ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸੱਚੀ ਭਗਤੀ ਦੁਨੀਆਂ ਭਰ ਫੈਲ ਰਹੀ ਹੈ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 11, 12. (ੳ) ਤੀਵੀਂ ਨੇ ਪੱਛਮ ਵੱਲ ਕੀ ਦੇਖਿਆ ਸੀ? (ਅ) ਬਹੁਤ ਸਾਰੇ ਲੋਕ ਯਰੂਸ਼ਲਮ ਨੂੰ ਜਲਦੀ ਕਿਉਂ ਆ ਰਹੇ ਸਨ?

      11 ਯਹੋਵਾਹ ਨੇ ਅੱਗੇ ਤੀਵੀਂ ਨੂੰ ਪੱਛਮ ਵੱਲ ਦੇਖਣ ਲਈ ਕਿਹਾ ਅਤੇ ਪੁੱਛਿਆ: “ਏਹ ਕੌਣ ਹਨ ਜਿਹੜੇ ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ?” ਫਿਰ ਉਸ ਨੇ ਖ਼ੁਦ ਇਸ ਦਾ ਜਵਾਬ ਦਿੱਤਾ: “ਸੱਚ ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਨਾਲੇ ਪਹਿਲਾਂ ਤਰਸ਼ੀਸ਼ ਦੇ ਜਹਾਜ਼, ਭਈ ਓਹ ਤੇਰੇ ਪੁੱਤ੍ਰਾਂ ਨੂੰ ਓਹਨਾਂ ਦੀ ਚਾਂਦੀ ਤੇ ਸੋਨੇ ਸਣੇ ਦੂਰੋਂ ਲਿਆਉਣ, ਯਹੋਵਾਹ ਤੇਰੇ ਪਰਮੇਸ਼ੁਰ ਦੇ ਨਾਮ ਲਈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਲਈ, ਕਿਉਂ ਜੋ ਓਸ ਤੈਨੂੰ ਸਜਾਇਆ ਹੈ।”​—ਯਸਾਯਾਹ 60:8, 9.

      12 ਕਲਪਨਾ ਕਰੋ ਕਿ ਤੁਸੀਂ ਸੀਯੋਨ ਪਰਬਤ ਉੱਤੇ ਉਸ ਤੀਵੀਂ ਦੇ ਨਾਲ ਖੜ੍ਹੇ ਹੋ ਅਤੇ ਪੱਛਮ ਵੱਲ ਵੱਡੇ ਸਾਗਰ ਨੂੰ ਦੇਖ ਰਹੇ ਹੋ। ਤੁਹਾਨੂੰ ਕੀ ਦਿੱਸਦਾ ਹੈ? ਬਹੁਤ ਦੂਰੋਂ ਸਮੁੰਦਰ ਦੇ ਉੱਤੇ ਚਿੱਟੇ-ਚਿੱਟੇ ਦਾਣੇ ਬੱਦਲਾਂ ਵਾਂਗ ਨਜ਼ਰ ਆਉਂਦੇ ਹਨ। ਇਹ ਦਾਣੇ ਘੁੱਗੀਆਂ ਵਰਗੇ ਲੱਗਦੇ ਹਨ, ਪਰ ਨੇੜੇ ਆਉਣ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਦਬਾਨੀ ਜਹਾਜ਼ ਹਨ। ਇਹ ਜਹਾਜ਼ ਬਹੁਤ “ਦੂਰੋਂ” ਆਏ ਹਨ।a (ਯਸਾਯਾਹ 49:12) ਸੀਯੋਨ ਵੱਲ ਜਲਦੀ ਆ ਰਿਹਾ ਸਮੁੰਦਰੀ ਜਹਾਜ਼ਾਂ ਦਾ ਬੇੜਾ ਇੰਨਾ ਵੱਡਾ ਹੈ ਕਿ ਇਹ ਕਾਬੁਕਾਂ ਨੂੰ ਆ ਰਹੀਆਂ ਘੁੱਗੀਆਂ ਵਾਂਗ ਲੱਗਦਾ ਸੀ। ਇਹ ਬੇੜਾ ਇੰਨੀ ਜਲਦੀ ਵਿਚ ਕਿਉਂ ਹੈ? ਇਹ ਦੂਰ ਦੀਆਂ ਬੰਦਰਗਾਹਾਂ ਤੋਂ ਯਹੋਵਾਹ ਦੇ ਸੇਵਕਾਂ ਨੂੰ ਲਿਆ ਰਿਹਾ ਹੈ। ਦਰਅਸਲ ਸਾਰੇ ਲੋਕ, ਕੀ ਇਸਰਾਏਲੀ ਕੀ ਓਪਰੇ, ਪੂਰਬ ਜਾਂ ਪੱਛਮ ਤੋਂ, ਦੂਰੋਂ ਜਾਂ ਨੇੜਿਓਂ, ਯਰੂਸ਼ਲਮ ਨੂੰ ਜਲਦੀ ਆ ਰਹੇ ਹਨ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਦੇ ਸਕਣ।​—ਯਸਾਯਾਹ 55:5.

  • ਸੱਚੀ ਭਗਤੀ ਦੁਨੀਆਂ ਭਰ ਫੈਲ ਰਹੀ ਹੈ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • a ਇਸ ਤਰ੍ਹਾਂ ਲੱਗਦਾ ਹੈ ਕਿ ਤਰਸ਼ੀਸ਼ ਉਹ ਜਗ੍ਹਾ ਸੀ ਜੋ ਅੱਜ ਸਪੇਨ ਹੈ। ਪਰ ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ “ਤਰਸ਼ੀਸ਼ ਦੇ ਜਹਾਜ਼” ਤਰਸ਼ੀਸ਼ ਤੋਂ ਆਏ ਸਨ। ਪਰ ਇਨ੍ਹਾਂ ਜਹਾਜ਼ਾਂ ਨੂੰ ਇਹ ਨਾਂ ਦਿੱਤਾ ਗਿਆ ਸੀ ਕਿਉਂਕਿ ਇਹ “ਉੱਚੇ-ਉੱਚੇ ਮਸਤੂਲ ਵਾਲੇ ਸਮੁੰਦਰੀ ਜਹਾਜ਼” ਸਨ ਜੋ ਤਰਸ਼ੀਸ਼ ਤਕ ਸਫ਼ਰ ਕਰਨ ਲਈ ਬਣਾਏ ਗਏ ਸਨ, ਮਤਲਬ ਕਿ ਅਜਿਹੇ ਜਹਾਜ਼ ਜੋ ਦੂਰ ਦੀਆਂ ਬੰਦਰਗਾਹਾਂ ਤਕ ਲੰਬੇ-ਲੰਬੇ ਸਫ਼ਰ ਕਰ ਸਕਦੇ ਸਨ।​—1 ਰਾਜਿਆਂ 22:48.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ