ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਅਗਸਤ ਸਫ਼ਾ 3
  • ਅੰਤ ਆਉਣ ਤਕ ਦ੍ਰਿੜ੍ਹ ਹੋ ਕੇ ਖੜ੍ਹੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੰਤ ਆਉਣ ਤਕ ਦ੍ਰਿੜ੍ਹ ਹੋ ਕੇ ਖੜ੍ਹੇ ਰਹੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਦਲੇਰੀ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਦਲੇਰ ਬਣਨਾ ਇੰਨਾ ਔਖਾ ਨਹੀਂ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ‘ਤਕੜੇ ਹੋਵੋ, ਅਤੇ ਕੰਮ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਮੈਨੂੰ ਹਿੰਮਤ ਦੇ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਅਗਸਤ ਸਫ਼ਾ 3

ਸਾਡੀ ਮਸੀਹੀ ਜ਼ਿੰਦਗੀ

ਅੰਤ ਆਉਣ ਤਕ ਦ੍ਰਿੜ੍ਹ ਹੋ ਕੇ ਖੜ੍ਹੇ ਰਹੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜਲਦੀ ਹੀ ਅਜਿਹੀਆਂ ਘਟਨਾਵਾਂ ਹੋਣਗੀਆਂ ਜਿਨ੍ਹਾਂ ਕਰਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਡੀ ਦਲੇਰੀ ਅਤੇ ਯਹੋਵਾਹ ʼਤੇ ਸਾਡੇ ਭਰੋਸੇ ਦੀ ਪਰਖ ਹੋਵੇਗੀ। ਝੂਠੇ ਧਰਮਾਂ ਦਾ ਨਾਸ਼ ਹੋਣ ਤੇ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। (ਮੱਤੀ 24:21; ਪ੍ਰਕਾ 17:16, 17) ਉਸ ਸਮੇਂ ਜਦ ਸਾਰੇ ਪਾਸੇ ਹਫੜਾ-ਦਫੜੀ ਮਚੀ ਹੋਵੇਗੀ, ਤਾਂ ਅਸੀਂ ਸ਼ਾਇਦ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਵਾਂਗੇ। (ਪ੍ਰਕਾ 16:21) ਫਿਰ ਸਾਡੇ ʼਤੇ ਮਾਗੋਗ ਦੇ ਗੋਗ ਦਾ ਹਮਲਾ ਹੋਵੇਗਾ। (ਹਿਜ਼ 38:10-12, 14-16) ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ” ਨੂੰ ਸ਼ੁਰੂ ਕਰ ਦੇਵੇਗਾ। (ਪ੍ਰਕਾ 16:14, 16) ਜੇ ਅਸੀਂ ਅੱਜ ਨਿਹਚਾ ਦੀ ਪਰਖ ਹੋਣ ਤੇ ਦ੍ਰਿੜ੍ਹਤਾ ਨਾਲ ਖੜ੍ਹੇ ਰਹਿੰਦੇ ਹਾਂ, ਤਾਂ ਅਸੀਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਦਲੇਰੀ ਨਾਲ ਸਾਮ੍ਹਣਾ ਕਰ ਸਕਾਂਗੇ।

ਇਸ ਤਰ੍ਹਾਂ ਕਿਵੇਂ ਕਰੀਏ:

  • ਦਲੇਰੀ ਨਾਲ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਮੁਤਾਬਕ ਚੱਲੋ।—ਯਸਾ 5:20

  • ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਰਹੋ।—ਇਬ 10:24, 25

  • ਯਹੋਵਾਹ ਦੇ ਸੰਗਠਨ ਵੱਲੋਂ ਮਿਲੀਆਂ ਹਿਦਾਇਤਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨੋ।—ਇਬ 13:17

  • ਸੋਚ-ਵਿਚਾਰ ਕਰੋ ਕਿ ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ।—2 ਪਤ 2:9

  • ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਉੱਤੇ ਭਰੋਸਾ ਰੱਖੋ।—ਜ਼ਬੂ 112:7, 8

ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ‘ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ’ ਨਾਂ ਦੀ ਵੀਡੀਓ ਦਾ ਇਕ ਸੀਨ। ਕਿੰਗਡਮ ਹਾਲ ਵਿਚ ਇਕ ਭੈਣ ਆਪਣੀ ਨਵੀਂ ਮੰਡਲੀ ਬਾਰੇ ਜਾਣ ਕੇ ਸਾਮ੍ਹਣੇ ਦੇਖਦੀ ਹੋਈ।

    ਜਦੋਂ ਇਕ ਮੰਡਲੀ ਦੇ ਪ੍ਰਚਾਰਕਾਂ ਨੂੰ ਦੂਸਰੀ ਮੰਡਲੀ ਵਿਚ ਜਾਣ ਲਈ ਕਿਹਾ ਗਿਆ, ਤਾਂ ਉਨ੍ਹਾਂ ਦੀ ਆਗਿਆਕਾਰੀ ਦੀ ਪਰਖ ਕਿਵੇਂ ਹੋਈ?

  • ‘ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ’ ਨਾਂ ਦੀ ਵੀਡੀਓ ਦਾ ਇਕ ਸੀਨ। ਉਹੀ ਭੈਣ ਨਵੀਂ ਮੰਡਲੀ ਬਾਰੇ ਦੋ ਭੈਣਾਂ ਨਾਲ ਗੱਲ ਕਰਦੀ ਹੋਈ।

    ਦਲੇਰੀ ਅਤੇ ਆਗਿਆਕਾਰੀ ਵਿਚ ਕੀ ਸੰਬੰਧ ਹੈ?

  • ‘ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ’ ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਨੌਜਵਾਨ ‘ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ!’ ਕਿਤਾਬ ਤੋਂ ਆਰਮਾਗੇਡਨ ਦੀ ਇਕ ਤਸਵੀਰ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਚਿੰਤਾ ਕਰਦਾ ਹੋਇਆ।

    ਆਰਮਾਗੇਡਨ ਆਉਣ ਤੇ ਸਾਨੂੰ ਦਲੇਰੀ ਦੀ ਕਿਉਂ ਲੋੜ ਪਵੇਗੀ?

  • ‘ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ’ ਨਾਂ ਦੀ ਵੀਡੀਓ ਦਾ ਇਕ ਸੀਨ। ਯਹੋਸ਼ਾਫਾਟ ਅਤੇ ਯਹੂਦਾਹ ਦੇ ਹੋਰ ਲੋਕ ਜੰਗ ਦੇ ਮੈਦਾਨ ਵਿਚ ਆ ਕੇ ਦੇਖਦੇ ਹਨ ਕਿ ਇਕ ਵੀ ਵਿਰੋਧੀ ਸਿਪਾਹੀ ਜੀਉਂਦਾ ਨਹੀਂ ਰਿਹਾ।

    ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਦਲੇਰੀ ਨਾਲ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ

    ਬਾਈਬਲ ਦੇ ਕਿਹੜੇ ਬਿਰਤਾਂਤ ਕਰਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਸਾਨੂੰ ਬਚਾਵੇਗਾ?—2 ਇਤ 20:1-24

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ