ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 9/1 ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਿਸੂ ਮਸੀਹ ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ”
    ‘ਆਓ ਮੇਰੇ ਚੇਲੇ ਬਣੋ’
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 9/1 ਸਫ਼ਾ 31

ਪਾਠਕਾਂ ਵੱਲੋਂ ਸਵਾਲ

ਪਰਮੇਸ਼ੁਰ ਦੇ ਪੁੱਤਰ ਬਾਰੇ ਕੁਲੁੱਸੀਆਂ 1:16 ਕਹਿੰਦਾ ਹੈ ਕਿ “ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।” ਕਿਸ ਅਰਥ ਵਿਚ ਸੱਭੋ ਕੁਝ ਪਰਮੇਸ਼ੁਰ ਦੇ ਪੁੱਤਰ, ਯਿਸੂ “ਲਈ” ਉਤਪਤ ਹੋਇਆ?

ਯਿਸੂ ਤੋਂ ਇਲਾਵਾ, ਬਾਕੀ ਸਾਰੀਆਂ ਚੀਜ਼ਾਂ ਰਚਣ ਵਿਚ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਰਾਜ ਮਿਸਤਰੀ ਵਜੋਂ ਵਰਤਿਆ ਸੀ। (ਕਹਾਉਤਾਂ 8:27-30; ਯੂਹੰਨਾ 1:3) ਉਚਿਤ ਤੌਰ ਤੇ, ਪੁੱਤਰ ਨੂੰ ਇਨ੍ਹਾਂ ਚੀਜ਼ਾਂ ਤੋਂ ਖ਼ੁਸ਼ੀ ਮਿਲਦੀ ਹੈ ਅਤੇ ਇਸ ਅਰਥ ਵਿਚ ਇਹ ਚੀਜ਼ਾਂ ਉਸ “ਲਈ” ਹਨ।

ਅਸੀਂ ਜਾਣਦੇ ਹਾਂ ਕਿ ਮਨੁੱਖੀ ਮਾਪੇ ਅਕਸਰ ਆਪਣੇ ਪੈਦਾ ਕੀਤੇ ਹੋਏ ਪੁੱਤਰਾਂ-ਧੀਆਂ ਤੋਂ ਬਹੁਤ ਖ਼ੁਸ਼ੀ ਹਾਸਲ ਕਰਨ ਦੀ ਉਮੀਦ ਰੱਖਦੇ ਹਨ ਅਤੇ ਉਹ ਅਕਸਰ ਇਹ ਖ਼ੁਸ਼ੀ ਹਾਸਲ ਵੀ ਕਰਦੇ ਹਨ। ਇਸ ਲਈ, ਬਾਈਬਲ ਕਹਾਉਤ “ਉਸ ਪੁੱਤ੍ਰ” ਬਾਰੇ ਦੱਸਦੀ ‘ਜਿਸ ਤੋਂ ਉਸ ਦਾ ਪਿਤਾ ਪਰਸੰਨ ਹੁੰਦਾ ਹੈ।’ (ਕਹਾਉਤਾਂ 3:12; 29:17) ਇਸੇ ਤਰ੍ਹਾਂ, ਯਹੋਵਾਹ ਪਰਮੇਸ਼ੁਰ ਇਸਰਾਏਲ ਤੋਂ ਖ਼ੁਸ਼ੀ ਹਾਸਲ ਕਰਦਾ ਸੀ ਜਦੋਂ ਉਸ ਦੇ ਲੋਕ ਵਫ਼ਾਦਾਰ ਸਨ। (ਜ਼ਬੂਰ 44:3, ਪੰਜਾਬੀ ਬਾਈਬਲ ਨਵਾਂ ਅਨੁਵਾਦ; 119:108, ਨਿ ਵ; 147:11, ਨਵਾਂ ਅਨੁਵਾਦ) ਉਹ ਸਾਡੇ ਸਮੇਂ ਦੇ ਆਪਣੇ ਵਫ਼ਾਦਾਰ ਲੋਕਾਂ ਦੀ ਵਫ਼ਾਦਾਰੀ ਤੋਂ ਵੀ ਆਨੰਦ ਹਾਸਲ ਕਰਦਾ ਹੈ।​—ਕਹਾਉਤਾਂ 12:22, ਨਵਾਂ ਅਨੁਵਾਦ; ਇਬਰਾਨੀਆਂ 10:38.

ਇਸੇ ਤਰ੍ਹਾਂ, ਇਹ ਢੁਕਵਾਂ ਸੀ ਕਿ ਪਰਮੇਸ਼ੁਰ ਚਾਹੇਗਾ ਕਿ ਉਸ ਦਾ ਸਹਿਕਰਮੀ ਯਿਸੂ ਆਪਣੇ ਕੰਮਾਂ ਤੋਂ ਖ਼ੁਸ਼ੀ ਹਾਸਲ ਕਰੇ। ਦਰਅਸਲ ਕਹਾਉਤਾਂ 8:31 ਕਹਿੰਦਾ ਹੈ ਕਿ ਪਰਮੇਸ਼ੁਰ ਦਾ ਪੁੱਤਰ ‘ਸੰਸਾਰ ਤੋਂ ਖ਼ੁਸ਼ ਸੀ, ਅਤੇ ਮਾਨਵ ਜਾਤੀ ਨਾਲ ਪਰਸੰਨ ਸੀ।’ (ਨਵਾਂ ਅਨੁਵਾਦ) ਇਸ ਅਰਥ ਵਿਚ ਕੁਲੁੱਸੀਆਂ 1:16 ਕਹਿੰਦਾ ਹੈ: “ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ