-
ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ?ਪਰਿਵਾਰਕ ਖ਼ੁਸ਼ੀ ਦਾ ਰਾਜ਼
-
-
16, 17. (ੳ) ਯਹੋਵਾਹ ਵੱਲੋਂ ਦਿੱਤੇ ਗਏ ਕਿਹੜੇ ਨਿਯਮ ਨੇ ਇਸਰਾਏਲੀਆਂ ਨੂੰ ਖ਼ਾਸ ਬੀਮਾਰੀਆਂ ਤੋਂ ਬਚਾਏ ਰੱਖਿਆ? (ਅ) ਬਿਵਸਥਾ ਸਾਰ 23:12, 13 ਵਿਚ ਪਾਇਆ ਜਾਂਦਾ ਸਿਧਾਂਤ ਸਭ ਗ੍ਰਹਿਸਥਾਂ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
16 ਇਕ ਹੋਰ ਉਦਾਹਰਣ ਉੱਤੇ ਵਿਚਾਰ ਕਰੋ। ਲਗਭਗ 3,500 ਸਾਲ ਪਹਿਲਾਂ, ਪਰਮੇਸ਼ੁਰ ਨੇ ਇਸਰਾਏਲ ਦੀ ਕੌਮ ਨੂੰ ਉਨ੍ਹਾਂ ਦੀ ਉਪਾਸਨਾ ਅਤੇ, ਕੁਝ ਹੱਦ ਤਕ, ਉਨ੍ਹਾਂ ਦਾ ਨਿੱਤ ਜੀਵਨ ਵਿਵਸਥਿਤ ਕਰਨ ਦੇ ਲਈ ਆਪਣੀ ਬਿਵਸਥਾ ਦਿੱਤੀ ਸੀ। ਉਸ ਬਿਵਸਥਾ ਨੇ ਸਿਹਤ-ਵਿਦਿਆ ਦੇ ਕੁਝ ਮੂਲ ਅਸੂਲਾਂ ਨੂੰ ਸਥਾਪਿਤ ਕਰ ਕੇ ਕੌਮ ਨੂੰ ਬੀਮਾਰੀ ਤੋਂ ਬਚਾਉਣ ਵਿਚ ਮਦਦ ਕੀਤੀ ਸੀ। ਇਕ ਅਜਿਹਾ ਨਿਯਮ ਮਾਨਵ ਮਲ-ਮੂਤਰ ਨੂੰ ਠਿਕਾਣੇ ਲਗਾਉਣ ਨਾਲ ਸੰਬੰਧਿਤ ਸੀ, ਜਿਸ ਨੂੰ ਛਾਉਣੀ ਤੋਂ ਪਰੇ ਉਚਿਤ ਤਰ੍ਹਾਂ ਦਫ਼ਨਾਉਣ ਦੀ ਜ਼ਰੂਰਤ ਸੀ ਤਾਂਕਿ ਉਹ ਇਲਾਕਾ ਜਿੱਥੇ ਲੋਕ ਰਹਿੰਦੇ ਸਨ ਪ੍ਰਦੂਸ਼ਿਤ ਨਾ ਹੋਵੇ। (ਬਿਵਸਥਾ ਸਾਰ 23:12, 13) ਉਹ ਪ੍ਰਾਚੀਨ ਨਿਯਮ ਅਜੇ ਵੀ ਅੱਛੀ ਸਲਾਹ ਹੈ। ਅੱਜ ਵੀ ਲੋਕ ਬੀਮਾਰ ਹੋ ਕੇ ਮਰ ਜਾਂਦੇ ਹਨ ਕਿਉਂਕਿ ਉਹ ਇਸ ਦੀ ਪੈਰਵੀ ਨਹੀਂ ਕਰਦੇ ਹਨ।a
-
-
ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ?ਪਰਿਵਾਰਕ ਖ਼ੁਸ਼ੀ ਦਾ ਰਾਜ਼
-
-
a ਦਸਤ—ਇਕ ਆਮ ਬੀਮਾਰੀ ਜਿਸ ਦੇ ਕਾਰਨ ਅਨੇਕ ਨਿਆਣਿਆਂ ਦੀ ਮੌਤ ਹੁੰਦੀ ਹੈ—ਤੋਂ ਬਚਣ ਦੇ ਬਾਰੇ ਸਲਾਹ ਦੇਣ ਵਾਲੇ ਇਕ ਕਿਤਾਬਚੇ ਵਿਚ ਵਿਸ਼ਵ ਸਿਹਤ ਸੰਗਠਨ ਬਿਆਨ ਕਰਦਾ ਹੈ: “ਜੇਕਰ ਪਖਾਨਾ ਨਾ ਹੋਵੇ, ਤਾਂ ਘਰ ਤੋਂ ਦੂਰ, ਅਤੇ ਉਨ੍ਹਾਂ ਸਥਾਨਾਂ ਤੋਂ ਪਰੇ ਜਿੱਥੇ ਬੱਚੇ ਖੇਡਦੇ ਹਨ, ਅਤੇ ਪਾਣੀ ਦੀ ਸਪਲਾਈ ਤੋਂ ਘੱਟ ਤੋਂ ਘੱਟ 10 ਮੀਟਰ ਪਰੇ ਜਾ ਕੇ ਮਲ ਤਿਆਗੋ; ਮਲ-ਮੂਤਰ ਨੂੰ ਮਿੱਟੀ ਨਾਲ ਢਕੋ।”
-