ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
30 ਅਗਸਤ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 5 ਜੁਲਾਈ ਤੋਂ 30 ਅਗਸਤ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਭਵਨ ਦੇ ਉਦਘਾਟਨ ਸਮੇਂ ਸੁਲੇਮਾਨ ਦੀ ਪ੍ਰਾਰਥਨਾ ʼਤੇ ਮਨਨ ਕਰਨ ਨਾਲ ਯਹੋਵਾਹ ਦੀ ਸ਼ਖ਼ਸੀਅਤ ਲਈ ਸਾਡੀ ਕਦਰ ਕਿੱਦਾਂ ਵਧ ਸਕਦੀ ਹੈ? (1 ਰਾਜ. 8:22-53) [w05 7/1 ਸਫ਼ਾ 30 ਪੈਰਾ 4]
2. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਦਾਊਦ ਦੀਆਂ ਗ਼ਲਤੀਆਂ ਦੇ ਬਾਵਜੂਦ ਉਹ ਯਹੋਵਾਹ ਅੱਗੇ “ਮਨ ਦੀ ਸਚਿਆਈ” ਨਾਲ ਚੱਲਿਆ? (1 ਰਾਜ. 9:4) [w04 12/1 ਸਫ਼ਾ 13 ਪੈਰਾ 5]
3. ਸ਼ਬਾ ਦੀ ਰਾਣੀ ਨੇ ਸੁਲੇਮਾਨ ਬਾਰੇ ਕਿਉਂ ਕਿਹਾ ਸੀ ਕਿ “ਧੰਨ ਹਨ ਏਹ ਤੇਰੇ ਟਹਿਲੂਏ ਜਿਹੜੇ ਸਦਾ ਤੇਰੇ ਸਨਮੁਖ ਖਲੋਤੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ”? (1 ਰਾਜ. 10:4-8) [w99 11/1 ਸਫ਼ਾ 20 ਪੈਰੇ 5-7]
4. ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਅਬੀਯਾਹ ਦੀ ਮੌਤ ਤੇ ਉਸ ਨੂੰ ਇੱਜ਼ਤ ਨਾਲ ਦਫ਼ਨਾਇਆ ਜਾਵੇ? (1 ਰਾਜ. 14:13) [cl ਸਫ਼ਾ 244 ਪੈਰਾ 11]
5. ਪਰਮੇਸ਼ੁਰ ਦੇ ਡਰ ਨੇ ਓਬਦਿਆਹ ਨੂੰ ਕਿੰਨਾ ਦਲੇਰ ਬਣਾਇਆ ਸੀ? (1 ਰਾਜ. 18:4) [w06 10/1 ਸਫ਼ਾ 20 ਪੈਰੇ 18-19]
6. ਏਲੀਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਲੋਕ ‘ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲ ਰਹੇ ਸਨ’? (1 ਰਾਜ. 18:21) [w08 1/1 ਸਫ਼ 19 ਪੈਰੇ 3-4]
7. ਯਹੋਵਾਹ ਆਪਣੇ ਸੇਵਕਾਂ ਦੇ ਨਿਮਿੱਤ ਆਪਣੀ ਸ਼ਕਤੀ ਕਿਉਂ ਵਰਤਦਾ ਹੈ ਜਿਸ ਤਰ੍ਹਾਂ ਉਸ ਨੇ ਏਲੀਯਾਹ ਲਈ ਕੀਤਾ ਸੀ? (1 ਰਾਜ. 19:1-12) [cl ਸਫ਼ੇ 42-43 ਪੈਰੇ 15, 16]
8. ਨਾਬੋਥ ਨੇ ਆਹਾਬ ਨੂੰ ਆਪਣਾ ਅੰਗੂਰਾਂ ਦਾ ਬਾਗ਼ ਵੇਚਣ ਤੋਂ ਕਿਉਂ ਇਨਕਾਰ ਕੀਤਾ ਸੀ ਤੇ ਅਸੀਂ ਇਸ ਘਟਨਾ ਤੋਂ ਕੀ ਸਿੱਖ ਸਕਦੇ ਹਾਂ? (1 ਰਾਜ. 21:3) [w97 8/1 ਸਫ਼ਾ 13 ਪੈਰੇ 18-20]
9. ਅਲੀਸ਼ਾ ਨੇ ‘ਏਲੀਯਾਹ ਦੀ ਆਤਮਾ ਦਾ ਦੋਹਰਾ ਹਿੱਸਾ’ ਕਿਉਂ ਮੰਗਿਆ ਸੀ? (2 ਰਾਜ. 2:9) [w05 8/1 ਸਫ਼ਾ 9 ਪੈਰਾ 1]
10. ਅਲੀਸ਼ਾ ਨੇ ਨਅਮਾਨ ਦੀ ਭੇਟ ਕਬੂਲ ਕਿਉਂ ਨਹੀਂ ਕੀਤੀ ਸੀ? (2 ਰਾਜ. 5:15, 16) [w05 8/1 ਸਫ਼ਾ 9 ਪੈਰਾ 2]