ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:
ਅਸੀਂ ਯਹੋਵਾਹ ਦੀ ਮਹਿਮਾ ਕਿਉਂ ਕਰਦੇ ਹਾਂ?
ਅਸੀਂ ਯਹੋਵਾਹ ਦੀ ਮਹਿਮਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਬਹੁਤ ਤੇ ਉਸ ਦਾ ਗਹਿਰਾ ਆਦਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਹਰ ਕੋਈ ਉਸ ਬਾਰੇ ਜਾਣੇ।—w25.01, ਸਫ਼ਾ 3.
ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਅਸੀਂ ਹੋਰ ਜ਼ਿਆਦਾ ਮਾਫ਼ ਕਰਨ ਵਾਲੇ ਕਿਵੇਂ ਬਣ ਸਕਦੇ ਹਾਂ?
ਆਪਣੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਗੁੱਸੇ ਨਾ ਰਹੋ ਅਤੇ ਨਾਰਾਜ਼ਗੀ ਨਾ ਪਾਲ਼ੀ ਰੱਖੋ, ਇੱਦਾਂ ਸਾਡਾ ਦਿਲ ਕੁੜੱਤਣ ਨਾਲ ਨਹੀਂ ਭਰੇਗਾ ਅਤੇ ਸਾਡਾ ਨੁਕਸਾਨ ਨਹੀਂ ਹੋਵੇਗਾ।—w25.02, ਸਫ਼ੇ 15-16.
ਮਰਕੁਸ ਨੌਜਵਾਨ ਭਰਾਵਾਂ ਲਈ ਚੰਗੀ ਮਿਸਾਲ ਕਿਉਂ ਹੈ?
ਮਰਕੁਸ ਨੇ ਯਹੋਵਾਹ ਦੀ ਸੇਵਾ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ। ਇਕ ਵਾਰ ਕੁਝ ਇੱਦਾਂ ਦਾ ਹੋਇਆ ਜਿਸ ਕਰਕੇ ਮਰਕੁਸ ਸ਼ਾਇਦ ਦੁਖੀ ਤੇ ਨਿਰਾਸ਼ ਹੋ ਗਿਆ ਹੋਣਾ, ਪਰ ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਪੌਲੁਸ ਤੇ ਹੋਰ ਸਮਝਦਾਰ ਮਸੀਹੀਆਂ ਨਾਲ ਵਧੀਆ ਰਿਸ਼ਤਾ ਬਣਾਇਆ।—w25.04, ਸਫ਼ਾ 27.
ਜਦੋਂ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ,” ਤਾਂ ਉਸ ਦਾ ਕੀ ਮਤਲਬ ਸੀ? (ਯੂਹੰਨਾ 17:26)
ਉਸ ਦੇ ਚੇਲੇ ਪਰਮੇਸ਼ੁਰ ਦਾ ਨਾ ਜਾਣਦੇ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਸਿਖਾਇਆ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ, ਉਸ ਵਿਚ ਕਿਹੜੇ-ਕਿਹੜੇ ਗੁਣ ਹਨ, ਉਸ ਨੇ ਧਰਤੀ ਅਤੇ ਇਨਸਾਨਾਂ ਲਈ ਕੀ ਮਕਸਦ ਰੱਖਿਆ ਹੈ, ਉਸ ਨੇ ਕੀ ਕੁਝ ਕੀਤਾ ਹੈ ਤੇ ਉਹ ਭਵਿੱਖ ਵਿਚ ਕੀ ਕਰੇਗਾ।—w25.05, ਸਫ਼ੇ 20-21.
ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਕੀ ਕਬੂਲ ਕਰਾਂਗੇ?
ਅਸੀਂ ਕਬੂਲ ਕਰਾਂਗੇ ਕਿ ਅਸੀਂ ਕੁਝ ਗੱਲਾਂ ਨਹੀਂ ਜਾਣਦੇ। ਮਿਸਾਲ ਲਈ, ਅਸੀਂ ਨਹੀਂ ਜਾਣਦੇ ਕਿ ਅੰਤ ਕਦੋਂ ਆਵੇਗਾ ਤੇ ਯਹੋਵਾਹ ਉਸ ਸਮੇਂ ਕੀ ਕਰੇਗਾ। ਅਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਕੀ ਹੋਵੇਗਾ ਜਾਂ ਯਹੋਵਾਹ ਸਾਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ।—w25.06, ਸਫ਼ੇ 15-18.
ਕਿਸੇ ਲੇਖ ਜਾਂ ਪਬਲਿਕ ਭਾਸ਼ਣ ਤੋਂ ਅਸੀਂ ਪੂਰਾ ਫ਼ਾਇਦਾ ਕਿਵੇਂ ਪਾ ਸਕਦੇ ਹਾਂ?
ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਲੋਕਾਂ ਨੂੰ ਬਾਈਬਲ ਦੀ ਕਿਸੇ ਸਿੱਖਿਆ ʼਤੇ ਯਕੀਨ ਦਿਵਾਉਣ ਲਈ ਇਸ ਵਿਚ ਕਿਹੜੇ ਸਬੂਤ ਦਿੱਤੇ ਗਏ ਹਨ? ਕੀ ਇਸ ਵਿਚ ਕੋਈ ਅਸਰਦਾਰ ਮਿਸਾਲ ਦਿੱਤੀ ਗਈ ਹੈ ਜੋ ਮੈਂ ਦੂਜਿਆਂ ਨੂੰ ਸਿਖਾਉਣ ਵੇਲੇ ਵਰਤ ਸਕਦਾ ਹਾਂ? ਕਿਹੜੇ ਲੋਕ ਇਸ ਵਿਸ਼ੇ ਵਿਚ ਦਿਲਚਸਪੀ ਲੈ ਸਕਦੇ ਹਨ?’—w25.07, ਸਫ਼ਾ 19.
ਯਹੋਵਾਹ ਜਿਸ ਤਰ੍ਹਾਂ ਦਾਊਦ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਯਹੋਵਾਹ ਦੇ ਮਾਫ਼ ਕਰਨ ਦੇ ਗੁਣ ਬਾਰ ਕੀ ਸਿੱਖਦੇ ਹਾਂ?
ਚਾਹੇ ਦਾਊਦ ਨੇ ਗੰਭੀਰ ਪਾਪ ਕੀਤੇ ਸਨ, ਪਰ ਜਦੋਂ ਉਸ ਨੇ ਦਿਲੋਂ ਤੋਬਾ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (1 ਰਾਜ. 9:4, 5) ਜਦੋਂ ਪਰਮੇਸ਼ੁਰ ਕਿਸੇ ਨੂੰ ਮਾਫ਼ ਕਰਦਾ ਹੈ, ਤਾਂ ਉਹ ਉਨ੍ਹਾਂ ਦਾ ਹਿਸਾਬ ਨਹੀਂ ਰੱਖਦਾ ਤੇ ਨਾ ਹੀ ਫਿਰ ਕਦੇ ਉਨ੍ਹਾਂ ਦਾ ਜ਼ਿਕਰ ਕਰਦਾ ਹੈ।—w25.08, ਸਫ਼ਾ 17.
ਜੇ ਬਾਈਬਲ ਵਿਦਿਆਰਥੀ ਨੂੰ ਕੋਈ ਗੱਲ ਸਮਝ ਨਹੀਂ ਲੱਗ ਰਹੀ, ਤਾਂ ਤੁਸੀਂ ਕੀ ਕਰ ਸਕਦੇ ਹੋ?
ਬਾਈਬਲ ਵਿੱਚੋਂ ਕੋਈ ਗੱਲ ਚੰਗੀ ਤਰ੍ਹਾਂ ਸਮਝਾਉਣ ਦੇ ਬਾਵਜੂਦ ਵੀ ਜੇ ਉਸ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗ ਰਹੀ, ਤਾਂ ਉਸ ਗੱਲ ਨੂੰ ਉੱਥੇ ਹੀ ਛੱਡ ਕੇ ਅੱਗੇ ਵਧੋ ਅਤੇ ਉਸ ʼਤੇ ਬਾਅਦ ਵਿਚ ਚਰਚਾ ਕਰਨ ਦੀ ਯੋਜਨਾ ਬਣਾਓ।—w25.09, ਸਫ਼ਾ 24.
ਬਾਈਬਲ ਵਿਚ ਇਸ ਗੱਲ ਦਾ ਕੀ ਮਤਲਬ ਹੈ ਕਿ ‘ਪਾਪ ਧੋਖਾ ਦੇਣ ਵਾਲੀ ਤਾਕਤ’ ਹੈ? (ਇਬ. 3:13)
ਪਾਪੀ ਹੋਣ ਕਰਕੇ ਅਸੀਂ ਗ਼ਲਤ ਕੰਮ ਕਰਨ ਲਈ ਲੁਭਾਏ ਜਾਂਦੇ ਹਾਂ। ਇਸ ਕਰਕੇ ਸਾਡੇ ਮਨ ਵਿਚ ਅਕਸਰ ਸ਼ੱਕ ਪੈਦਾ ਹੁੰਦੇ ਹਨ, ਜਿਵੇਂ ਕਿ ਪਰਮੇਸ਼ੁਰ ਸੱਚ-ਮੁੱਚ ਸਾਨੂੰ ਪਿਆਰ ਕਰਦਾ ਹੈ।—w25.10, ਸਫ਼ਾ 16.
ਕਿਹੜੀਆਂ ਤਿੰਨ ਚੀਜ਼ਾਂ ਕਰਨ ਨਾਲ ਅਸੀਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਰ ਸਕਦੇ ਹਾਂ?
(1) ਅਸੀਂ ਯਹੋਵਾਹ ਦੇ ਗੁਣਾਂ ਬਾਰੇ ਸੋਚ ਸਕਦੇ ਹਾਂ। (2) ਅਸੀਂ ਸੋਚ ਸਕਦੇ ਹਾਂ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ ਤੇ ਫਿਰ ਉਨ੍ਹਾਂ ਦਾ ਜ਼ਿਕਰ ਕਰ ਸਕਦੇ ਹਾਂ, ਜਿਵੇਂ: ਕੀ ਕੋਈ ਹੈ ਜਿਸ ਨੂੰ ਮੈਂ ਮਾਫ਼ ਕਰਨਾ ਹੈ? (3) ਫਟਾਫਟ ਪ੍ਰਾਰਥਨਾ ਕਰਨ ਦੀ ਬਜਾਇ ਆਰਾਮ ਨਾਲ ਪ੍ਰਾਰਥਨਾ ਕਰੋ। ਇੱਦਾਂ ਅਸੀਂ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਦੱਸ ਸਕਾਂਗੇ।—w25.10, ਸਫ਼ੇ 19-20.
ਅਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
ਅਸੀਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਜਾਂ ਫ਼ੋਨ ਕਰ ਸਕਦੇ ਹਾਂ। ਜੇ ਉਨ੍ਹਾਂ ਨੇ ਡਾਕਟਰ ਕੋਲ ਜਾਣਾ ਹੋਵੇ, ਤਾਂ ਅਸੀਂ ਉਨ੍ਹਾਂ ਦੇ ਨਾਲ ਜਾ ਸਕਦੇ ਹਾਂ। ਜਾਂ ਅਲੱਗ-ਅਲੱਗ ਤਰੀਕਿਆਂ ਰਾਹੀਂ ਉਨ੍ਹਾਂ ਨਾਲ ਪ੍ਰਚਾਰ ਕਰ ਸਕਦੇ ਹਾਂ।—w25.11, ਸਫ਼ੇ 6-7.
ਵਿਆਹ ਦੇ ਮਾਮਲੇ ਵਿਚ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣ ਕਰਕੇ ਯਹੋਵਾਹ ਦੀ ਮਹਿਮਾ ਹੋਵੇਗੀ?
ਤੁਸੀਂ ਜਿੱਥੇ ਰਹਿੰਦੇ ਹੋ, ਉੱਥੋਂ ਦੇ ਵਿਆਹ ਸੰਬੰਧੀ ਕਾਨੂੰਨਾਂ ਨੂੰ ਮੰਨੋ। ਧਿਆਨ ਰੱਖੋ ਕਿ ਤੁਹਾਡੇ ਵਿਆਹ ਤੇ ਪਾਰਟੀ ਦਾ ਮਾਹੌਲ ਇੱਦਾਂ ਦਾ ਹੋਵੇ ਜਿਸ ਤੋਂ ਪਵਿੱਤਰ ਸ਼ਕਤੀ ਦੇ ਗੁਣ ਜ਼ਾਹਰ ਹੋਣ। ਤੁਹਾਡੇ ਕੱਪੜੇ ਸਲੀਕੇਦਾਰ ਹੋਣ ਅਤੇ ਪੱਕਾ ਕਰੋ ਕਿ ਵਿਆਹ ਵੇਲੇ ਅਜਿਹੀਆਂ ਰਸਮਾਂ ਨਾ ਹੋਣ ਜੋ ਬਾਈਬਲ ਦੇ ਖ਼ਿਲਾਫ਼ ਹਨ। ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਚੰਗੀ ਤਰ੍ਹਾਂ ਗੱਲਬਾਤ ਕਰੋ।—w25.12, ਸਫ਼ਾ 21-24.