20-26 ਅਕਤੂਬਰ
ਉਪਦੇਸ਼ਕ ਦੀ ਕਿਤਾਬ 9-10
ਗੀਤ 30 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਆਪਣੀਆਂ ਅਜ਼ਮਾਇਸ਼ਾਂ ਪ੍ਰਤੀ ਸਹੀ ਨਜ਼ਰੀਆ ਰੱਖੋ
(10 ਮਿੰਟ)
ਅਸੀਂ ਜਾਣਦੇ ਹਾਂ ਕਿ ਅਜ਼ਮਾਇਸ਼ਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ ਹੈ (ਉਪ. 9:11; w13 8/15 14 ਪੈਰੇ 20-21)
ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਸ਼ੈਤਾਨ ਦੀ ਦੁਨੀਆਂ ਵਿਚ ਸਾਡੇ ਨਾਲ ਸਾਰਾ ਕੁਝ ਵਧੀਆ ਹੋਵੇਗਾ (ਉਪ. 10:7; w19.09 5 ਪੈਰਾ 10)
ਸਾਨੂੰ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਦਿਆਂ ਵੀ ਉਨ੍ਹਾਂ ਚੰਗੀਆਂ ਚੀਜ਼ਾਂ ਦਾ ਮਜ਼ਾ ਲੈਣਾ ਚਾਹੀਦਾ ਹੈ ਜੋ ਯਹੋਵਾਹ ਨੇ ਸਾਨੂੰ ਦਿੱਤੀਆਂ ਹਨ (ਉਪ 9:7, 10; w11 10/15 8 ਪੈਰੇ 1-2)
2. ਹੀਰੇ-ਮੋਤੀ
(10 ਮਿੰਟ)
ਉਪ 10:12-14—ਸਾਨੂੰ ਇਨ੍ਹਾਂ ਆਇਤਾਂ ਤੋਂ ਚੁਗ਼ਲੀਆਂ ਕਰਨ ਬਾਰੇ ਕਿਹੜੀ ਚੇਤਾਵਨੀ ਮਿਲਦੀ ਹੈ? (it “ਗੱਪ-ਸ਼ੱਪ, ਬਦਨਾਮ ਕਰਨਾ” ਪੈਰੇ 4, 8)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਉਪ 10:1-20 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਉਸ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰੋ ਜੋ ਉਦਾਸ ਲੱਗਦਾ ਹੈ। (lmd ਪਾਠ 3 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਪਿਆਰ ਦਿਖਾਓ ਬਰੋਸ਼ਰ ਦੇ ਵਧੇਰੇ ਜਾਣਕਾਰੀ 1 ਵਿਚ ਦਿੱਤੀਆਂ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਿੱਚੋਂ ਉਸ ਵਿਅਕਤੀ ਨੂੰ ਕੋਈ ਸੱਚਾਈ ਦੱਸੋ ਜਿਸ ਨੂੰ ਆਰਥਿਕ ਹਾਲਤਾਂ ਬਾਰੇ ਚਿੰਤਾ ਹੈ। (lmd ਪਾਠ 4 ਨੁਕਤਾ 4)
6. ਚੇਲੇ ਬਣਾਉਣੇ
ਗੀਤ 47
7. ਕੋਈ ਅਜ਼ਮਾਇਸ਼ ਆਉਣ ਤੇ ਕੀ ਕਰੀਏ?
(15 ਮਿੰਟ) ਚਰਚਾ।
ਸਾਨੂੰ ਹਰ ਰੋਜ਼ ਵੱਖੋ-ਵੱਖਰੀਆਂ ਮੁਸ਼ਕਲਾਂ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਕੁਝ ਅਜ਼ਮਾਇਸ਼ਾਂ ਅਚਾਨਕ ਆ ਜਾਂਦੀਆਂ ਹਨ ਅਤੇ ਸਾਡੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਪਤਾ ਨਹੀਂ ਅਸੀਂ ਇਨ੍ਹਾਂ ਨੂੰ ਸਹਿ ਸਕਾਂਗੇ ਵੀ ਜਾਂ ਨਹੀਂ। ਅਜ਼ਮਾਇਸ਼ਾਂ ਆਉਣ ਤੇ ਕੌਣ ਸਾਡੀ ਮਦਦ ਕਰ ਸਕਦਾ ਹੈ ਅਤੇ ਅਸੀਂ ਕੀ ਕਰ ਸਕਦੇ ਹਾਂ?
ਭਾਵੇਂ ਸਾਡੇ ʼਤੇ ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ, ਪਰ ਯਹੋਵਾਹ ਹਮੇਸ਼ਾ ਸਾਨੂੰ ਉਸ ‘ਸਮੇਂ ਵਿਚ ਮਜ਼ਬੂਤੀ ਬਖ਼ਸ਼ੇਗਾ।’ (ਯਸਾ 33:6) ਜੇ ਅਸੀਂ ਆਪਣੀਆਂ ਹੱਦਾਂ ਪਛਾਣੀਏ ਅਤੇ ਫੇਰ-ਬਦਲ ਕਰਨ ਲਈ ਤਿਆਰ ਰਹੀਏ, ਤਾਂ ਯਹੋਵਾਹ ਸਾਡੀ ਮਦਦ ਕਰੇਗਾ। (ਕਹਾ 11:2) ਜਦੋਂ ਸਾਡੇ ʼਤੇ ਅਚਾਨਕ ਕੋਈ ਮੁਸ਼ਕਲ ਆਉਂਦੀ ਹੈ, ਤਾਂ ਸ਼ਾਇਦ ਸਾਨੂੰ ਸਮਾਂ ਕੱਢਣ ਦੀ ਲੋੜ ਪਵੇ ਤਾਂਕਿ ਅਸੀਂ ਖ਼ੁਦ ਦਾ ਤੇ ਆਪਣਿਆਂ ਦਾ ਖ਼ਿਆਲ ਰੱਖ ਸਕੀਏ, ਸੋਚ-ਸਮਝ ਕੇ ਫ਼ੈਸਲੇ ਕਰ ਸਕੀਏ ਅਤੇ ਸੋਗ ਮਨਾ ਸਕੀਏ। (ਉਪ 4:6)
ਭਾਵੇਂ ਕਿ ਯਹੋਵਾਹ ਸਾਨੂੰ ਮਜ਼ਬੂਤ ਕਰਨ ਲਈ ਭੈਣਾਂ-ਭਰਾਵਾਂ ਨੂੰ ਵਰਤਦਾ ਹੈ, ਪਰ ਸਾਨੂੰ ਵੀ ਮਦਦ ਸਵੀਕਾਰ ਕਰਨ ਜਾਂ ਮਦਦ ਮੰਗਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯਾਦ ਰੱਖੋ ਕਿ ਤੁਹਾਡੇ ਮਸੀਹੀ ਭੈਣ-ਭਰਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਤੁਹਾਡਾ ਸਾਥ ਦੇ ਕੇ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ।
2 ਕੁਰਿੰਥੀਆਂ 4:7-9 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਸਾਨੂੰ ਭਗਤੀ ਦੇ ਕੰਮ ਕਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ, ਫਿਰ ਚਾਹੇ ਸਾਨੂੰ ਇੱਦਾਂ ਕਰਨਾ ਕਿੰਨਾ ਹੀ ਔਖਾ ਕਿਉਂ ਨਾ ਲੱਗੇ?
ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਯਹੋਵਾਹ ਨੇ ਭਰਾ ਸੈਪਟਰ ਅਤੇ ਉਸ ਦੀ ਪਤਨੀ ਦੀ ਕਿਵੇਂ ਮਦਦ ਕੀਤੀ?
ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ?
ਤੁਸੀਂ ਭਰਾ ਸੈਪਟਰ ਅਤੇ ਉਸ ਦੀ ਪਤਨੀ ਤੋਂ ਕੀ ਸਿੱਖਿਆ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 23 ਪੈਰੇ 9-15 ਸਫ਼ੇ 184, 186 ʼਤੇ ਡੱਬੀਆਂ