ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • 17, 18. (ੳ) ਯਿਜ਼ਰਏਲ ਨੂੰ ਜਾਂਦੇ ਰਾਹ ʼਤੇ ਏਲੀਯਾਹ ਨਾਲ ਕੀ ਹੋਇਆ? (ਅ) ਕਰਮਲ ਪਰਬਤ ਤੋਂ ਯਿਜ਼ਰਏਲ ਤਕ ਏਲੀਯਾਹ ਦਾ ਦੌੜਨਾ ਕਮਾਲ ਦੀ ਗੱਲ ਕਿਉਂ ਸੀ? (ਫੁਟਨੋਟ ਵੀ ਦੇਖੋ।)

      17 ਯਹੋਵਾਹ ਦਾ ਨਬੀ ਵੀ ਉਸੇ ਰਾਹ ਪੈ ਗਿਆ ਜਿਸ ਰਾਹ ਅਹਾਬ ਗਿਆ ਸੀ। ਸਫ਼ਰ ਲੰਬਾ ਸੀ, ਸ਼ਾਮ ਪੈਣ ਅਤੇ ਕਾਲੇ ਬੱਦਲਾਂ ਕਰਕੇ ਹਨੇਰਾ ਹੋ ਚੁੱਕਾ ਸੀ ਤੇ ਰਾਹ ਵਿਚ ਚਿੱਕੜ ਸੀ। ਫਿਰ ਇਕ ਅਨੋਖੀ ਗੱਲ ਹੋਈ।

      18 “ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੀਕ ਭੱਜਿਆ ਗਿਆ।” (1 ਰਾਜ. 18:46) ਯਿਜ਼ਰਏਲ 30 ਕਿਲੋਮੀਟਰ (19 ਮੀਲ) ਦੂਰ ਸੀ ਅਤੇ ਏਲੀਯਾਹ ਉਸ ਵੇਲੇ ਜਵਾਨ ਨਹੀਂ ਸੀ।a ਕਲਪਨਾ ਕਰੋ ਕਿ ਨਬੀ ਆਪਣੇ ਲੰਬੇ ਕੱਪੜਿਆਂ ਨੂੰ ਮੋੜ ਕੇ ਆਪਣੇ ਲੱਕ ʼਤੇ ਬੰਨ੍ਹ ਰਿਹਾ ਹੈ ਤਾਂਕਿ ਕੱਪੜੇ ਉਸ ਦੀਆਂ ਲੱਤਾਂ ਵਿਚ ਨਾ ਫਸਣ। ਫਿਰ ਉਹ ਪਾਣੀ ਨਾਲ ਭਰੇ ਰਾਹ ਉੱਤੇ ਇੰਨੀ ਤੇਜ਼ ਦੌੜਦਾ ਹੈ ਕਿ ਉਹ ਸ਼ਾਹੀ ਰਥ ਨਾਲ ਰਲ਼ ਜਾਂਦਾ ਹੈ ਤੇ ਫਿਰ ਰਥ ਤੋਂ ਵੀ ਅੱਗੇ ਨਿਕਲ ਜਾਂਦਾ ਹੈ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਏਲੀਯਾਹ ਦੇ ਇੰਨੀ ਤੇਜ਼ ਦੌੜਨ ਪਿੱਛੇ “ਯਹੋਵਾਹ ਦਾ ਹੱਥ” ਸੀ।

      19. (ੳ) ਏਲੀਯਾਹ ਨੂੰ ਯਹੋਵਾਹ ਤੋਂ ਮਿਲਿਆ ਬਲ ਸ਼ਾਇਦ ਸਾਨੂੰ ਕਿਹੜੀਆਂ ਭਵਿੱਖਬਾਣੀਆਂ ਯਾਦ ਕਰਾਵੇ? (ਅ) ਯਿਜ਼ਰਏਲ ਨੂੰ ਦੌੜਦੇ ਸਮੇਂ ਏਲੀਯਾਹ ਕਿਹੜੀ ਗੱਲ ਚੰਗੀ ਤਰ੍ਹਾਂ ਜਾਣਦਾ ਸੀ?

      19 ਇਹ ਏਲੀਯਾਹ ਲਈ ਕਿੰਨੀ ਵੱਡੀ ਬਰਕਤ ਸੀ! ਇਸ ਉਮਰੇ ਉਸ ਨੂੰ ਆਪਣੇ ਸਰੀਰ ਵਿਚ ਇੰਨਾ ਬਲ ਤੇ ਦਮ ਮਹਿਸੂਸ ਕਰ ਕੇ ਕਿੰਨਾ ਚੰਗਾ ਲੱਗਾ ਹੋਣਾ! ਉਸ ਵਿਚ ਇੰਨਾ ਬਲ ਤਾਂ ਸ਼ਾਇਦ ਜਵਾਨੀ ਵਿਚ ਵੀ ਨਹੀਂ ਹੋਣਾ। ਇਹ ਪੜ੍ਹ ਕੇ ਸਾਨੂੰ ਸ਼ਾਇਦ ਉਹ ਭਵਿੱਖਬਾਣੀਆਂ ਯਾਦ ਆਉਣ ਜਿਨ੍ਹਾਂ ਵਿਚ ਪੱਕਾ ਵਾਅਦਾ ਕੀਤਾ ਗਿਆ ਹੈ ਕਿ ਨਵੀਂ ਦੁਨੀਆਂ ਵਿਚ ਵਫ਼ਾਦਾਰ ਲੋਕਾਂ ਦੀ ਚੰਗੀ ਸਿਹਤ ਹੋਵੇਗੀ ਤੇ ਉਨ੍ਹਾਂ ਵਿਚ ਤਾਕਤ ਹੋਵੇਗੀ। (ਯਸਾਯਾਹ 35:6 ਪੜ੍ਹੋ; ਲੂਕਾ 23:43) ਜਦੋਂ ਏਲੀਯਾਹ ਚਿੱਕੜ ਭਰੇ ਰਾਹ ʼਤੇ ਦੌੜ ਰਿਹਾ ਸੀ, ਤਾਂ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਉੱਤੇ ਯਹੋਵਾਹ ਆਪਣੇ ਪਿਤਾ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਮਿਹਰ ਸੀ!

  • ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • 1, 2. ਏਲੀਯਾਹ ਦੀ ਜ਼ਿੰਦਗੀ ਦੇ ਇਸ ਅਹਿਮ ਦਿਨ ਦੌਰਾਨ ਕੀ-ਕੀ ਹੋਇਆ?

      ਏਲੀਯਾਹ ਰਾਤ ਦੇ ਘੁੱਪ ਹਨੇਰੇ ਤੇ ਮੀਂਹ ਵਿਚ ਭੱਜਦਾ ਜਾ ਰਿਹਾ ਹੈ। ਯਿਜ਼ਰਏਲ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਹੈ ਤੇ ਉਹ ਹੁਣ ਗੱਭਰੂ-ਜਵਾਨ ਨਹੀਂ ਹੈ। ਫਿਰ ਵੀ ਉਹ ਬਿਨਾਂ ਥੱਕੇ ਦੌੜਦਾ ਜਾ ਰਿਹਾ ਹੈ ਕਿਉਂਕਿ “ਯਹੋਵਾਹ ਦਾ ਹੱਥ” ਉਸ ਉੱਤੇ ਹੈ। ਉਸ ਦੇ ਸਰੀਰ ਵਿਚ ਇੰਨੀ ਜਾਨ ਪਹਿਲਾਂ ਕਦੇ ਨਹੀਂ ਸੀ। ਇਸ ਕਰਕੇ ਉਹ ਉਨ੍ਹਾਂ ਘੋੜਿਆਂ ਤੋਂ ਵੀ ਅੱਗੇ ਨਿਕਲ ਗਿਆ ਹੈ ਜੋ ਅਹਾਬ ਦੇ ਸ਼ਾਹੀ ਰਥ ਨੂੰ ਖਿੱਚ ਰਹੇ ਹਨ!​—1 ਰਾਜਿਆਂ 18:46 ਪੜ੍ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ