ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 16:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜਿਉਂ ਹੀ ਉਹ ਉੱਥੇ ਆਏ ਅਤੇ ਉਸ ਨੇ ਅਲੀਆਬ+ ਨੂੰ ਦੇਖਿਆ, ਤਾਂ ਉਸ ਨੇ ਕਿਹਾ: “ਪੱਕਾ ਇਹੀ ਹੈ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ।” 7 ਪਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਉਸ ਦੇ ਰੰਗ-ਰੂਪ ਅਤੇ ਉਸ ਦੇ ਉੱਚੇ ਕੱਦ ਵੱਲ ਧਿਆਨ ਨਾ ਦੇ+ ਕਿਉਂਕਿ ਮੈਂ ਉਸ ਨੂੰ ਨਹੀਂ ਚੁਣਿਆ। ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ ਕਿਉਂਕਿ ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।”+

  • 1 ਇਤਿਹਾਸ 28:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “ਅਤੇ ਹੇ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਪੂਰੇ* ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ* ਉਸ ਦੀ ਸੇਵਾ ਕਰ+ ਕਿਉਂਕਿ ਯਹੋਵਾਹ ਸਾਰੇ ਦਿਲਾਂ ਨੂੰ ਜਾਂਚਦਾ ਹੈ+ ਅਤੇ ਉਹ ਮਨ ਦੇ ਹਰ ਖ਼ਿਆਲ ਤੇ ਇਰਾਦੇ ਨੂੰ ਭਾਂਪ ਲੈਂਦਾ ਹੈ।+ ਜੇ ਤੂੰ ਉਸ ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ,+ ਪਰ ਜੇ ਤੂੰ ਉਸ ਨੂੰ ਛੱਡ ਦਿੱਤਾ, ਤਾਂ ਉਹ ਤੈਨੂੰ ਹਮੇਸ਼ਾ ਲਈ ਠੁਕਰਾ ਦੇਵੇਗਾ।+

  • ਜ਼ਬੂਰ 17:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਰਾਤ ਨੂੰ ਮੇਰੀ ਛਾਣ-ਬੀਣ ਕੀਤੀ ਹੈ;+

      ਤੂੰ ਮੈਨੂੰ ਸ਼ੁੱਧ ਕੀਤਾ ਹੈ,+

      ਬਾਅਦ ਵਿਚ ਵੀ ਤੂੰ ਦੇਖੇਂਗਾ ਕਿ ਮੈਂ ਕਿਸੇ ਬੁਰੇ ਕੰਮ ਦੀ ਸਾਜ਼ਸ਼ ਨਹੀਂ ਘੜੀ

      ਅਤੇ ਮੇਰੇ ਮੂੰਹ ਵਿੱਚੋਂ ਕੋਈ ਗ਼ਲਤ ਗੱਲ ਨਹੀਂ ਨਿਕਲੀ।

  • ਜ਼ਬੂਰ 139:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ।+

      ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ* ਨੂੰ ਜਾਣ।+

  • ਯਿਰਮਿਯਾਹ 20:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਪਰ ਤੂੰ, ਹੇ ਸੈਨਾਵਾਂ ਦੇ ਯਹੋਵਾਹ, ਧਰਮੀ ਨੂੰ ਜਾਂਚਦਾ ਹੈਂ;

      ਤੂੰ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਦੇਖਦਾ ਹੈਂ।+

      ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ+

      ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ