ਬਾਈਬਲ ਸਿਖਲਾਈ ਸਕੂਲ ਰਿਵਿਊ
26 ਅਕਤੂਬਰ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
2 ਰਾਜਿਆਂ 13:18, 19 ਵਿਚ ਦਿੱਤਾ ਬਿਰਤਾਂਤ ਪਰਮੇਸ਼ੁਰ ਦੀ ਸੇਵਾ ਦਿਲੋਂ ਅਤੇ ਜੋਸ਼ ਨਾਲ ਕਰਨ ਦੀ ਅਹਿਮੀਅਤ ਬਾਰੇ ਕਿਵੇਂ ਦੱਸਦਾ ਹੈ? [7 ਸਤੰ., w10 4/15 ਸਫ਼ਾ 26 ਪੈਰਾ 11]
ਜਦੋਂ ਯੂਨਾਹ ਨਬੀ ਵਜੋਂ ਸੇਵਾ ਕਰ ਰਿਹਾ ਸੀ, ਉਸ ਵੇਲੇ ਇਜ਼ਰਾਈਲ ʼਤੇ ਕੌਣ ਰਾਜ ਕਰ ਰਿਹਾ ਸੀ ਅਤੇ 2 ਰਾਜਿਆਂ 14:23-25 ਵਿਚ ਦੱਸੇ ਬਿਰਤਾਂਤ ਤੋਂ ਅਸੀਂ ਯੂਨਾਹ ਦੀ ਸੇਵਕਾਈ ਬਾਰੇ ਕਿਹੜੀ ਗੱਲ ਦੀ ਕਦਰ ਕਰ ਸਕਦੇ ਹਾਂ? [7 ਸਤੰ., w09 4/1 ਸਫ਼ਾ 28 ਪੈਰਾ 4]
ਆਹਾਜ਼ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਸਾਯਾਹ ਨਬੀ ਦੁਆਰਾ ਕੀਤੀ ਭਵਿੱਖਬਾਣੀ ʼਤੇ ਭਰੋਸਾ ਨਹੀਂ ਸੀ ਅਤੇ ਜ਼ਰੂਰੀ ਫ਼ੈਸਲੇ ਕਰਨ ਸੰਬੰਧੀ ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ? (2 ਰਾਜ. 16:7) [14 ਸਤੰ., w13 11/15 ਸਫ਼ਾ 17 ਪੈਰਾ 5]
ਅੱਜ ਪਰਮੇਸ਼ੁਰ ਦੇ ਲੋਕਾਂ ਦੇ ਵਿਰੋਧੀ ਰਬਸ਼ਾਕੇਹ ਵਰਗੀ ਕਿਹੜੀ ਚਲਾਕੀ ਖੇਡਦੇ ਹਨ ਅਤੇ ਕਿਹੜੇ ਗੁਣ ਦੀ ਮਦਦ ਨਾਲ ਅਸੀਂ ਵਿਰੋਧੀਆਂ ਦੀਆਂ ਗੱਲਾਂ ਵਿਚ ਨਹੀਂ ਆਵਾਂਗੇ? (2 ਰਾਜ. 18:22, 25) [14 ਸਤੰ., w10 7/15 ਸਫ਼ਾ 13 ਪੈਰੇ 3-4]
ਬਾਈਬਲ ਦੀ ਪੜ੍ਹਾਈ ਅਤੇ ਇਸ ਦੇ ਅਧਿਐਨ ਤੋਂ ਪੂਰਾ ਫ਼ਾਇਦਾ ਉਠਾਉਣ ਵਿਚ ਯੋਸੀਯਾਹ ਦੀ ਨਿਮਰਤਾ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (2 ਰਾਜ. 22:19, 20) [21 ਸਤੰ., w00 3/1 ਸਫ਼ਾ 30 ਪੈਰਾ 2]
ਪੁਰਾਤੱਤਵ-ਵਿਗਿਆਨੀਆਂ ਨੇ ਕਿਵੇਂ ਸਾਬਤ ਕੀਤਾ ਕਿ 2 ਰਾਜਿਆਂ 25:27-30 ਵਿਚ ਦੱਸੇ ਰਾਜੇ ਅਸਲ ਵਿਚ ਸਨ? [28 ਸਤੰ., w12 10/1 ਸਫ਼ਾ 5 ਪੈਰੇ 2-3]
ਯਅਬੇਸ ਨੇ ਯਹੋਵਾਹ ਨੂੰ ਕਿਹੜੀਆਂ ਤਿੰਨ ਬੇਨਤੀਆਂ ਕੀਤੀਆਂ ਅਤੇ ਇਸ ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖਦੇ ਹਾਂ? (1 ਇਤ. 4:9, 10) [5 ਅਕ., w11 4/1 ਸਫ਼ਾ 23]
1 ਇਤਹਾਸ 5:18-22 ਵਿਚ ਦਰਜ ਲੜਾਈ ਦੇ ਨਿਕਲੇ ਨਤੀਜੇ ਤੋਂ ਸਾਨੂੰ ਦੁਸ਼ਟ ਦੂਤਾਂ ਨਾਲ ਦਲੇਰੀ ਨਾਲ ਲੜਦੇ ਰਹਿਣ ਦੀ ਹਿੰਮਤ ਕਿਵੇਂ ਮਿਲਦੀ ਹੈ? [12 ਅਕ., w05 10/1 ਸਫ਼ਾ 9 ਪੈਰਾ 7]
ਲਹੂ ਦੀ ਪਵਿੱਤਰਤਾ ਬਾਰੇ ਯਹੋਵਾਹ ਦੇ ਅਸੂਲ ਨੂੰ ਦਾਊਦ ਕਿਉਂ ਸਮਝ ਸਕਿਆ ਤੇ ਇਸ ਦਾ ਆਦਰ ਕਰ ਸਕਿਆ ਅਤੇ ਦਾਊਦ ਦੀ ਮਿਸਾਲ ਸਾਨੂੰ ਕੀ ਕਰਨ ਲਈ ਪ੍ਰੇਰਦੀ ਹੈ? (1 ਇਤ. 11:17-19) [19 ਅਕ., w12 11/15 ਸਫ਼ੇ 6-7 ਪੈਰੇ 12-14]
ਜਦੋਂ ਦਾਊਦ ਨੇ ਨੇਮ ਦਾ ਸੰਦੂਕ ਯਰੂਸ਼ਲਮ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਕਿਹੜੀ ਗੱਲ ਨਜ਼ਰਅੰਦਾਜ਼ ਕੀਤੀ ਅਤੇ ਅਸੀਂ ਇਸ ਬਿਰਤਾਂਤ ਤੋਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ? (1 ਇਤ. 15:13) [26 ਅਕ., w03 5/1 ਸਫ਼ੇ 10-11 ਪੈਰੇ 11-13]