-
ਰਸੂਲਾਂ ਦੇ ਕੰਮ 7:44, 45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 “ਸਾਡੇ ਪਿਉ-ਦਾਦਿਆਂ ਕੋਲ ਉਜਾੜ ਵਿਚ ਗਵਾਹੀ ਦਾ ਤੰਬੂ ਸੀ ਜੋ ਕਿ ਪਰਮੇਸ਼ੁਰ ਦੇ ਹੁਕਮ ਨਾਲ ਮੂਸਾ ਨੂੰ ਦਿਖਾਏ ਗਏ ਨਮੂਨੇ ਅਨੁਸਾਰ ਬਣਾਇਆ ਗਿਆ ਸੀ।+ 45 ਫਿਰ ਇਹ ਤੰਬੂ ਸਾਡੇ ਪਿਉ-ਦਾਦਿਆਂ ਨੂੰ ਮਿਲਿਆ। ਉਹ ਆਪਣੇ ਨਾਲ ਇਹ ਤੰਬੂ ਇਸ ਦੇਸ਼ ਵਿਚ ਵੀ ਲੈ ਕੇ ਆਏ ਜਦੋਂ ਉਹ ਸਾਰੇ ਜਣੇ ਯਹੋਸ਼ੁਆ ਨਾਲ ਇੱਥੇ ਆਏ ਸਨ ਜਿੱਥੇ ਹੋਰ ਕੌਮਾਂ ਦੇ ਲੋਕ ਵੱਸੇ ਹੋਏ ਸਨ+ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਾਡੇ ਪਿਉ-ਦਾਦਿਆਂ ਸਾਮ੍ਹਣਿਓਂ ਕੱਢ ਦਿੱਤਾ ਸੀ।+ ਇਹ ਤੰਬੂ ਦਾਊਦ ਦੇ ਦਿਨਾਂ ਤਕ ਇੱਥੇ ਹੀ ਰਿਹਾ।
-