-
2 ਇਤਿਹਾਸ 4:18-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਸੁਲੇਮਾਨ ਨੇ ਇਹ ਸਾਰੀਆਂ ਚੀਜ਼ਾਂ ਵੱਡੀ ਤਾਦਾਦ ਵਿਚ ਬਣਾਈਆਂ; ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+
19 ਸੁਲੇਮਾਨ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ:+ ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਮੇਜ਼;+ 20 ਅੰਦਰਲੇ ਕਮਰੇ ਅੱਗੇ ਰੀਤ ਅਨੁਸਾਰ ਜਗਾਉਣ ਲਈ ਖਾਲਸ ਸੋਨੇ ਦੇ ਸ਼ਮਾਦਾਨ ਅਤੇ ਉਨ੍ਹਾਂ ਦੇ ਦੀਵੇ;+ 21 ਸੋਨੇ ਦੇ, ਹਾਂ, ਇਕਦਮ ਖਾਲਸ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੀਆਂ; 22 ਬੱਤੀ ਨੂੰ ਕੱਟਣ ਲਈ ਕੈਂਚੀਆਂ, ਕਟੋਰੇ, ਪਿਆਲੇ ਅਤੇ ਅੱਗ ਚੁੱਕਣ ਵਾਲੇ ਕੜਛੇ, ਖਾਲਸ ਸੋਨੇ ਦੇ; ਭਵਨ ਦਾ ਦਰਵਾਜ਼ਾ, ਅੱਤ ਪਵਿੱਤਰ ਕਮਰੇ ਲਈ ਅੰਦਰਲੇ ਦਰਵਾਜ਼ੇ+ ਅਤੇ ਭਵਨ ਦੇ ਮੰਦਰ ਦੇ ਦਰਵਾਜ਼ੇ, ਸੋਨੇ ਦੇ।+
-