-
ਯਸਾਯਾਹ 44:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਕ ਜਣਾ ਦਿਆਰ ਦੇ ਰੁੱਖ ਵੱਢਣ ਦਾ ਕੰਮ ਕਰਦਾ ਹੈ।
ਉਹ ਇਕ ਖ਼ਾਸ ਦਰਖ਼ਤ ਨੂੰ ਚੁਣਦਾ ਹੈ, ਬਲੂਤ ਦਾ ਦਰਖ਼ਤ,
ਉਹ ਉਸ ਨੂੰ ਜੰਗਲ ਦੇ ਦਰਖ਼ਤਾਂ ਵਿਚ ਵੱਡਾ ਹੋਣ ਦਿੰਦਾ ਹੈ।+
ਉਹ ਤਜ ਦਾ ਰੁੱਖ ਲਾਉਂਦਾ ਹੈ ਤੇ ਮੀਂਹ ਉਸ ਨੂੰ ਵਧਾਉਂਦਾ ਹੈ।
15 ਫਿਰ ਇਹ ਇਨਸਾਨ ਲਈ ਬਾਲ਼ਣ ਦੇ ਕੰਮ ਆਉਂਦਾ ਹੈ।
ਉਹ ਇਸ ਦੀ ਕੁਝ ਲੱਕੜ ਲੈ ਕੇ ਅੱਗ ਸੇਕਦਾ ਹੈ;
ਉਹ ਅੱਗ ਬਾਲ਼ਦਾ ਹੈ ਤੇ ਰੋਟੀ ਪਕਾਉਂਦਾ ਹੈ।
ਪਰ ਉਹ ਇਕ ਦੇਵਤਾ ਵੀ ਬਣਾਉਂਦਾ ਹੈ ਤੇ ਉਸ ਨੂੰ ਪੂਜਦਾ ਹੈ।
ਉਹ ਇਸ ਤੋਂ ਇਕ ਮੂਰਤ ਘੜਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।+
-
-
ਹੱਬਕੂਕ 2:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਘੜੀ ਹੋਈ ਮੂਰਤ ਦਾ ਕੀ ਲਾਭ
ਜਿਸ ਨੂੰ ਇਕ ਕਾਰੀਗਰ ਨੇ ਘੜਿਆ ਹੈ?
ਉਸ ਬੁੱਤ ਦਾ ਕੀ ਫ਼ਾਇਦਾ ਜੋ ਝੂਠ ਸਿਖਾਉਂਦਾ ਹੈ,
ਉਹ ਤਾਂ ਬੇਜਾਨ ਅਤੇ ਗੁੰਗੇ ਦੇਵਤੇ ਹਨ!
ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਭਰੋਸਾ ਕਿਵੇਂ ਕਰ ਸਕਦਾ?+
-