-
1 ਸਮੂਏਲ 29:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਲਿਸਤੀਆਂ ਦੇ ਹਾਕਮ ਆਪਣੀਆਂ ਸੌ-ਸੌ ਅਤੇ ਹਜ਼ਾਰ-ਹਜ਼ਾਰ ਦੀਆਂ ਟੁਕੜੀਆਂ ਨਾਲ ਜਾ ਰਹੇ ਸਨ ਅਤੇ ਦਾਊਦ ਤੇ ਉਸ ਦੇ ਆਦਮੀ ਪਿੱਛੇ-ਪਿੱਛੇ ਆਕੀਸ਼ ਨਾਲ ਜਾ ਰਹੇ ਸਨ।+ 3 ਪਰ ਫਲਿਸਤੀਆਂ ਦੇ ਪ੍ਰਧਾਨਾਂ ਨੇ ਪੁੱਛਿਆ: “ਇਹ ਇਬਰਾਨੀ ਇੱਥੇ ਕੀ ਕਰ ਰਹੇ ਹਨ?” ਆਕੀਸ਼ ਨੇ ਫਲਿਸਤੀਆਂ ਦੇ ਪ੍ਰਧਾਨਾਂ ਨੂੰ ਜਵਾਬ ਦਿੱਤਾ: “ਇਹ ਇਜ਼ਰਾਈਲ ਦੇ ਰਾਜੇ ਸ਼ਾਊਲ ਦਾ ਸੇਵਕ ਦਾਊਦ ਹੈ ਜੋ ਇਕ ਸਾਲ ਤੋਂ, ਸਗੋਂ ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਨਾਲ ਹੈ।+ ਜਿਸ ਦਿਨ ਤੋਂ ਇਹ ਉਸ ਨੂੰ ਛੱਡ ਕੇ ਮੇਰੇ ਕੋਲ ਆਇਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਨੂੰ ਇਸ ਵਿਚ ਕੋਈ ਦੋਸ਼ ਨਹੀਂ ਲੱਭਾ।” 4 ਪਰ ਫਲਿਸਤੀਆਂ ਦੇ ਪ੍ਰਧਾਨ ਉਸ ʼਤੇ ਗੁੱਸੇ ਹੋਏ ਤੇ ਕਹਿਣ ਲੱਗੇ: “ਇਸ ਆਦਮੀ ਨੂੰ ਵਾਪਸ ਭੇਜ ਦੇ।+ ਇਹਨੂੰ ਉਸ ਜਗ੍ਹਾ ਵਾਪਸ ਭੇਜ ਦੇ ਜਿਹੜੀ ਤੂੰ ਇਹਨੂੰ ਦਿੱਤੀ ਸੀ। ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਆਉਣ ਦੇਈਂ, ਕਿਤੇ ਇੱਦਾਂ ਨਾ ਹੋਵੇ ਕਿ ਇਹ ਯੁੱਧ ਦੌਰਾਨ ਸਾਡੇ ਹੀ ਖ਼ਿਲਾਫ਼ ਹੋ ਜਾਵੇ।+ ਉਸ ਲਈ ਆਪਣੇ ਮਾਲਕ ਦੀ ਮਿਹਰ ਪਾਉਣ ਲਈ ਇਸ ਤੋਂ ਵਧੀਆ ਕਿਹੜੀ ਗੱਲ ਹੋਵੇਗੀ ਕਿ ਉਹ ਸਾਡੇ ਆਦਮੀਆਂ ਦੇ ਸਿਰ ਵੱਢ ਕੇ ਲੈ ਜਾਵੇ?
-