ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਸ ਹਫ਼ਤੇ
6-12 ਅਕਤੂਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ—2025 | ਸਤੰਬਰ

6-12 ਅਕਤੂਬਰ

ਉਪਦੇਸ਼ਕ ਦੀ ਕਿਤਾਬ 5-6

ਗੀਤ 42 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਸ਼ਹਿਰ ਦੇ ਦਰਵਾਜ਼ੇ ʼਤੇ ਕੁਝ ਇਜ਼ਰਾਈਲੀ ਇਕ ਪੁਜਾਰੀ ਦੀਆਂ ਗੱਲਾਂ ਸੁਣ ਰਹੇ ਹਨ ਜਿਸ ਨੇ ਆਪਣੇ ਹੱਥ ਵਿਚ ਲਪੇਟਵੀਂ ਪੱਤਰੀ ਫੜੀ ਹੋਈ ਹੈ।

ਇਕ ਪੁਜਾਰੀ ਕਾਨੂੰਨਾਂ ਬਾਰੇ ਸਮਝਾ ਰਿਹਾ ਹੈ ਅਤੇ ਇਜ਼ਰਾਈਲੀ ਧਿਆਨ ਨਾਲ ਸੁਣ ਰਹੇ ਹਨ

1. ਅਸੀਂ ਆਪਣੇ ਮਹਾਨ ਪਰਮੇਸ਼ੁਰ ਪ੍ਰਤੀ ਗਹਿਰਾ ਆਦਰ ਕਿਵੇਂ ਦਿਖਾ ਸਕਦੇ ਹਾਂ?

(10 ਮਿੰਟ)

ਸਭਾਵਾਂ ਵਿਚ ਧਿਆਨ ਨਾਲ ਸੁਣ ਕੇ, ਸਲੀਕੇਦਾਰ ਕੱਪੜੇ ਪਾ ਕੇ ਅਤੇ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ʼਤੇ ਧਿਆਨ ਦੇ ਕੇ ਅਸੀਂ ਆਦਰ ਦਿਖਾਉਂਦੇ ਹਾਂ (ਉਪ 5:1; w08 8/15 15-16 ਪੈਰੇ 17-18)

ਸਭਾਵਾਂ ਵਿਚ ਬਿਨਾਂ ਸੋਚੇ-ਸਮਝੇ ਤੇ ਲੰਬੀਆਂ-ਚੌੜੀਆਂ ਪ੍ਰਾਰਥਨਾਵਾਂ ਨਾ ਕਰ ਕੇ ਅਸੀਂ ਆਦਰ ਦਿਖਾਉਂਦੇ ਹਾਂ (ਉਪ 5:2; w09 11/15 11 ਪੈਰਾ 21)

ਅਸੀਂ ਆਪਣੇ ਸਮਰਪਣ ਦੇ ਵਾਅਦੇ ਮੁਤਾਬਕ ਜੀਉਂਦੇ ਹਾਂ (ਉਪ 5:4-6; w17.04 6 ਪੈਰਾ 12)

ਕਿੰਗਡਮ ਹਾਲ ਵਿਚ ਸਭਾ ਦੌਰਾਨ ਅਲੱਗ-ਅਲੱਗ ਉਮਰ ਦੇ ਭੈਣ-ਭਰਾ ਧਿਆਨ ਨਾਲ ਸੁਣ ਰਹੇ ਹਨ।

2. ਹੀਰੇ-ਮੋਤੀ

(10 ਮਿੰਟ)

  • ਉਪ 5:8​—ਅਨਿਆਂ ਹੋਣ ਤੇ ਇਸ ਆਇਤ ਤੋਂ ਸਾਨੂੰ ਕਿਵੇਂ ਦਿਲਾਸਾ ਮਿਲ ਸਕਦਾ ਹੈ? (w20.09 31 ਪੈਰੇ 3-5)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਉਪ 5:1-17 (th ਪਾਠ 12)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਤੁਹਾਡੇ ਨਾਲ ਬਹਿਸ ਕਰਨੀ ਚਾਹੁੰਦਾ ਹੈ। (lmd ਪਾਠ 4 ਨੁਕਤਾ 5)

5. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਪਿਆਰ ਦਿਖਾਓ ਬਰੋਸ਼ਰ ਦੇ ਵਧੇਰੇ ਜਾਣਕਾਰੀ 1 ਵਿਚ ਦਿੱਤੀਆਂ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 1 ਨੁਕਤਾ 3)

6. ਦੁਬਾਰਾ ਮਿਲਣਾ

(3 ਮਿੰਟ) ਘਰ-ਘਰ ਪ੍ਰਚਾਰ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ ਅਤੇ ਚਰਚਾ ਕਰੋ। (ਪਰ ਵੀਡੀਓ ਨਾ ਚਲਾਓ।) (lmd ਪਾਠ 7 ਨੁਕਤਾ 3)

7. ਚੇਲੇ ਬਣਾਉਣੇ

(5 ਮਿੰਟ) lff ਪਾਠ 17 ਜਾਣ-ਪਛਾਣ ਅਤੇ ਨੁਕਤੇ 1-3 (lmd ਪਾਠ 11 ਨੁਕਤਾ 3)

ਸਾਡੀ ਮਸੀਹੀ ਜ਼ਿੰਦਗੀ

ਗੀਤ 160

8. ਕੀ ਤੁਸੀਂ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਰਤ ਰਹੇ ਹੋ?

(15 ਮਿੰਟ) ਚਰਚਾ।

ਇਕ ਜੋੜਾ ਘਰ-ਘਰ ਪ੍ਰਚਾਰ ਦੌਰਾਨ ਇਕ ਨੌਜਵਾਨ ਨੂੰ ਬਾਈਬਲ ਤੋਂ ਆਇਤ ਪੜ੍ਹ ਕੇ ਸੁਣ ਰਿਹਾ ਹੈ।

ਜਦੋਂ ਤੋਂ ਸਾਨੂੰ ਪਿਆਰ ਦਿਖਾਓ​—ਚੇਲੇ ਬਣਾਓ ਬਰੋਸ਼ਰ ਮਿਲਿਆ ਹੈ, ਅਸੀਂ ਲੋਕਾਂ ਨਾਲ ਹੋਰ ਵੀ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖ ਰਹੇ ਹਾਂ। ਵਧੇਰੇ ਜਾਣਕਾਰੀ 1 ਦੀ ਮਦਦ ਨਾਲ ਅਸੀਂ ਲੋਕਾਂ ਨੂੰ ਸੌਖਿਆਂ ਹੀ ਬਾਈਬਲ ਵਿੱਚੋਂ ਕੋਈ ਸੱਚਾਈ ਦੱਸ ਸਕਦੇ ਹਾਂ। (ਇਬ 4:12) ਕੀ ਤੁਹਾਨੂੰ ਪਤਾ ਹੈ ਕਿ “ਬਾਈਬਲ ਦੀਆਂ ਅਨਮੋਲ ਸੱਚਾਈਆਂ” ਭਾਗ ਹੇਠਾਂ ਕਿਹੜੇ ਨੌਂ ਵਿਸ਼ੇ ਦਿੱਤੇ ਗਏ ਹਨ?

  • ਅਸੀਂ ਗੱਲਬਾਤ ਦੌਰਾਨ ਸਹੀ ਸਮੇਂ ਤੇ ਬਾਈਬਲ ਵਿੱਚੋਂ ਕੋਈ ਸੌਖੀ ਜਿਹੀ ਸੱਚਾਈ ਕਿਵੇਂ ਦੱਸ ਸਕਦੇ ਹਾਂ?​—lmd ਵਧੇਰੇ ਜਾਣਕਾਰੀ 1

  • ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਕਿਹੜੇ ਵਿਸ਼ਿਆਂ ʼਤੇ ਗੱਲ ਕਰਨੀ ਵਧੀਆ ਲੱਗਦੀ ਹੈ?

  • ਤੁਸੀਂ ਵਧੇਰੇ ਜਾਣਕਾਰੀ 1 ਵਿਚ ਦਿੱਤੀਆਂ ਆਇਤਾਂ ਤੋਂ ਹੋਰ ਜ਼ਿਆਦਾ ਵਾਕਫ਼ ਹੋਣ ਲਈ ਕੀ ਕਰ ਸਕਦੇ ਹੋ?

ਟੀਚਾ:

ਵਧੇਰੇ ਜਾਣਕਾਰੀ 1 ਭਾਗ ਦੇ ਹਰੇਕ ਵਿਸ਼ੇ ਵਿੱਚੋਂ ਘੱਟੋ-ਘੱਟ ਇਕ ਆਇਤ ਯਾਦ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਉਹ ਆਇਤਾਂ ਯਾਦ ਕਰੋ ਜੋ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਜ਼ਿਆਦਾ ਵਧੀਆ ਲੱਗਣਗੀਆਂ।

ਤੁਸੀਂ ਲੋਕਾਂ ਨੂੰ ਜਿੰਨੀਆਂ ਜ਼ਿਆਦਾ ਇਹ ਆਇਤਾਂ ਦੱਸੋਗੇ, ਤੁਸੀਂ ਉੱਨਾ ਜ਼ਿਆਦਾ ਇਨ੍ਹਾਂ ਨੂੰ ਯਾਦ ਰੱਖ ਸਕੋਗੇ। ਪਰ ਇਹ ਆਇਤਾਂ ਵਰਤਣ ਲਈ ਤੁਹਾਨੂੰ ਪਹਿਲਾਂ ਲੋਕਾਂ ਨਾਲ ਗੱਲ ਕਰਨੀ ਪੈਣੀ।

“ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ”​—ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਅਸੀਂ ਆਪਣੇ ਪ੍ਰਚਾਰ ਦੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿਵੇਂ ਮਿਲ ਸਕਦੇ ਹਾਂ?

9. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 22 ਪੈਰੇ 15-21

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 80 ਅਤੇ ਪ੍ਰਾਰਥਨਾ

ਵਿਸ਼ਾ-ਸੂਚੀ
ਪਹਿਰਾਬੁਰਜ (ਸਟੱਡੀ)—2025 | ਜੁਲਾਈ

ਅਧਿਐਨ ਲੇਖ 31: 6-12 ਅਕਤੂਬਰ 2025

20 ਕੀ ਤੁਸੀਂ “ਸੰਤੁਸ਼ਟ ਰਹਿਣ ਦਾ ਰਾਜ਼ ਜਾਣ ਲਿਆ ਹੈ”?

ਹੋਰ ਪੜ੍ਹੋ

ਇਸ ਅੰਕ ਵਿਚ ਦੂਸਰੇ ਲੇਖ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ