-
ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈਪਹਿਰਾਬੁਰਜ—2010 | ਅਗਸਤ 15
-
-
7. ਯਿਸੂ ਕੋਲ ਕਿਹੜੀਆਂ ਬਹੁਮੁੱਲੀਆਂ ਚੀਜ਼ਾਂ ਸਨ?
7 ਯਿਸੂ ਨੇ ਭਗਤੀ ਲਈ ਕੀਤੀਆਂ ਜਾਂਦੀਆਂ ਸਭਾਵਾਂ ਵਿਚ ਬਾਕਾਇਦਾ ਜਾ ਕੇ ਪਰਮੇਸ਼ੁਰੀ ਗੱਲਾਂ ਵਿਚ ਗਹਿਰੀ ਰੁਚੀ ਦਿਖਾਈ। ਆਪਣਾ ਮੁਕੰਮਲ ਦਿਮਾਗ਼ ਹੋਣ ਕਰਕੇ ਉਸ ਨੇ ਇਬਰਾਨੀ ਸ਼ਾਸਤਰਾਂ ਵਿੱਚੋਂ ਸੁਣੀ ਤੇ ਪੜ੍ਹੀ ਹਰ ਗੱਲ ਸਮਝ ਲਈ ਹੋਣੀ। (ਲੂਕਾ 4:16) ਉਸ ਕੋਲ ਇਕ ਹੋਰ ਬਹੁਮੁੱਲੀ ਚੀਜ਼ ਸੀ—ਪਾਪ ਤੋਂ ਰਹਿਤ ਉਸ ਦਾ ਸਰੀਰ ਜੋ ਮਨੁੱਖਜਾਤੀ ਲਈ ਕੁਰਬਾਨ ਕੀਤਾ ਜਾ ਸਕਦਾ ਸੀ। ਜਦ ਯਿਸੂ ਦਾ ਬਪਤਿਸਮਾ ਹੋਇਆ, ਤਾਂ ਉਹ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਸ ਵੇਲੇ ਉਹ ਸ਼ਾਇਦ ਜ਼ਬੂਰਾਂ ਦੀ ਪੋਥੀ 40:6-8 ਵਿਚਲੇ ਸ਼ਬਦਾਂ ਬਾਰੇ ਵੀ ਸੋਚ ਰਿਹਾ ਸੀ ਜੋ ਉਸ ਉੱਤੇ ਪੂਰੇ ਹੋਣੇ ਸਨ।—ਲੂਕਾ 3:21; ਇਬਰਾਨੀਆਂ 10:5-10 ਪੜ੍ਹੋ।a
-
-
ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈਪਹਿਰਾਬੁਰਜ—2010 | ਅਗਸਤ 15
-
-
a ਯੂਨਾਨੀ ਸੈਪਟੁਜਿੰਟ ਅਨੁਵਾਦ ਅਨੁਸਾਰ ਪੌਲੁਸ ਰਸੂਲ ਇੱਥੇ ਜ਼ਬੂਰਾਂ ਦੀ ਪੋਥੀ 40:6-8 ਦਾ ਹਵਾਲਾ ਦਿੰਦਾ ਹੈ। ਇਸ ਅਨੁਵਾਦ ਵਿਚ ਇਹ ਸ਼ਬਦ ਪਾਏ ਜਾਂਦੇ ਹਨ: “[ਤੂੰ] ਮੇਰੇ ਲਈ ਦੇਹੀ ਤਿਆਰ ਕੀਤੀ।” ਇਹ ਸ਼ਬਦ ਪੁਰਾਣੀਆਂ ਉਪਲਬਧ ਇਬਰਾਨੀ ਲਿਖਤਾਂ ਵਿਚ ਨਹੀਂ ਪਾਏ ਜਾਂਦੇ।
-