ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
28 ਅਪ੍ਰੈਲ 2014 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਕਿਹੜੀ ਗੱਲ ਕਰਕੇ ਯੂਸੁਫ਼ ਪੋਟੀਫ਼ਰ ਦੀ ਘਰਵਾਲੀ ਨਾਲ ਗ਼ਲਤ ਕੰਮ ਕਰਨ ਤੋਂ ਇਨਕਾਰ ਕਰ ਸਕਿਆ? (ਉਤ. 39:7-12) [3 ਮਾਰ., w13 2/15 ਸਫ਼ਾ 4 ਪੈਰਾ 6; w07 10/15 ਸਫ਼ਾ 23 ਪੈਰਾ 16]
2. ਯੂਸੁਫ਼ ਉਨ੍ਹਾਂ ਲਈ ਚੰਗੀ ਮਿਸਾਲ ਕਿਵੇਂ ਹੈ ਜੋ ਅਨਿਆਂ ਤੇ ਮੁਸੀਬਤਾਂ ਸਹਿੰਦੇ ਹਨ? (ਉਤ. 41:14, 39, 40) [10 ਮਾਰ., w04 1/15 ਸਫ਼ਾ 29 ਪੈਰਾ 6; w04 6/1 ਸਫ਼ਾ 20 ਪੈਰਾ 4]
3. ਯੂਸੁਫ਼ ਨੇ ਕਿਵੇਂ ਸਾਬਤ ਕੀਤਾ ਕਿ ਉਹ ਆਪਣੇ ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੁੰਦਾ ਸੀ? [17 ਮਾਰ., w11 8/15 ਸਫ਼ਾ 26 ਪੈਰੇ 16, 17]
4. ਉਤਪਤ 49:19 ਦੇ ਸ਼ਬਦ ਅੱਜ ਸਾਡੇ ʼਤੇ ਕਿਵੇਂ ਲਾਗੂ ਹੁੰਦੇ ਹਨ? [24 ਮਾਰ., w04 6/1 ਸਫ਼ੇ 15-16 ਪੈਰੇ 5-8]
5. ਕੂਚ 3:7-10 ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? [31 ਮਾਰ., w09 7/1 ਸਫ਼ਾ 32 ਪੈਰੇ 3-6]
6. ਮੂਸਾ ਦੇ ਜ਼ਮਾਨੇ ਵਿਚ ਯਹੋਵਾਹ ਆਪਣੇ ਨਾਂ ਦੇ ਅਰਥ ਮੁਤਾਬਕ ਕਿਹੜੀ ਇਕ ਗੱਲ ʼਤੇ ਖਰਾ ਉਤਰਿਆ ਸੀ? (ਕੂਚ 3:14, 15) [31 ਮਾਰ., w13 3/15 ਸਫ਼ੇ 25-26 ਪੈਰੇ 5-6]
7. ਕੂਚ 7:1 ਮੁਤਾਬਕ ਮੂਸਾ ਨੂੰ “ਪਰਮੇਸ਼ੁਰ ਜਿਹਾ” ਕਿਵੇਂ ਠਹਿਰਾਇਆ ਗਿਆ ਸੀ? [7 ਅਪ੍ਰੈ., w04 3/15 ਸਫ਼ਾ 25 ਪੈਰਾ 8]
8. ਮਿਸਰ ਵਿੱਚੋਂ ਬਚਣ ਵੇਲੇ ਯਹੋਵਾਹ ਦੀ ਤਾਕਤ ਦੇਖਣ ਦੇ ਬਾਵਜੂਦ, ਇਜ਼ਰਾਈਲੀਆਂ ਨੇ ਬਾਅਦ ਵਿਚ ਕਿਹੋ ਜਿਹਾ ਰਵੱਈਆ ਦਿਖਾਇਆ ਅਤੇ ਅਸੀਂ ਕੀ ਸਿੱਖ ਸਕਦੇ ਹਾਂ? (ਕੂਚ 14:30, 31) [14 ਅਪ੍ਰੈ., w12 3/15 ਸਫ਼ੇ 26-27 ਪੈਰੇ 8-10]
9. ਯਹੋਵਾਹ ਨੇ ਜਿਸ ਤਰੀਕੇ ਨਾਲ ਆਪਣੀ ਨਵੀਂ ਕੌਮ ਇਜ਼ਰਾਈਲ ਦੀ ਰਾਖੀ ਕੀਤੀ ਸੀ, ਉਸ ਵਾਸਤੇ ਇਹ ਸ਼ਬਦ ਵਰਤਣੇ ਕਿਉਂ ਢੁਕਵੇਂ ਹਨ ਕਿ ਉਹ “ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਬਿਠਾਲ ਕੇ ਕੋਲ ਲੈ ਆਇਆ”? (ਕੂਚ 19:4) [28 ਅਪ੍ਰੈ., cl ਅਧਿ. 7 ਪੈਰੇ 1-3]
10. ਇਹ ਕਿੱਦਾਂ ਹੋ ਸਕਦਾ ਹੈ ਕਿ ਯਹੋਵਾਹ “ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ” ਲਿਆਉਂਦਾ ਹੈ? (ਕੂਚ 20:5) [28 ਅਪ੍ਰੈ., w04 3/15 ਸਫ਼ਾ 27 ਪੈਰਾ 1]