਣੇ ਪਿਆਰੇ ਪਿਤਾ ਦੀ ਘੱਲੀ ਹੋਈ ਚਿੱਠੀ ਵਾਰ-ਵਾਰ ਪੜ੍ਹਦਾ ਹੈ, ਉਸੇ ਤਰ੍ਹਾਂ ਅਸੀਂ ਵੀ ਬਾਈਬਲ ਵਾਰ-ਵਾਰ ਪੜ੍ਹਨ ਨਾਲ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਾਂ। ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਨਾਲ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਬੁੱਧ ਮਿਲਦੀ ਹੈ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਸੋਚਣੀ ਮੁਤਾਬਕ ਫ਼ੈਸਲੇ ਕਰਦੇ ਹਾਂ ਤੇ ਉਸ ਦੇ ਹੋਰ ਵੀ ਵਫ਼ਾਦਾਰ ਰਹਿੰਦੇ ਹਾਂ।—ਕਹਾ. 2:10, 11.

4 ਸਹਿੰਦੇ ਰਹਿਣ ਨਾਲ ਬਰਕਤਾਂ ਮਿਲਦੀਆਂ ਹਨ: ਜਿਸ ਤਰ੍ਹਾਂ ਪੌਲੁਸ ਨੇ ਮੁਸ਼ਕਲਾਂ ਵਿਚ ਵਫ਼ਾਦਾਰ ਰਹਿ ਕੇ ਯਹੋਵਾਹ ਦਾ ਦਿਲ ਖ਼ੁਸ਼ ਕੀਤਾ, ਇਸੇ ਤਰ੍ਹਾਂ ਅਸੀਂ ਵੀ ਆਪਣੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ। ਇਸ ਤਰ੍ਹਾਂ ਸਾਨੂੰ ਖ਼ੁਦ ਤੇ ਦੂਸਰਿਆਂ ਨੂੰ ਵੀ ਬਰਕਤਾਂ ਮਿਲਣਗੀਆਂ। (ਕਹਾ. 27:11) ਆਓ ਆਪਾਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦਾ ਪੱਕਾ ਮਨ ਬਣਾਈਏ ਅਤੇ ਸਾਬਤ ਕਰੀਏ ਕਿ ਸਾਡੀ ਨਿਹਚਾ ਪੱਕੀ ਹੈ ਜੋ “ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ।”—1 ਪਤ. 1:6, 7.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ