26 ਅਕਤੂਬਰ–1 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
26 ਅਕਤੂਬਰ–1 ਨਵੰਬਰ
ਗੀਤ 48 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 9 ਪੈਰੇ 1-12, ਸਫ਼ਾ 101 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 12-15 (8 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ।’—ਕੁਲੁ. 2:6, 7.
10 ਮਿੰਟ: ਨਵੰਬਰ ਲਈ ਸਾਹਿੱਤ ਪੇਸ਼ਕਸ਼। ਚਰਚਾ। ਟ੍ਰੈਕਟ ਤੇ ਖ਼ੁਸ਼ ਖ਼ਬਰੀ ਬਰੋਸ਼ਰ ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਲਈ ਜੋਸ਼ ਪੈਦਾ ਕਰੋ। ਅਪ੍ਰੈਲ 2014 ਦੀ ਸਾਡੀ ਰਾਜ ਸੇਵਕਾਈ ਵਿੱਚੋਂ “ਨਵੇਂ ਟ੍ਰੈਕਟਾਂ ਦਾ ਸੋਹਣਾ ਡੀਜ਼ਾਈਨ!” ਨਾਂ ਦੇ ਲੇਖ ਵਿੱਚੋਂ ਕੁਝ ਖ਼ਾਸ-ਖ਼ਾਸ ਗੱਲਾਂ ਥੋੜ੍ਹੇ ਸ਼ਬਦਾਂ ਵਿਚ ਦੱਸੋ। ਆਪਣੇ ਇਲਾਕੇ ਅਨੁਸਾਰ ਕੋਈ ਢੁਕਵਾਂ ਪ੍ਰਦਰਸ਼ਨ ਦਿਖਾਓ।
20 ਮਿੰਟ: “ਕੀ ਪਰਮੇਸ਼ੁਰ ਦਾ ਬਚਨ ਤੁਹਾਡੀ ਜ਼ਿੰਦਗੀ ʼਤੇ ਅਸਰ ਕਰਦਾ ਹੈ?” ਭਾਸ਼ਣ। ਥੋੜ੍ਹੀ ਜਾਣਕਾਰੀ ਦੇਣ ਤੋਂ ਬਾਅਦ jw.org ਤੋਂ ਆਡੀਓ ਬਾਈਬਲ ਚਲਾ ਕੇ ਸੁਣਾਓ। ਇਸ ਗੱਲ ʼਤੇ ਜ਼ੋਰ ਦਿਓ ਕਿ ਪਰਮੇਸ਼ੁਰ ਦੇ ਬਚਨ ʼਤੇ ਸੋਚ-ਵਿਚਾਰ ਕਰਨ ਨਾਲ ਬਾਈਬਲ ਦੇ ਉਹ ਅਸੂਲ ਚੁਣਨ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੇ ਹਨ। ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ jw.org ਤੋਂ ਆਡੀਓ ਬਾਈਬਲ ਸੁਣ ਕੇ ਫ਼ਾਇਦਾ ਉਠਾਉਣ।
ਗੀਤ 37 ਅਤੇ ਪ੍ਰਾਰਥਨਾ