10 “ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,” ਯਹੋਵਾਹ ਕਹਿੰਦਾ ਹੈ,
“ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ+
ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ
ਅਤੇ ਤੇਰੀ ਸੰਤਾਨ ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,
ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”+