ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
26 ਅਗਸਤ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਹੇਰੋਦੇਸ ਨੇ ਉਹ ਵਡਿਆਈ ਸਵੀਕਾਰ ਕੀਤੀ ਜਿਸ ਦਾ ਹੱਕਦਾਰ ਉਹ ਨਹੀਂ ਸੀ। ਅਸੀਂ ਇਸ ਤੋਂ ਕਿਹੜਾ ਅਹਿਮ ਸਬਕ ਸਿੱਖ ਸਕਦੇ ਹਾਂ? (ਰਸੂ. 12:21-23) [1 ਜੁਲ., w08 5/15 ਸਫ਼ਾ 32 ਪੈਰਾ 6]
2. ਤਿਮੋਥਿਉਸ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰਨ ਅਤੇ ਉਸ ਉੱਤੇ ਚੱਲਣ ਨਾਲ ਨੌਜਵਾਨ ਮਸੀਹੀਆਂ ਨੂੰ ਕਿਹੜਾ ਲਾਭ ਹੋ ਸਕਦਾ ਹੈ? (ਰਸੂ. 16:1, 2) [8 ਜੁਲ., w08 5/15 ਸਫ਼ਾ 32 ਪੈਰਾ 9]
3. ਅਫ਼ਸੁਸ ਦੇ ਸਭਾ ਘਰ ਵਿਚ ਅਪੁੱਲੋਸ ਨੂੰ ‘ਦਲੇਰੀ ਨਾਲ ਗੱਲ ਕਰਦਿਆਂ’ ਸੁਣਨ ਤੋਂ ਬਾਅਦ ਅਕੂਲਾ ਤੇ ਪ੍ਰਿਸਕਿੱਲਾ ਨੇ ਉਸ ਦੀ ਕਿਵੇਂ ਮਦਦ ਕੀਤੀ? (ਰਸੂ. 18:24-26) [15 ਜੁਲ., w10 6/15 ਸਫ਼ਾ 11 ਪੈਰਾ 4]
4. ਬਾਈਬਲ ਮੁਤਾਬਕ ਪ੍ਰਚਾਰ ਕਰਨ ਦੇ ਹੱਕ ਸੰਬੰਧੀ ਯਹੋਵਾਹ ਦੇ ਗਵਾਹ ਕੋਰਟ ਦਾ ਕਿੰਨਾ ਕੁ ਸਹਾਰਾ ਲੈ ਸਕਦੇ ਹਨ? (ਰਸੂ. 25:10-12) [22 ਜੁਲ., w03 10/1 ਸਫ਼ਾ 15 ʼਤੇ ਡੱਬੀ]
5. ਰੋਮ ਵਿਚ ਕੈਦ ਹੁੰਦੇ ਹੋਏ ਵੀ ਪੌਲੁਸ ਗਵਾਹੀ ਦੇਣ ਦੇ ਮੌਕੇ ਕਿਵੇਂ ਲੱਭਦਾ ਰਿਹਾ ਅਤੇ ਅੱਜ ਯਹੋਵਾਹ ਦੇ ਗਵਾਹ ਇਸ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਨ? (ਰਸੂ. 28:17, 23, 30, 31) [29 ਜੁਲ., w12 1/15 ਸਫ਼ਾ 13 ਪੈਰੇ 18, 21]
6. ਬਾਈਬਲ ਸਮਲਿੰਗੀ ਕੰਮਾਂ ਨੂੰ ਗ਼ੈਰ-ਕੁਦਰਤੀ ਅਤੇ ਅਸ਼ਲੀਲ ਕਿਉਂ ਕਹਿੰਦੀ ਹੈ? (ਰੋਮੀ. 1:26, 27) [5 ਅਗ., g 4/12 ਸਫ਼ਾ 28 ਪੈਰਾ 7]
7. ਯਿਸੂ ਦੀ ਕੁਰਬਾਨੀ ਤੋਂ ਪਹਿਲਾਂ ਜਿਨ੍ਹਾਂ ਨੇ ‘ਪਿੱਛਲੇ ਸਮੇਂ ਵਿਚ ਪਾਪ’ ਕੀਤੇ ਸਨ, ਉਨ੍ਹਾਂ ਦੇ ਪਾਪ ਇਸ ਕੁਰਬਾਨੀ ਦੇ ਆਧਾਰ ਤੇ ਕਿੱਦਾਂ ਮਾਫ਼ ਕੀਤੇ ਜਾ ਸਕਦੇ ਸਨ? (ਰੋਮੀ. 3:24, 25) [5 ਅਗ., w08 6/15 ਸਫ਼ਾ 29 ਪੈਰਾ 6]
8. ਜਦੋਂ ਅਸੀਂ ਜ਼ਿੰਦਗੀ ਵਿਚ ਔਖਿਆਂ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ, ਤਾਂ ਯਹੋਵਾਹ ਨੇ ਸਾਡੇ ਲਈ ਕਿਹੜਾ ਵਧੀਆ ਪ੍ਰਬੰਧ ਕੀਤਾ ਹੈ? (ਰੋਮੀ. 8:26, 27) [12 ਅਗ., w08 6/15 ਸਫ਼ਾ 30 ਪੈਰਾ 10]
9. ‘ਪਰਾਹੁਣਚਾਰੀ ਪੁੱਜ ਕੇ ਕਰਨ’ ਦਾ ਕੀ ਮਤਲਬ ਹੈ? (ਰੋਮੀ. 12:13) [19 ਅਗ., w09 10/15 ਸਫ਼ੇ 5-6 ਪੈਰੇ 12-13]
10. ਪੌਲੁਸ ਰਸੂਲ ਦੀ ਸਲਾਹ ਮੁਤਾਬਕ ਅਸੀਂ ਯਿਸੂ ਨੂੰ ਕਿਵੇਂ ਪਹਿਨ ਸਕਦੇ ਹਾਂ? (ਰੋਮੀ. 13:14) [26 ਅਗ., w05 1/1 ਸਫ਼ੇ 11-12 ਪੈਰੇ 20-22]