29 ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ
ਅਤੇ ਨਿਰਬਲਾਂ ਨੂੰ ਭਰਪੂਰ ਤਾਕਤ ਦਿੰਦਾ ਹੈ।+
30 ਮੁੰਡੇ ਥੱਕ ਜਾਣਗੇ ਅਤੇ ਹੰਭ ਜਾਣਗੇ
ਅਤੇ ਨੌਜਵਾਨ ਠੋਕਰ ਖਾ ਕੇ ਡਿਗ ਪੈਣਗੇ,
31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।
ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+
ਉਹ ਭੱਜਣਗੇ, ਪਰ ਹੰਭਣਗੇ ਨਹੀਂ;
ਉਹ ਚੱਲਣਗੇ, ਪਰ ਥੱਕਣਗੇ ਨਹੀਂ।”+