ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 24:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: “ਮੈਂ ਆਪਣੇ ਮਾਲਕ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾਂ? ਉਹ ਤਾਂ ਯਹੋਵਾਹ ਦਾ ਚੁਣਿਆ ਹੋਇਆ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਮੇਰੇ ਲਈ ਇਸ ਤਰ੍ਹਾਂ ਸੋਚਣਾ ਵੀ ਗ਼ਲਤ ਹੈ। ਮੈਂ ਉਸ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕ ਸਕਦਾ ਕਿਉਂਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਹੈ।”+ 7 ਇਹ ਕਹਿ ਕੇ ਦਾਊਦ ਨੇ ਆਪਣੇ ਆਦਮੀਆਂ ਨੂੰ ਰੋਕਿਆ* ਅਤੇ ਉਨ੍ਹਾਂ ਨੂੰ ਸ਼ਾਊਲ ʼਤੇ ਹਮਲਾ ਨਹੀਂ ਕਰਨ ਦਿੱਤਾ। ਅਤੇ ਸ਼ਾਊਲ ਗੁਫਾ ਵਿੱਚੋਂ ਉੱਠਿਆ ਤੇ ਆਪਣੇ ਰਾਹ ਤੁਰ ਪਿਆ।

  • 1 ਸਮੂਏਲ 26:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+

  • 1 ਸਮੂਏਲ 26:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੈਂ ਸੋਚ ਵੀ ਨਹੀਂ ਸਕਦਾ ਕਿ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਆਪਣਾ ਹੱਥ ਚੁੱਕਾਂ+ ਕਿਉਂਕਿ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਹੁਣ ਕਿਰਪਾ ਕਰ ਕੇ ਉਸ ਦੇ ਸਿਰ ਕੋਲੋਂ ਬਰਛਾ ਤੇ ਪਾਣੀ ਦੀ ਸੁਰਾਹੀ ਚੁੱਕ ਤੇ ਚੱਲੀਏ।”

  • ਜ਼ਬੂਰ 3:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਹੇ ਯਹੋਵਾਹ, ਮੇਰੇ ਇੰਨੇ ਸਾਰੇ ਦੁਸ਼ਮਣ ਕਿਉਂ ਬਣ ਗਏ ਹਨ?+

      ਮੇਰੇ ਖ਼ਿਲਾਫ਼ ਇੰਨੇ ਸਾਰੇ ਲੋਕ ਕਿਉਂ ਉੱਠ ਖੜ੍ਹੇ ਹੋਏ ਹਨ?+

       2 ਬਹੁਤ ਸਾਰੇ ਮੇਰੇ ਬਾਰੇ ਕਹਿੰਦੇ ਹਨ:

      “ਪਰਮੇਸ਼ੁਰ ਉਸ ਨੂੰ ਨਹੀਂ ਬਚਾਏਗਾ।”+ (ਸਲਹ)*

  • ਜ਼ਬੂਰ 7:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੇ ਕੋਲ ਪਨਾਹ ਲਈ ਹੈ।+

      ਅਤਿਆਚਾਰੀਆਂ ਤੋਂ ਮੇਰੀ ਰੱਖਿਆ ਕਰ ਅਤੇ ਮੈਨੂੰ ਛੁਡਾ।+

  • ਜ਼ਬੂਰ 71:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਮੇਰੇ ਦੁਸ਼ਮਣ ਮੇਰੇ ਖ਼ਿਲਾਫ਼ ਬੋਲਦੇ ਹਨ

      ਅਤੇ ਮੇਰੇ ਖ਼ੂਨ ਦੇ ਪਿਆਸੇ ਲੋਕ ਇਕੱਠੇ ਹੋ ਕੇ ਸਾਜ਼ਸ਼ਾਂ ਘੜਦੇ ਹਨ,+

      11 ਉਹ ਕਹਿੰਦੇ ਹਨ: “ਪਰਮੇਸ਼ੁਰ ਨੇ ਉਸ ਨੂੰ ਤਿਆਗ ਦਿੱਤਾ ਹੈ।

      ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਓ ਕਿਉਂਕਿ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ