-
ਯਸਾਯਾਹ 46:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;
ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ।
ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+
ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+
7 ਉਹ ਇਸ ਨੂੰ ਮੋਢਿਆਂ ʼਤੇ ਚੁੱਕਦੇ ਹਨ;+
ਉਹ ਇਸ ਨੂੰ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਦੀ ਜਗ੍ਹਾ ʼਤੇ ਰੱਖਦੇ ਹਨ ਅਤੇ ਇਹ ਉੱਥੇ ਹੀ ਖੜ੍ਹਾ ਰਹਿੰਦਾ ਹੈ।
ਇਹ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ।+
ਉਹ ਇਸ ਅੱਗੇ ਦੁਹਾਈ ਦਿੰਦੇ ਹਨ, ਪਰ ਇਹ ਕੋਈ ਜਵਾਬ ਨਹੀਂ ਦਿੰਦਾ;
ਇਹ ਕਿਸੇ ਨੂੰ ਉਸ ਦੇ ਦੁੱਖ ਤੋਂ ਨਹੀਂ ਬਚਾ ਸਕਦਾ।+
-
-
ਯਿਰਮਿਯਾਹ 10:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਦੇਸ਼-ਦੇਸ਼ ਦੇ ਲੋਕਾਂ ਦੇ ਰੀਤੀ-ਰਿਵਾਜ ਸਿਰਫ਼ ਧੋਖਾ* ਹਨ।
-